Faridkot: ਪੈਸੇ ਉਧਾਰ ਨਾ ਦੇਣ ਤੇ ਪੈਟਰੋਲ ਪੰਪ ਦੇ ਮੈਨੇਜਰ ਨੇ ਢਾਬਾ ਸੰਚਾਲਕ ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ

ਜਦੋਂ ਪੀੜਤ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਫਿਰ ਉਸ ਨੇ ਆਪਣਾ ਰਿਵਾਲਵਰ ਕੱਢ ਕੇ ਉਸ 'ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਪੀੜਤ ਨੂੰ 4 ਗੋਲੀਆਂ ਲੱਗੀਆਂ।

Share:

Punjab News: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ 'ਚ ਪੈਟਰੋਲ ਪੰਪ ਦੇ ਮੈਨੇਜਰ ਨੇ ਡੀਜੇ ਸੰਚਾਲਕ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਰੀਦਕੋਟ ਦੇ ਡੀਐਸਪੀ ਐਸਐਸ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਪੁਲਿਸ ਨੂੰ ਦਿੱਤੇ ਬਿਆਨਾਂ 'ਚ ਜ਼ਖਮੀ ਮੋਗਾ ਨਿਵਾਸੀ ਸ਼ਰਨਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਮਹਾਰਾਜਾ ਢਾਬੇ 'ਤੇ ਡੀਜੇ ਵਜਾਉਂਦਾ ਹੈ। ਢਾਬੇ ਦੇ ਸਾਹਮਣੇ ਇੱਕ ਪੈਟਰੋਲ ਪੰਪ ਹੈ, ਜਿੱਥੇ ਮੁਲਜ਼ਮ ਰਾਮ ਪ੍ਰਸਾਦ ਤ੍ਰਿਪਾਠੀ ਮੈਨੇਜਰ ਹੈ।

ਮੁਲਜ਼ਮ ਨੇ ਪੀੜਤ ਤੋਂ ਪੈਸੇ ਉਧਾਰ ਲਏ ਸਨ

ਪੀੜਤ ਨੇ ਦੱਸਿਆ ਕਿ ਰਾਮ ਪ੍ਰਸਾਦ ਨੇ ਉਸ ਤੋਂ ਕਈ ਵਾਰ ਪੈਸੇ ਉਧਾਰ ਲਏ ਅਤੇ ਵਾਪਸ ਨਹੀਂ ਕੀਤੇ। ਇਸ ਵਾਰ ਜਦੋਂ ਰਾਮ ਪ੍ਰਸਾਦ ਨੇ ਪੈਸੇ ਮੰਗੇ ਤਾਂ ਪੀੜਤ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਆਪਣੇ ਇਕ ਹੋਰ ਦੋਸਤ ਨਾਲ ਆਇਆ ਅਤੇ ਪੀੜਤਾ ਨੂੰ ਢਾਬੇ ਵਾਲੇ ਪਾਸੇ ਲੈ ਗਿਆ ਅਤੇ ਪੈਸੇ ਮੰਗਣ ਲੱਗਾ। ਜਦੋਂ ਪੀੜਤ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਫਿਰ ਉਸ ਨੇ ਆਪਣਾ ਰਿਵਾਲਵਰ ਕੱਢ ਕੇ ਉਸ 'ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਪੀੜਤ ਨੂੰ 4 ਗੋਲੀਆਂ ਲੱਗੀਆਂ।

ਪੁਲਿਸ ਨੇ ਮਾਮਲਾ ਕੀਤਾ ਦਰਜ

ਸਹਾਇਕ ਐਸਐਚਓ ਚਮਕੌਰ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਰਾਮ ਪ੍ਰਸਾਦ ਤ੍ਰਿਪਾਠੀ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਸਾਰੇ ਮੁਲਜ਼ਮ ਅਜੇ ਫਰਾਰ ਹਨ।

ਇਹ ਵੀ ਪੜ੍ਹੋ

Tags :