ਪਾਕਿਸਤਾਨ ਸਰਹੱਦ ਨੇੜੇ ਰਹਿੰਦੀ ਨਕਲੀ ਪੁਲਿਸ ਮੁਲਾਜ਼ਮ ਗ੍ਰਿਫਤਾਰ, ਕਰੋੜਾਂ ਦਾ ਚਿੱਟਾ ਫੜਿਆ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਨਦੀਪ ਕੌਰ ਗਿਰੋਹ ਦੀ ਮੁਖੀ ਹੈ। ਉਹ ਕਈ ਵਾਰ ਪੁਲਿਸ ਦੀ ਵਰਦੀ ਪਾ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੀ ਸੀ।

Courtesy: ਅੰਮ੍ਰਿਤਸਰ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਫੜੀ

Share:

 

ਅੰਮ੍ਰਿਤਸਰ ਪੁਲਿਸ ਨੇ ਇੱਕ ਨਕਲੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਸਰਹੱਦ ਪਾਰ ਇੱਕ ਵੱਡੇ ਡਰੱਗ ਰੈਕੇਟ ਦਾ ਹਿੱਸਾ ਸੀ। ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚ ਇੱਬਨ ਕਲਾਂ ਪਿੰਡ ਦੀ 27 ਸਾਲਾ ਮਨਦੀਪ ਕੌਰ ਵੀ ਸ਼ਾਮਲ ਹੈ। ਮੁਲਜ਼ਮਾਂ ਤੋਂ 5.2 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

ਡੀਜੀਪੀ ਪੰਜਾਬ ਨੇ ਦਿੱਤੀ ਜਾਣਕਾਰੀ 

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਨਦੀਪ ਕੌਰ ਗਿਰੋਹ ਦੀ ਮੁਖੀ ਹੈ। ਉਹ ਕਈ ਵਾਰ ਪੁਲਿਸ ਦੀ ਵਰਦੀ ਪਾ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੀ ਸੀ। ਮਨਦੀਪ ਦਾ ਜੱਦੀ ਘਰ ਤਰਨਤਾਰਨ ਦੇ ਪਿੰਡ ਖਾਲੜਾ ਵਿੱਚ ਹੈ, ਜੋ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ 2 ਕਿਲੋਮੀਟਰ ਦੂਰ ਹੈ। ਉਸਦੇ ਇੱਕ ਰਿਸ਼ਤੇਦਾਰ ਨੇ ਉਸਨੂੰ ਪਾਕਿਸਤਾਨੀ ਤਸਕਰਾਂ ਨਾਲ ਮਿਲਾਇਆ ਸੀ।
 

20 ਮਾਰਚ ਨੂੰ ਦਰਜ ਕੀਤਾ ਸੀ ਕੇਸ 

ਮਨਦੀਪ ਦੇ ਨਾਲ, ਪੁਲਿਸ ਨੇ ਛੇਹਰਟਾ ਦੇ ਆਲਮ ਅਰੋੜਾ (23), ਮਨਮੀਤ ਉਰਫ਼ ਗੋਲੂ (21) ਅਤੇ ਤਰਨਤਾਰਨ ਦੇ ਇੱਕ 18 ਸਾਲਾ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ। ਪਹਿਲਾਂ ਮਨਦੀਪ ਅਤੇ ਉਸਦੇ ਦੋ ਸਾਥੀ ਫੜੇ ਗਏ। ਫਿਰ ਉਸਦੀ ਜਾਣਕਾਰੀ ਦੇ ਆਧਾਰ 'ਤੇ ਚੌਥੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ