ਲੁਧਿਆਣਾ 'ਚ ਘਰ ਅੰਦਰ ਧਮਾਕਾ, ਬੈਗ 'ਚ ਸੀ ਕੋਈ ਸਮੱਗਰੀ, ਜਾਂਚ 'ਚ ਜੁਟੀ ਪੁਲਿਸ 

ਇਹ ਧਮਾਕਾ ਇੱਕ ਬੈਗ ਵਿੱਚ ਹੋਇਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਤੱਕ ਧਮਾਕੇ ਦੇ ਕਾਰਨਾਂ ਦੀ ਸ਼ਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਸੀ। 

Courtesy: ਘਟਨਾ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ

Share:

ਲੁਧਿਆਣਾ ਦੇ 30 ਫੁੱਟ ਰੋਡ 'ਤੇ ਇੱਕ ਘਰ ਵਿੱਚ ਅਚਾਨਕ ਧਮਾਕਾ ਹੋ ਗਿਆ। ਧਮਾਕੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜਿਸ ਘਰ ਵਿੱਚ ਧਮਾਕਾ ਹੋਇਆ, ਉੱਥੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਹ ਧਮਾਕਾ ਇੱਕ ਬੈਗ ਵਿੱਚ ਹੋਇਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਤੱਕ ਧਮਾਕੇ ਦੇ ਕਾਰਨਾਂ ਦੀ ਸ਼ਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਸੀ। 

ਕੁੱਝ ਦਿਨ ਪਹਿਲਾਂ ਖਰੀਦਿਆ ਸੀ ਘਰ 

ਐਸਐਚਓ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ 30 ਫੁੱਟ ਰੋਡ 'ਤੇ ਚਰਚ ਲੇਨ ਦੇ ਇੱਕ ਘਰ ਵਿੱਚ ਅਚਾਨਕ ਧਮਾਕਾ ਹੋਇਆ ਹੈ। ਇਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਐਸਐਚਓ ਨੇ ਦੱਸਿਆ ਕਿ ਗੰਭੀਰ ਜ਼ਖਮੀ ਵਿਅਕਤੀ ਦੀ ਪਛਾਣ ਇੰਦਰਜੀਤ ਸਿੰਘ ਘੁੰਮਣ ਵਜੋਂ ਹੋਈ ਹੈ। ਜਿਸਨੇ ਕੁੱਝ ਦਿਨ ਪਹਿਲਾਂ ਇਸ ਇਲਾਕੇ ਵਿੱਚ ਇੱਕ ਘਰ ਖਰੀਦਿਆ ਸੀ ਅਤੇ ਅੱਜ ਘਰ ਦੇ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਸੀ।

ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਇੰਦਰਜੀਤ ਸਿੰਘ ਘੁੰਮਣ ਘਰ ਦੇ ਅੰਦਰੋਂ ਇੱਕ ਬੈਗ ਚੁੱਕ ਕੇ ਬਾਹਰ ਗਲੀ ਵਿੱਚ ਰੱਖ ਰਹੇ ਸਨ ਤਾਂ ਅਚਾਨਕ ਬੈਗ ਵਿੱਚ ਧਮਾਕਾ ਹੋ ਗਿਆ। ਮੌਕੇ 'ਤੇ ਫੋਰੈਂਸਿਕ ਟੀਮਾਂ ਨੂੰ ਬੁਲਾ ਕੇ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਇੰਦਰਜੀਤ ਸਿੰਘ ਘੁੰਮਣ ਡੀਐਮਸੀ ਹਸਪਤਾਲ ਵਿੱਚ ਦਾਖਲ ਹੈ ਅਤੇ ਖ਼ਤਰੇ ਤੋਂ ਬਾਹਰ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ