Dry Fruits Fraud News: ਅਫ਼ਗਾਨਿਸਤਾਨ ਤੋਂ 7 ਕਰੋੜ 18 ਲੱਖ ਰੁਪਏ ਦੇ Dry Fruits ਮੰਗਵਾ ਕੇ ਮੁਕਰਿਆ ਵਪਾਰੀ

Dry Fruits Fraud News: ਲੁਧਿਆਣਾ ਦੇ ਵਪਾਰੀ ਨੇ ਗਿਣੀ ਮਿੱਥੀ ਸਾਜ਼ਿਸ ਦੇ ਅਧੀਨ ਵਿਦੇਸ਼ੀ ਕੰਪਨੀ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ। ਵੱਖ ਵੱਖ ਕੰਪਨੀਆਂ ਤੋਂ ਡਰਾਈ ਫਰੂਟਸ (Dry Fruits) ਮੰਗਵਾ ਲਏ। ਮਗਰੋਂ ਪੈਸੇ ਦੇਣ ਦੀ ਵਾਰੀ ਆਈ ਤਾਂ ਪੱਲਾ ਝਾੜ ਦਿੱਤਾ।

Share:

ਹਾਈਲਾਈਟਸ

  • ਇਹ ਮੁਲਾਕਾਤ ਵਾਹਗਾ ਬਾਰਡਰ ਅਟਾਰੀ ਦੇ ਏਜੰਟ ਰਾਹੀਂ ਹੋਈ।
  • ਬੈਂਕ ਤੋਂ ਜਾਂਚ ਕਰਨ 'ਤੇ ਸਟੇਟਮੈਂਟ ਫਰਜ਼ੀ ਨਿਕਲੀ

Dry Fruits Fraud News: ਲੁਧਿਆਣਾ ਦੇ ਸ਼ਹਿਰ ਖੰਨਾ ਦੇ ਗੁਰੂ ਹਰਿਕ੍ਰਿਸ਼ਨ ਨਗਰ 'ਚ ਰਹਿਣ ਵਾਲੇ ਸੁੱਕੇ ਮੇਵੇ (Dry Fruits) ਦੇ ਇੱਕ ਵਪਾਰੀ ਨੇ ਅਫਗਾਨਿਸਤਾਨ ਦੀ ਕੰਪਨੀ ਨਾਲ 7 ਕਰੋੜ 18 ਲੱਖ ਰੁਪਏ ਦੀ ਧੋਖਾਧੜੀ ਕੀਤੀ। ਕਾਰੋਬਾਰ ਦੇ ਸਿਲਸਿਲੇ 'ਚ ਸੁੱਕੇ ਮੇਵੇ ਦਾ ਆਰਡਰ ਦੇਣ ਤੋਂ ਬਾਅਦ ਕੰਪਨੀ ਦੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਗਿਆ। ਇਸਦੇ ਬਦਲੇ ਬੈਂਕ ਦੀ ਫਰਜ਼ੀ ਰਸੀਦ ਭੇਜੀ ਗਈ। ਕੰਪਨੀ ਦੇ ਅਧਿਕਾਰੀ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਰਾਭਾ ਨਗਰ ਲੁਧਿਆਣਾ ਵਿਖੇ ਕੇਸ ਦਰਜ ਕਰਾਇਆ।  ਮੁਲਜ਼ਮ ਦੀ ਪਛਾਣ ਭਗਤਪ੍ਰੀਤ ਸਿੰਘ ਵਾਸੀ ਗੁਰੂ ਹਰਿਕ੍ਰਿਸ਼ਨ ਨਗਰ ਮਲੇਰਕੋਟਲਾ ਰੋਡ ਖੰਨਾ ਵਜੋਂ ਹੋਈ।

ਲੁਧਿਆਣਾ ਵਿਖੇ ਕੰਪਨੀ ਮਾਲਕ ਨਾਲ ਮੁਲਾਕਾਤ 

ਸ਼ਿਕਾਇਤਕਰਤਾ ਇਰਫਾਨ ਆਗਾ ਵਾਸੀ ਪੂਰਬੀ ਮੁੰਬਈ ਮਹਾਂਰਾਸ਼ਟਰ ਨੇ ਆਪਣੀ ਸ਼ਿਕਾਇਤ ਵਿੱਚ ਲਿਖਾਇਆ  ਕਿ ਉਹ ਭਾਰਤ ਵਿੱਚ ਡਰਾਈ ਫਰੂਟ ਦਾ ਕਾਰੋਬਾਰ ਕਰਨ ਵਾਲੀਆਂ ਵੱਖ-ਵੱਖ ਕੰਪਨੀਆਂ ਦਾ ਕੇਅਰਟੇਕਰ ਹੈ। ਜੂਨ 2023 ਵਿੱਚ ਭਗਤਪ੍ਰੀਤ ਸਿੰਘ ਨੇ ਵੇਵ ਮਾਲ ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਅਫਗਾਨਿਸਤਾਨ ਦੀ ਟਾਕ ਡਰਾਈ ਫਰੂਟ ਕੰਪਨੀ ਦੇ ਮੁਖੀ ਮੁਖਮਦ ਜਮੀਲ ਉਰਫ਼ ਜਮੀਲ ਰਹੀਮੀ ਨਾਲ ਮੀਟਿੰਗ ਕੀਤੀ। ਉਸਦੇ ਸਾਹਮਣੇ ਮੀਟਿੰਗ ਹੋਈ। ਇਹ ਮੁਲਾਕਾਤ ਵਾਹਗਾ ਬਾਰਡਰ ਅਟਾਰੀ ਦੇ ਏਜੰਟ ਰਾਹੀਂ ਹੋਈ। ਜਿਸ ਵਿੱਚ ਇਹ ਤੈਅ ਕੀਤਾ ਗਿਆ ਕਿ ਸਾਮਾਨ ਆਉਣ ਤੋਂ 3 ਦਿਨ ਬਾਅਦ ਭਗਤਪ੍ਰੀਤ ਨੂੰ ਅਦਾਇਗੀ ਕਰਨੀ ਹੋਵੇਗੀ। ਭਗਤਪ੍ਰੀਤ ਨੇ ਆਪਣੀ ਕੰਪਨੀ ਫਰੈਸ਼ ਨਟਸ ਓਵਰਸੀਜ਼ ਗਲੀ ਨੰਬਰ 6 ਮਲੇਰਕੋਟਲਾ ਰੋਡ ਗੁਰੂ ਹਰਿਕ੍ਰਿਸ਼ਨ ਨਗਰ ਖੰਨਾ ਨਾਲ ਕਾਰੋਬਾਰ ਸ਼ੁਰੂ ਕੀਤਾ।

ਭਰੋਸਾ ਬਣਾਉਣ ਲਈ ਪਹਿਲਾਂ ਭੇਜਿਆ 5 ਕਰੋੜ 

ਸ਼ਿਕਾਇਤਕਰਤਾ ਇਰਫਾਨ ਨੇ ਦੱਸਿਆ ਕਿ ਪਹਿਲਾਂ ਭਗਤਪ੍ਰੀਤ ਦੀ ਕੰਪਨੀ ਨੂੰ 5 ਕਰੋੜ ਰੁਪਏ ਦੇ ਸੁੱਕੇ ਮੇਵੇ ਭੇਜੇ ਗਏ ਸਨ ਅਤੇ ਇਹ ਰਕਮ ਕੰਪਨੀ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਭਗਤਪ੍ਰੀਤ ਨੂੰ 19 ਜੁਲਾਈ 2023, 7 ਸਤੰਬਰ 2023, 12 ਸਤੰਬਰ 2023 ਅਤੇ 6 ਨਵੰਬਰ 2023 ਨੂੰ ਨਜ਼ੇਬ ਅਮੀਨ ਲਿਮਟਿਡ ਕੰਪਨੀ ਵੱਲੋਂ 5 ਲੱਖ 7 ਹਜ਼ਾਰ 306 ਅਮਰੀਕੀ ਡਾਲਰਾਂ ਦੇ ਸੁੱਕੇ ਮੇਵੇ ਭੇਜੇ ਗਏ। ਫਿਰ ਟਾਕ ਡਰਾਈ ਫਰੂਟ ਕੰਪਨੀ ਨੇ 2 ਅਕਤੂਬਰ 2023, 9 ਅਕਤੂਬਰ 2023, 6 ਨਵੰਬਰ 2023 ਨੂੰ ਭਗਤਪ੍ਰੀਤ ਦੀ ਕੰਪਨੀ ਨੂੰ 2 ਲੱਖ 97 ਹਜ਼ਾਰ 63 ਅਮਰੀਕੀ ਡਾਲਰਾਂ ਦੇ ਸੁੱਕੇ ਮੇਵੇ ਭੇਜੇ। 20 ਅਗਸਤ 2023 ਨੂੰ ਨੂਰ ਅਹਿਮਦ ਬਹੀਰ ਅਹਿਮਦ ਲਿਮਟਿਡ ਦੀ ਤਰਫੋਂ 63600 ਅਮਰੀਕੀ ਡਾਲਰ ਦੇ ਸੁੱਕੇ ਮੇਵੇ ਭੇਜੇ ਗਏ ਸਨ। ਇਸ ਪੂਰੇ ਮਾਲ ਦੀ ਰਕਮ ਭਾਰਤੀ ਕਰੰਸੀ ਵਿੱਚ 7 ​​ਕਰੋੜ 18 ਲੱਖ ਰੁਪਏ ਸੀ, ਜੋ ਭਗਤਪ੍ਰੀਤ ਨੇ ਅਦਾ ਨਹੀਂ ਕੀਤੀ।

ਗੁੰਮਰਾਹ ਕਰਨ ਦੀ ਕੋਸ਼ਿਸ਼ 

ਇਸਤੋਂ ਬਾਅਦ ਕਾਫੀ ਸਮੇਂ ਤੱਕ ਭਗਤਪ੍ਰੀਤ ਸਿੰਘ ਨੇ ਰਕਮ ਨਹੀਂ ਮੋੜੀ। ਕੁਝ ਸਮੇਂ ਬਾਅਦ ਕੰਪਨੀ ਵੱਲੋਂ ਵਾਰ-ਵਾਰ ਦਬਾਅ ਪਾਉਣ 'ਤੇ ਐਕਸਿਸ ਬੈਂਕ ਮੰਡੀ ਗੋਬਿੰਦਗੜ੍ਹ ਦਾ ਸਵਿਫਟ ਮੈਸੇਜ ਐਮਟੀ-103 ਰਾਹੀਂ ਰਸੀਦ ਭੇਜ ਕੇ ਦਾਅਵਾ ਕੀਤਾ ਕਿ ਰਕਮ ਟਰਾਂਸਫਰ ਕਰ ਦਿੱਤੀ ਗਈ ਹੈ। ਬੈਂਕ ਤੋਂ ਜਾਂਚ ਕਰਨ 'ਤੇ ਸਟੇਟਮੈਂਟ ਫਰਜ਼ੀ ਨਿਕਲੀ। ਇਸਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਭਗਤਪ੍ਰੀਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। 

ਇਹ ਵੀ ਪੜ੍ਹੋ