ਦਿਵਿਆ ਪਾਹੂਜਾ ਦੀ ਲਾਸ਼ ਠਿਕਾਣੇ ਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ, ਘੱਗਰ ਨਦੀ 'ਚ ਲਾਸ਼ ਸੁੱਟਣ ਦਾ ਸ਼ੱਕ 

ਦੋਸ਼ੀ ਬਲਰਾਜ ਸਿੰਘ ਦੇ ਨਾਲ ਰਵੀ ਬਾਂਗਾ ਨੇ ਮਿਲ ਕੇ ਬੀਐਮ਼ਡਬਲਯੂ ਕਾਰ 'ਚ ਦਿਵਿਆ ਦੀ ਲਾਸ਼ ਠਿਕਾਣੇ ਲਾਈ। ਰਵੀ ਹਾਲੇ ਫਰਾਰ ਹੈ। ਪੁਲਿਸ ਬਲਰਾਜ ਤੋਂ ਪੁੱਛਗਿੱਛ ਕਰਕੇ ਲਾਸ਼ ਦੀ ਭਾਲ ਕਰ ਰਹੀ ਹੈ। 

Share:

ਹਾਈਲਾਈਟਸ

  • ਦਿਵਿਆ ਦੀ ਲਾਸ਼ ਪੰਜਾਬ 'ਚ ਘੱਗਰ ਨਦੀ ਵਿੱਚ ਸੁੱਟੀ ਗਈ
  • ਮੇਘਾ ਨੇ ਖੁਦ ਇਸ ਦੀ ਜਾਣਕਾਰੀ ਗੁਰੂਗ੍ਰਾਮ ਪੁਲਿਸ ਨੂੰ ਦਿੱਤੀ

ਕ੍ਰਾਇਮ ਨਿਊਜ਼। ਗਰੂਗ੍ਰਾਮ ਦੇ ਬਹੁਚਰਚਿਤ ਦਿਵਿਆ ਪਾਹੂਜਾ ਕਤਲ ਕੇਸ 'ਚ ਮੁਲਜ਼ਮ ਬਲਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਉਸਨੇ ਹੀ ਦਿਵਿਆ ਦੀ ਲਾਸ਼ ਨੂੰ ਠਿਕਾਣੇ ਲਗਾਉਣ ਦਾ ਕੰਮ ਕੀਤਾ ਸੀ। ਕਤਲ ਕਰਨ ਤੋਂ ਬਾਅਦ ਬਲਰਾਜ ਸਿੰਘ ਅਤੇ ਰਵੀ ਬਾਂਗਾ ਕਥਿਤ ਤੌਰ 'ਤੇ ਬੀਐਮਡਬਲਿਊ ਕਾਰ 'ਚ ਫਰਾਰ ਹੋ ਗਏ। ਪੁਲਿਸ ਅਨੁਸਾਰ ਇਸ ਗੱਡੀ ਵਿੱਚ ਲਾਸ਼ ਨੂੰ ਲਿਜਾਣ ਅਤੇ ਫਿਰ ਠਿਕਾਣੇ ਲਾਉਣ ਦਾ ਕੰਮ ਕੀਤਾ ਗਿਆ ਸੀ। ਕਤਲ ਕੇਸ ਦਾ ਪੰਜਵਾਂ ਮੁਲਜ਼ਮ ਰਵੀ ਬਾਂਗਾ ਹਾਲੇ ਫਰਾਰ ਹੈ।

ਦਿਵਿਆ ਦਾ ਫੋਨ, ਦਸਤਾਵੇਜ ਕੀਤੇ ਨਸ਼ਟ

ਪੁਲਿਸ ਨੂੰ ਸ਼ੱਕ ਹੈ ਕਿ ਦਿਵਿਆ ਦੀ ਲਾਸ਼ ਪੰਜਾਬ 'ਚ ਘੱਗਰ ਨਦੀ ਵਿੱਚ ਸੁੱਟੀ ਗਈ। ਹਾਲਾਂਕਿ ਹਾਲੇ ਤੱਕ ਲਾਸ਼ ਬਰਾਮਦ ਨਹੀਂ ਹੋਈ ਹੈ। ਪੁਲਿਸ ਦਾ ਮੰਨਣਾ ਹੈ ਕਿ ਬਲਰਾਜ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਲਾਸ਼ ਦਾ ਪਤਾ ਲਗਾਇਆ ਜਾਵੇਗਾ। ਦੱਸ ਦਈਏ ਕਿ ਬੀਐਮਡਬਲਿਊ ਗੱਡੀ ਕੁੱਝ ਦਿਨ ਪਹਿਲਾਂ ਪੰਜਾਬ ਦੇ ਪਟਿਆਲਾ ਤੋਂ ਬਰਾਮਦ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸੀਸੀਟੀਵੀ ਦੀ ਮਦਦ ਨਾਲ ਇਸ ਕਤਲ ਵਿੱਚ ਸ਼ਾਮਲ ਪੰਜ ਮੁਲਜ਼ਮਾਂ ਵਿੱਚੋਂ ਤਿੰਨ   ਅਭਿਜੀਤ, ਹੇਮਰਾਜ ਅਤੇ ਓਮ ਪ੍ਰਕਾਸ਼  ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਪੁਲਿਸ ਨੇ ਅਭਿਜੀਤ ਦੀ ਦੂਜੀ ਪ੍ਰੇਮਿਕਾ ਮੇਘਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਉਸ 'ਤੇ ਦਿਵਿਆ ਦਾ ਫੋਨ, ਦਸਤਾਵੇਜ਼ ਅਤੇ ਕਤਲ 'ਚ ਵਰਤੇ ਗਏ ਹਥਿਆਰ ਨੂੰ ਨਸ਼ਟ ਕਰਨ ਦਾ ਦੋਸ਼ ਹੈ। ਮੇਘਾ ਨੇ ਖੁਦ ਇਸ ਦੀ ਜਾਣਕਾਰੀ ਗੁਰੂਗ੍ਰਾਮ ਪੁਲਿਸ ਨੂੰ ਦਿੱਤੀ। ਪੁਲਿਸ ਕਾਰਵਾਈ ਤੋਂ ਬਚਣ ਲਈ ਉਹ ਸਰਕਾਰੀ ਗਵਾਹ ਬਣਨਾ ਚਾਹੁੰਦੀ ਹੈ। ਘਟਨਾ ਦੇ ਸਮੇਂ ਮੇਘਾ ਕਥਿਤ ਤੌਰ 'ਤੇ ਹੋਟਲ 'ਚ ਮੌਜੂਦ ਸੀ।

2 ਜਨਵਰੀ ਨੂੰ ਹੋਇਆ ਸੀ ਕਤਲ 

ਦੱਸ ਦਈਏ ਕਿ ਦਿਵਿਆ ਪਾਹੂਜਾ ਦਾ ਕਤਲ 2 ਜਨਵਰੀ ਦੀ ਸ਼ਾਮ ਨੂੰ ਕੀਤਾ ਗਿਆ। ਇਸ ਵਿੱਚ ਪੁਲਿਸ ਨੇ ਹੋਟਲ ਮਾਲਕ ਅਭਿਜੀਤ ਨੂੰ ਮੁੱਖ ਦੋਸ਼ੀ ਬਣਾਇਆ ਹੈ। ਸੀਸੀਟੀਵੀ 'ਚ ਦਿਵਿਆ ਅਭਿਜੀਤ ਦੇ ਨਾਲ ਹੋਟਲ 'ਚ ਆਉਂਦੀ ਦਿਖਾਈ ਦੇ ਰਹੀ ਹੈ।ਫਿਰ ਇਸ ਮਾਮਲੇ 'ਚ ਹੋਟਲ ਸਟਾਫ ਦੀ ਭੂਮਿਕਾ ਵੀ ਸਾਹਮਣੇ ਆਈ।ਸੀਸੀਟੀਵੀ 'ਚ ਹੋਟਲ ਸਟਾਫ ਦਿਵਿਆ ਦੀ ਲਾਸ਼ ਨੂੰ ਘਸੀਟਦਾ ਹੋਇਆ ਨਜ਼ਰ ਆ ਰਿਹਾ ਹੈ। ਇਸਤੋਂ ਬਾਅਦ ਦੋਸ਼ੀ ਨੀਲੇ ਰੰਗ ਦੀ BMW ਕਾਰ 'ਚ ਲਾਸ਼ ਨੂੰ ਲੈ ਗਏ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅਭਿਜੀਤ ਨੇ ਲਾਸ਼ ਨੂੰ ਠਿਕਾਣੇ ਲਾਉਣ ਲਈ ਦੋ ਸਾਥੀਆਂ ਨੂੰ 10 ਲੱਖ ਰੁਪਏ ਦਿੱਤੇ ਸਨ।

ਗੈਂਗਸਟਰ ਗਡੋਲੀ ਦੇ ਪਰਿਵਾਰ ਉਪਰ ਗੰਭੀਰ ਦੋਸ਼

ਦਿਵਿਆ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਕਤਲ ਪਿੱਛੇ ਗੈਂਗਸਟਰ ਸੰਦੀਪ ਗਡੋਲੀ ਦੀ ਭੈਣ ਸੁਦੇਸ਼ ਕਟਾਰੀਆ ਅਤੇ ਭਰਾ ਬ੍ਰਹਮਪ੍ਰਕਾਸ਼ ਦਾ ਹੱਥ ਹੈ। ਦਰਅਸਲ, 2016 ਵਿੱਚ ਹਰਿਆਣਾ ਦੇ ਇੱਕ ਗੈਂਗਸਟਰ ਸੰਦੀਪ ਗਡੋਲੀ ਦਾ ਮੁੰਬਈ ਦੇ ਇੱਕ ਹੋਟਲ ਵਿੱਚ ਐਨਕਾਉਂਟਰ ਹੋਇਆ ਸੀ। ਸੰਦੀਪ ਦੀ ਪ੍ਰੇਮਿਕਾ ਦਿਵਿਆ ਪਾਹੂਜਾ ਉਸ ਸਮੇਂ ਉਸੇ ਹੋਟਲ 'ਚ ਮੌਜੂਦ ਸੀ। ਇਹ ਮੁਕਾਬਲਾ ਹਰਿਆਣਾ ਪੁਲਿਸ ਨੇ ਕੀਤਾ ਸੀ ਪਰ ਮੁੰਬਈ ਪੁਲਿਸ ਨੇ ਇਸਨੂੰ ਕਤਲ ਕਰਾਰ ਦਿੱਤਾ। ਇਹੀ ਕਾਰਨ ਸੀ ਕਿ ਮੁੰਬਈ ਪੁਲਿਸ ਨੇ ਦਿਵਿਆ ਪਾਹੂਜਾ ਨੂੰ ਇਸ ਮਾਮਲੇ 'ਚ ਮੁੱਖ ਗਵਾਹ ਬਣਾਇਆ ਸੀ।

ਇਹ ਵੀ ਪੜ੍ਹੋ