Incident in Jalandhar: ਭੇਦ ਭਰੇ ਹਾਲਾਤਾਂ ਵਿੱਚ ਪਿਓ-ਪੁੱਤ ਦੀ ਮੌਤ, ਜ਼ਹਿਰੀਲੇ ਧੂੰਏਂ ਕਾਰਨ ਜਾਣ ਜਾਉਣ ਦਾ ਸ਼ੱਕ 

Incident in Jalandhar: ਜਾਣਕਾਰੀ ਮਿਲੀ ਹੈ ਕਿ ਤਿੰਨੋਂ ਜਣੇ ਰਾਤ ਨੂੰ ਅੰਗੀਠੀ ਜਲਾ ਕੇ ਸੌਂਏ ਸਨ। ਸ਼ਕ ਜਤਾਇਆ ਜਾ ਰਿਹਾ ਹੈ ਕਿ ਜ਼ਹਿਰੀਲੇ ਧੂੰਏਂ ਕਾਰਨ ਪਿਓ-ਪੁੱਤ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਰਾਮ ਬਾਲੀ ਮੋਚੀ (50) ਅਤੇ ਪੁੱਤਰ ਨਵੀਨ ਕੁਮਾਰ (24) ਵਜੋਂ ਹੋਈ ਹੈ।

Share:

Incident in Jalandhar: ਜਲੰਧਰ ਛਾਉਣੀ ਤੋਂ ਦਰਦਨਾਕ ਖਬਰ ਆ ਰਹੀ ਹੈ। ਇਥੇ ਭੇਦ ਭਰੇ ਹਾਲਾਤਾਂ ਵਿੱਚ ਪਿਓ-ਪੁੱਤ ਦੀ ਮੌਤ ਹੋ ਗਈ। ਉਹਨਾਂ ਦੇ ਇਕ ਰਿਸ਼ਤੇਦਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਤਿੰਨੋਂ ਜਣੇ ਰਾਤ ਨੂੰ ਅੰਗੀਠੀ ਜਲਾ ਕੇ ਸੌਂਏ ਸਨ। ਸ਼ਕ ਜਤਾਇਆ ਜਾ ਰਿਹਾ ਹੈ ਕਿ ਜ਼ਹਿਰੀਲੇ ਧੂੰਏਂ ਕਾਰਨ ਪਿਓ-ਪੁੱਤ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਰਾਮ ਬਾਲੀ ਮੋਚੀ (50) ਅਤੇ ਪੁੱਤਰ ਨਵੀਨ ਕੁਮਾਰ (24) ਵਜੋਂ ਹੋਈ ਹੈ। ਚਚੇਰੇ ਭਰਾ ਰਾਜੇਸ਼ ਕੁਮਾਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਲਾਸ਼ਾਂ ਦਾ ਪੋਸਟ ਮਾਰਟਮ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਗੁਆਂਢੀ ਘਰ ਪਹੁੰਚਿਆ ਤਾਂ ਹਾਦਸੇ ਦਾ ਲੱਗਾ ਪਤਾ

ਜਾਣਕਾਰੀ ਦੇ ਮੁਤਾਬਕ ਹਾਦਸੇ ਦਾ ਪਤਾ ਉਸ ਸਮੇਂ ਲੱਗਾ, ਜਦੋਂ ਗੁਆਂਢੀ ਉਸ ਦੇ ਘਰ ਪਹੁੰਚਿਆ। ਤਿੰਨੋਂ ਮਿਸਤਰੀ ਦਾ ਕੰਮ ਕਰਦੇ ਸਨ। ਜਦੋਂ ਤਿੰਨਾਂ ਦੇ ਕੰਮ 'ਤੇ ਜਾਣ ਦਾ ਸਮਾਂ ਹੋਇਆ ਤਾਂ ਉਹ ਉੱਠਿਆ ਹੀ ਨਹੀਂ। ਗੁਆਂਢੀ ਉਸ ਨੂੰ ਲੈਣ ਉਸ ਦੇ ਘਰ ਪਹੁੰਚ ਗਿਆ। ਪਹਿਲਾਂ ਗੁਆਂਢੀ ਨੇ ਤਿੰਨਾਂ ਨੂੰ ਪਾਣੀ ਲੈਣ ਲਈ ਬੁਲਾਇਆ ਸੀ। ਪਰ ਕੋਈ ਜਵਾਬ ਨਹੀਂ ਮਿਲਿਆ। ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਤਿੰਨੋਂ ਬੇਹੋਸ਼ ਪਏ ਸਨ।

ਤੀਜ਼ੇ ਨੌਜਵਾਨ ਦੀ ਹਾਲਤ ਨਾਜ਼ੁਕ

ਰਾਜੇਸ਼ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਤਿੰਨੋਂ ਅੰਗੀਠੀ ਬਾਲ ਕੇ ਇੱਕੋ ਕਮਰੇ ਵਿੱਚ ਸੌਂ ਰਹੇ ਸਨ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰ ਨੇ ਪਿਓ-ਪੁੱਤ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ। ਰਾਜੇਸ਼ ਨੂੰ ਇਲਾਜ ਲਈ ਨਿਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਕੈਂਟ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਨੇ ਅੰਗੀਠੀ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ। ਫਿਲਹਾਲ ਰਾਜੇਸ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।  

ਇਹ ਵੀ ਪੜ੍ਹੋ

Tags :