ਦਿਹਾੜੀ ਲਗਾ ਕੇ ਪਰਤ ਰਹੇ ਮਜ਼ਦੂਰਾਂ ਨੂੰ ਗੋਲੀਆਂ ਮਾਰ ਕੇ ਮੋਟਰਸਾਈਕਲ ਖੋਹਿਆ, ਨਿਹੰਗ ਬਾਣੇ 'ਚ ਸੀ ਲੁਟੇਰੇ 

ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਇਆ ਸੁਮਨਮੰਡਲ ਆਪਣੇ ਸਾਥੀਆਂ ਸਮੇਤ ਇਕ ਪੈਟਰੋਲ ਪੰਪ ਉਪਰ ਟਾਈਲਾਂ ਲਗਾ ਕੇ ਰੋਜ ਦੀ ਤਰ੍ਹਾਂ ਆਪਣੇ ਦੋ ਹੋਰ ਮਜ਼ਦੂਰ ਸਾਥੀਆਂ ਨੂੰ ਨਾਲ ਲੈ ਕੇ ਸਮਰਾਲਾ ਵੱਲੋ ਵਾਪਿਸ ਜਾ ਰਿਹਾ ਸੀ।

Courtesy: ਸਮਰਾਲਾ ਵਿਖੇ ਗੋਲੀ ਮਾਰ ਕੇ ਮਜ਼ਦੂਰਾਂ ਕੋਲੋਂ ਮੋਟਰਸਾਇਕਲ ਖੋਹ ਲਿਆ ਗਿਆ

Share:

ਸਮਰਾਲਾ ਦੇ ਨੈਸ਼ਨਲ ਹਾਈਵੇ ਉਪਰ  ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰਸਾਈਕਲ ਸਵਾਰ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਕੇ ਉਸਦਾ ਮੋਟਰਸਾਈਕਲ ਲੁੱਟ ਕੇ ਫਰਾਰ ਹੋ ਜਾਣ ਦੀ ਖਬਰ ਸਾਮਣੇ ਆਈ ਹੈ। ਇਹ ਗਰੀਬ ਮਜ਼ਦੂਰ ਦਿਹਾੜੀ ਲਗਾ ਕੇ ਪਰਤ ਰਹੇ ਸੀ ਤਾਂ ਰਸਤੇ 'ਚ  ਇਹਨਾਂ ਦੇ ਨਾਲ ਵਾਰਦਾਤ ਹੋਈ। ਇੱਕ ਮਜ਼ਦੂਰ ਦੀ ਵੱਖੀ 'ਚ 2 ਗੋਲੀਆਂ ਲੱਗੀਆਂ। ਉਸਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। 

ਦਿਆਲਪੁਰਾ ਨੇੜੇ ਵਾਪਰੀ ਵਾਰਦਾਤ 

ਜਾਣਕਾਰੀ ਅਨੁਸਾਰ ਇਹ ਵਾਰਦਾਤ ਪਿੰਡ ਦਿਆਲਪੁਰਾ ਨੇੜੇ ਵਾਪਰੀ। ਲੁਟੇਰਿਆਂ ਨੇ ਆਪਣਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ। ਇਨ੍ਹਾਂ ਵੱਲੋਂ ਮੋਟਰਸਾਈਕਲ ਉਪਰ ਜਾ ਰਹੇ ਟਾਈਲ ਮਿਸਤਰੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਨ੍ਹਾਂ ਵੱਲੋਂ ਮੋਟਰਸਾਈਕਲ ਨਾ ਰੋਕੇ ਜਾਣ ‘ਤੇ ਲੁਟੇਰਿਆਂ ਵੱਲੋਂ ਆਪਣੇ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ ਗਈ। ਮੋਟਰਸਾਈਕਲ ਚਲਾ ਰਹੇ 35 ਸਾਲਾਂ ਸੁਮਨਮੰਡਲ ਦੀ ਵੱਖੀ ਵਿਚ ਦੋ ਗੋਲੀਆਂ ਲੱਗੀਆਂ.  ਇਸ ਤਰ੍ਹਾਂ ਉਨ੍ਹਾਂ ਦਾ ਮੋਟਰਸਾਈਕਲ ਸੜਕ ਉਪਰ ਡਿੱਗ ਪਿਆ। ਦੋਵਾਂ ਲੁਟੇਰਿਆਂ ਵਿਚੋਂ ਇਕ ਨੇ ਤੁਰੰਤ ਉਨ੍ਹਾਂ ਦਾ ਮੋਟਰਸਾਈਕਲ ਚੁੱਕ ਲਿਆ ਗਿਆ। ਦੋਵੇਂ ਲੁਟੇਰੇ ਲੁੱਟੇ ਹੋਏ ਮੋਟਰਸਾਈਕਲ ਨੂੰ ਲੈ ਕੇ ਲੁਧਿਆਣਾ ਵੱਲ ਫਰਾਰ ਹੋ ਗਏ। ਜ਼ਖਮੀ ਹੋਏ ਲੁਟੇਰੇ ਨੂੰ ਸਿਵਲ ਹਸਪਤਾਲ ਸਮਰਾਲਾ ‘ਚ ਭਰਤੀ ਕਰਵਾਇਆ ਗਿਆ। 

ਪੁਲਿਸ ਨੇ ਸ਼ੁਰੂ ਕੀਤੀ ਜਾਂਚ 

ਘਟਨਾ ਸਥਾਨ ‘ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣਾ ਮੁਖੀ ਪਵਿੱਤਰ ਸਿੰਘ ਜਿਥੇ ਡਾਕਟਰਾਂ ਦੀ ਟੀਮ ਵੱਲੋਂ ਉਸਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਉਸਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪੀਜੀਆਈ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਇਆ ਸੁਮਨਮੰਡਲ ਆਪਣੇ ਸਾਥੀਆਂ ਸਮੇਤ ਇਕ ਪੈਟਰੋਲ ਪੰਪ ਉਪਰ ਟਾਈਲਾਂ ਲਗਾ ਕੇ ਰੋਜ ਦੀ ਤਰ੍ਹਾਂ ਆਪਣੇ ਦੋ ਹੋਰ ਮਜ਼ਦੂਰ ਸਾਥੀਆਂ ਨੂੰ ਨਾਲ ਲੈ ਕੇ ਸਮਰਾਲਾ ਵੱਲੋ ਵਾਪਿਸ ਜਾ ਰਿਹਾ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਪੁਲਿਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

 

 

ਇਹ ਵੀ ਪੜ੍ਹੋ