Crime News: ਦੋਸਤਾਂ ਨਾਲ ਧਰਮਸ਼ਾਲਾ ਘੁੰਮਣ ਗਏ ਪੰਜਾਬ ਦੇ ਸੈਲਾਨੀ ਦਾ ਕਤਲ

ਨਵਦੀਪ ਆਪਣੇ ਪਰਿਵਾਰ ਵਿਚ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਸਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦਾ ਇੱਕ ਸਾਲ ਦਾ ਬੇਟਾ ਹੈ। ਸੰਜੀਵ ਦਾ ਕਹਿਣਾ ਹੈ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਾਰਦਾਤ ਵਿਚ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ। ਪਰ, ਇਹ ਸਪੱਸ਼ਟ ਹੈ ਕਿ ਨਵਦੀਪ ਦੀ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ ਹੈ।

Share:

Crime: ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੰਜਾਬ ਦੇ ਇੱਕ ਸੈਲਾਨੀ ਦਾ ਕਤਲ ਕਰ ਦਿੱਤਾ ਗਿਆ। ਉਹ ਰੈਸਟੋਰੈਂਟ ਗਿਆ ਸੀ ਜਿੱਥੇ ਉਸਦਾ ਸ਼ਰਾਬ ਪੀਣ ਨੂੰ ਲੈ ਕੇ ਝਗੜਾ ਹੋ ਗਿਆ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਲੜਾਈ ਵਿਚ ਉਸ ਦੇ ਸਿਰ ਵਿਚ ਡੂੰਘੀ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਧਰਮਸ਼ਾਲਾ ਦੇ ਮੈਕਲੋਡਗੰਜ ਥਾਣੇ ਅਧੀਨ ਭਾਗਸੁਨਾਗ ਦੀ ਹੈ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ (33) ਵਾਸੀ ਗੁਰੂ ਤੇਗਬਹਾਦਰ ਨਗਰ ਟਿੱਬੀ, ਫਗਵਾੜਾ ਪੰਜਾਬ ਵਜੋਂ ਹੋਈ ਹੈ।

ਜਿਵੇਂ ਹੀ ਅਸੀਂ ਮੇਜ਼ 'ਤੇ ਪਹੁੰਚੇ ਵੇਟਰ ਨੇ ਆਰਡਰ ਮੰਗਿਆ।

ਆਪਣੇ ਚਾਰ ਦੋਸਤਾਂ ਨਾਲ ਗਿਆ ਸੀ ਧਰਮਸ਼ਾਲਾ

ਮ੍ਰਿਤਕ ਦੇ ਦੋਸਤ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸਦੇ ਚਾਰ ਦੋਸਤ ਬੁੱਧਵਾਰ ਨੂੰ ਪੰਜਾਬ ਦੇ ਫਗਵਾੜਾ ਤੋਂ ਧਰਮਸ਼ਾਲਾ ਘੁੰਮਣ ਗਏ ਸਨ। ਵੀਰਵਾਰ ਸਵੇਰੇ ਉਹ ਭਾਗਸੁਨਾਗ ਘੁੰਮਣ ਗਏ ਸੀ। ਉਹ ਸਵੇਰੇ ਕਰੀਬ 10 ਵਜੇ ਉੱਥੇ ਇੱਕ ਰੈਸਟੋਰੈਂਟ ਵਿੱਚ ਪਹੁੰਚੇ। ਜਿਵੇਂ ਹੀ ਉਹ ਮੇਜ਼ ਕੋਲ ਪਹੁੰਚੇ ਤਾਂ ਵੇਟਰ ਨੇ ਨੇੜੇ ਆ ਕੇ ਆਰਡਰ ਬਾਰੇ ਪੁੱਛਿਆ। ਉਨ੍ਹਾਂ ਨੇ ਖਾਣੇ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਸੀਂ ਇੱਥੇ ਬੈਠਾਂਗੇ, ਖਾਣਾ ਨਹੀਂ ਖਾਵਾਂਗੇ। ਇਸ 'ਤੇ ਵੇਟਰ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਉਹ ਵਾਪਸ ਆਇਆ ਅਤੇ ਕਿਹਾ ਕਿ ਇੱਥੇ ਸ਼ਰਾਬ ਨਹੀਂ ਪੀਣੀ। ਚਾਰੋਂ ਦੋਸਤਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਸ਼ਰਾਬ ਨਹੀਂ ਪੀ ਰਹੇ ਸਨ। ਸਵੇਰੇ-ਸਵੇਰੇ ਸ਼ਰਾਬ ਕੌਣ ਪੀਂਦਾ ਹੈਇਸ 'ਤੇ ਵੇਟਰ ਨੇ ਉਨ੍ਹਾਂ ਨੂੰ ਰੈਸਟੋਰੈਂਟ ਤੋ ਚਲੇ ਜਾਣ ਲਈ ਕਿਹਾ।

ਵੇਟਰ ਨੇ ਨਵਦੀਪ ਨੂੰ ਦਿੱਤਾ ਧੱਕਾ

ਸੰਜੀਵ ਦਾ ਕਹਿਣਾ ਹੈ ਕਿ ਜਦੋਂ ਚਾਰੋਂ ਲੋਕ ਉੱਠ ਕੇ ਚਲੇ ਗਏ ਤਾਂ ਵੇਟਰ ਨੇ ਨਵਦੀਪ ਨੂੰ ਪਿੱਛੇ ਤੋਂ ਧੱਕਾ ਦੇ ਦਿੱਤਾ। ਜਦੋਂ ਉਸ ਨੇ ਧੱਕੇ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰੈਸਟੋਰੈਂਟ 'ਚ ਕੰਮ ਕਰਨ ਵਾਲੇ ਹੋਰ ਲੋਕ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਚਾਰਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਸੰਜੀਵ ਨੇ ਦੱਸਿਆ ਕਿ ਇਸ ਲੜਾਈ 'ਚ ਨਵਦੀਪ ਜ਼ਮੀਨ 'ਤੇ ਡਿੱਗ ਗਿਆ। ਜਦੋਂ ਅਸੀਂ ਉਸ ਨੂੰ ਲੇਟਿਆ ਦੇਖਿਆ ਤਾਂ ਉਸ ਦੇ ਸਿਰ 'ਚੋਂ ਖੂਨ ਨਿਕਲ ਰਿਹਾ ਸੀ। ਉਹ ਉਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਕੇ ਪਹੁੰਚੇ। ਉਥੇ ਡਾਕਟਰ ਨੇ ਨਵਦੀਪ ਦੀ ਜਾਂਚ ਕਰਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਕੀਤੀ ਜਾ ਰਹੀ ਪੁੱਛਗਿੱਛ

ਮੈਕਲੋਡਗੰਜ ਪੁਲਿਸ ਨੇ 23 ਸਾਲਾ ਹਰਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਮੈਕਲੋਡਗੰਜ ਥਾਣੇ ਵਿੱਚ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਵਿੱਚ ਸ਼ਾਮਲ ਛੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :