Crime : ਖੰਨਾ 'ਚ 9 ਸਾਲਾਂ ਦੇ ਬੱਚੇ ਨਾਲ ਬਦਫੈਲੀ, ਸ਼ਮਸ਼ਾਨਘਾਟ ਚੋਂ ਚੀਕਾਂ ਸੁਣਕੇ ਭੱਜੀ ਮਾਂ

Crime: ਮੁਲਜ਼ਮ ਨੇ ਬੱਚੇ ਨੂੰ ਟੌਫੀਆਂ ਤੇ ਚਿਪਸ ਦਾ ਲਾਲਚ ਦਿੱਤਾ। ਸ਼ਮਸ਼ਾਨ ਘਾਟ ਅੰਦਰ ਲਿਜਾ ਕੇ ਘਿਨੌਣੀ ਹਰਕਤ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

Share:

ਹਾਈਲਾਈਟਸ

  • ਮੁਲਜ਼ਮ ਤੀਰਥ ਸਿੰਘ ਵਾਸੀ ਗਲਵੱਢੀ ਨੇ ਬੱਚੇ ਨੂੰ ਟਾਫੀਆਂ ਅਤੇ ਚਿਪਸ ਦਿੱਤੇ।
  • ਬਦਫੈਲੀ ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ

Crime : ਖੰਨਾ ਦੇ ਅਮਲੋਹ ਰੋਡ 'ਤੇ ਪੈਂਦੇ ਪਿੰਡ ਗਲਵੱਢੀ ਵਿਖੇ ਚੌਥੀ ਜਮਾਤ ਦੇ ਵਿਦਿਆਰਥੀ ਨਾਲ ਇੱਕ ਵਿਅਕਤੀ ਨੇ ਬਦਫੈਲੀ ਕੀਤੀ।  9 ਸਾਲ ਦੇ ਬੱਚੇ ਨੂੰ ਟੌਫ਼ੀਆਂ ਅਤੇ ਚਿਪਸ ਦਾ ਲਾਲਚ ਦੇ ਕੇ ਸ਼ਮਸ਼ਾਨਘਾਟ ਵਿੱਚ ਲਿਜਾਇਆ ਗਿਆ। ਉਥੇ ਮੁਲਜ਼ਮ ਨੇ ਇਹ ਘਿਨੌਣੀ ਹਰਕਤ ਕੀਤੀ। ਜਦੋਂ ਬੱਚਾ ਚੀਕਾਂ ਮਾਰਨ ਲੱਗਾ ਤਾਂ ਉਸਦੀ ਮਾਂ ਚੀਕਾਂ ਸੁਣ ਕੇ ਮੌਕੇ 'ਤੇ ਪਹੁੰਚ ਗਈ। ਇਹ ਦੇਖ ਕੇ ਮੁਲਜ਼ਮ ਉਥੋਂ ਭੱਜ ਗਿਆ।

ਬੱਚਾ ਮੋਟਰ ’ਤੇ ਖੇਡ ਰਿਹਾ ਸੀ

ਬੱਚਾ ਪਿੰਡ ਵਿੱਚ ਖੇਤਾਂ ਵਿੱਚ ਬਣੀ ਮੋਟਰ ’ਤੇ ਖੇਡ ਰਿਹਾ ਸੀ। ਉਥੇ ਮੁਲਜ਼ਮ ਤੀਰਥ ਸਿੰਘ ਵਾਸੀ ਗਲਵੱਢੀ ਨੇ ਬੱਚੇ ਨੂੰ ਟਾਫੀਆਂ ਅਤੇ ਚਿਪਸ ਦਿੱਤੇ। ਪਹਿਲਾਂ ਬੱਚੇ ਦੀ ਮਾਂ ਮੋਟਰ ਕੋਲੋਂ ਲੰਘੀ ਸੀ। ਉਸਨੇ ਦੇਖਿਆ ਕਿ ਬੱਚਾ ਖੇਡ ਰਿਹਾ ਸੀ ਅਤੇ ਟੌਫੀਆਂ ਅਤੇ ਚਿਪਸ ਖਾ ਰਿਹਾ ਸੀ। ਜਿਸ ਕਾਰਨ ਉਹ ਘਰ ਚਲੀ ਗਈ। ਕੁਝ ਸਮੇਂ ਬਾਅਦ ਮਾਂ ਨੇ ਸ਼ਮਸ਼ਾਨਘਾਟ ਤੋਂ ਆਪਣੇ ਪੁੱਤ ਦੀਆਂ ਚੀਕਾਂ ਸੁਣੀਆਂ।

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ 

ਮਹਿਲਾ ਆਪਣੇ ਬੱਚੇ ਨੂੰ ਸ਼ਮਸ਼ਾਨਘਾਟ ਤੋਂ ਸਿਵਲ ਹਸਪਤਾਲ ਖੰਨਾ ਲੈ ਕੇ ਗਈ। ਉਦੋਂ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਮੁਖੀ ਦਵਿੰਦਰ ਪਾਲ ਸਿੰਘ ਮੌਕੇ 'ਤੇ ਪੁੱਜੇ ਤੇ ਬੱਚੇ ਦਾ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ। ਥਾਣਾ ਸਦਰ ਵਿਖੇ ਪੁਲਿਸ ਨੇ ਮੁਲਜ਼ਮ ਤੀਰਥ ਸਿੰਘ ਵਾਸੀ ਗਲਵੱਢੀ ਖ਼ਿਲਾਫ਼ ਬਦਫੈਲੀ ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ। 

ਇਹ ਵੀ ਪੜ੍ਹੋ