Crime: ਪ੍ਰੇਮਿਕਾ ਨੇ ਬਲੇਡ ਨਾਲ ਵੱਢਿਆ ਆਪਣੇ ਬੁਆਏਫ੍ਰੈਂਡ ਦਾ ਗਲਾ, ਖੂਨ ਨਾਲ ਲੱਥਪੱਥ ਛੱਡ ਭੱਜੀ,ਪੁਲਿਸ ਨੇ ਕੀਤਾ ਗ੍ਰਿਫਤਾਰ

ਪੁਲਿਸ ਨੇ ਲੜਕੀ ਨੂੰ ਹਿਰਾਸਤ ਵਿਚ ਲੈ ਲਿਆ। ਫਿਲਹਾਲ ਲੜਕੀ ਕੁਝ ਨਹੀਂ ਦੱਸਿਆ ਹੈ ਉਸ ਦੇ ਬਿਆਨ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੜਕੀ ਦੇ ਬਿਆਨ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਹੋਵੇਗਾ।

Share:

Punjab News: ਬਠਿੰਡਾ 'ਚ ਇਕ ਲੜਕੀ ਨੇ ਹੋਟਲ ਦੇ ਕਮਰੇ 'ਚ ਨੌਜਵਾਨ ਦਾ ਗਲਾ ਵੱਢ ਦਿੱਤਾ। ਉਸ ਨੇ ਬਲੇਡ ਨਾਲ ਗਰਦਨ 'ਤੇ ਵਾਰ ਕੀਤੇ। ਹਾਲਾਂਕਿ ਨੌਜਵਾਨ ਵਾਲ-ਵਾਲ ਬਚ ਗਿਆ ਹੈ ਅਤੇ ਉਸ ਦਾ ਬਠਿੰਡਾ ਏਮਜ਼ 'ਚ ਇਲਾਜ ਚੱਲ ਰਿਹਾ ਹੈ। ਸਿਵਲ ਲਾਈਨ ਥਾਣੇ ਦੇ ਐੱਸਐੱਚਓ ਹਰਜੋਤ ਸਿੰਘ ਅਨੁਸਾਰ ਲੜਕੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਲੜਕਾ ਆਪਣੀ ਪ੍ਰੇਮਿਕਾ ਨਾਲ ਮਾਨਸਾ ਤੋਂ ਆਇਆ ਸੀ ਬਠਿੰਡਾ

ਪੁਲਿਸ ਅਨੁਸਾਰ ਮੰਗਲਵਾਰ ਸਵੇਰੇ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਹਨੂੰਮਾਨ ਚੌਕ ਨੇੜੇ ਮੂਨ ਸਟਾਰ ਹੋਟਲ ਵਿੱਚ ਇੱਕ ਲੜਕੀ ਨੇ ਇੱਕ ਨੌਜਵਾਨ ’ਤੇ ਬਲੇਡ ਨਾਲ ਹਮਲਾ ਕਰ ਦਿੱਤਾ ਹੈ। ਇਹ ਜਾਣਕਾਰੀ ਸਮਾਜ ਸੇਵੀ ਸੰਸਥਾ ਦੇ ਮੈਂਬਰ ਸੰਦੀਪ ਗੋਇਲ ਨੇ ਦਿੱਤੀ। ਸੰਦੀਪ ਨੇ ਪੁਲਿਸ ਨੂੰ ਦੱਸਿਆ ਕਿ ਮਾਨਸਾ ਨਿਵਾਸੀ ਨੌਜਵਾਨ ਹਰਦੀਪ ਸਿੰਘ ਸੋਮਵਾਰ ਨੂੰ ਮਾਨਸਾ ਤੋਂ ਆਪਣੀ ਪ੍ਰੇਮਿਕਾ ਨਾਲ ਇਸ ਹੋਟਲ 'ਚ ਆਇਆ ਸੀ। ਸਾਰਾ ਦਿਨ ਦੋਵੇਂ ਕਮਰੇ ਵਿਚ ਹੀ ਰਹੇ। ਇਸ ਤੋਂ ਬਾਅਦ ਰਾਤ ਨੂੰ ਉਸ ਦੇ ਕਮਰੇ 'ਚੋਂ ਆਵਾਜ਼ ਆਈ। ਹੋਟਲ 'ਚ ਮੌਜੂਦ ਲੜਕੇ ਨੇ ਉਸ ਨੂੰ ਇਸ ਦੀ ਸੂਚਨਾ ਦਿੱਤੀ।

ਨੌਜਵਾਨ ਦਾ ਹਾਲਤ ਸਥਿਰ

ਪੁਲਿਸ ਨੂੰ ਦਿੱਤੇ ਬਿਆਨ 'ਚ ਸੰਦੀਪ ਨੇ ਦੱਸਿਆ ਹੈ ਕਿ ਜਦੋਂ ਉਹ ਹੋਟਲ ਪਹੁੰਚਿਆ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਕਮਰੇ ਵਿਚ ਨੌਜਵਾਨ ਬੈੱਡ ਦੇ ਹੇਠਾਂ ਖੂਨ ਨਾਲ ਲਥਪਥ ਪਿਆ ਸੀ। ਉਸ ਨੇ ਕੁਝ ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਚੁੱਕ ਕੇ ਇਕ ਨਿੱਜੀ ਹਸਪਤਾਲ ਪਹੁੰਚਾਇਆ। ਉੱਥੋਂ ਡਾਕਟਰਾਂ ਨੇ ਉਸ ਨੂੰ ਏਮਜ਼ ਰੈਫਰ ਕਰ ਦਿੱਤਾ। ਇਸ ਦੌਰਾਨ ਐਸਐਚਓ ਹਰਜੋਤ ਸਿੰਘ ਨੇ ਦੱਸਿਆ ਹੈ ਕਿ ਨੌਜਵਾਨ ਦਾ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਸਥਿਰ ਹੈ। ਹੁਣ ਉਹ ਬੋਲ ਰਿਹਾ ਹੈ। ਉਸ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁਲਜ਼ਮ ਲੜਕੀ ਨੂੰ ਵੀ ਪੁਲਿਸ ਨੇ ਫੜ ਲਿਆ ਹੈ। ਘਟਨਾ ਤੋਂ ਬਾਅਦ ਉਹ ਕਮਰੇ ਤੋਂ ਬਾਹਰ ਆ ਗਈ ਸੀ ਅਤੇ ਹੋਟਲ ਦੇ ਨੇੜੇ ਸੀ।

ਪੁਲਿਸ ਬਿਆਨ ਦਰਜ ਕਰਕੇ ਕਰੇਗੀ ਅਗਲੀ ਕਾਰਵਾਈ

ਉਥੋਂ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਸ ਦੇ ਬਿਆਨ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਹੋਵੇਗਾ। ਪੁਲਿਸ ਦਾ ਕਹਿਣਾ ਹੈ ਕਿ ਕਮਰੇ 'ਚ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਇਹ ਵੀ ਪੜ੍ਹੋ