Crime: ਪੁਰਾਣੀ ਰੰਜਿਸ਼ 'ਚ 15 ਤੋਂ 20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਪਿਓ-ਪੁੱਤ ਸਮੇਤ 4 ਜ਼ਖਮੀ

ਹਮਲੇ ਵਿੱਚ ਦੋ ਅਪਾਹਜ ਲੜਕੀਆਂ ਸਮੇਤ ਪਿਓ-ਪੁੱਤ ਜ਼ਖ਼ਮੀ ਹੋ ਗਏ। ਇਲਾਕੇ ਦੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮੈਡੀਕਲ ਕਰਵਾਉਣ ਤੋਂ ਬਾਅਦ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੂੰ ਕੀਤੀ।

Share:

Punjab News: ਲੁਧਿਆਣਾ ਦੇ ਪਿੰਡ ਭੱਟੀਆਂ ਸਥਿਤ ਚਿੱਟੀ ਕਲੋਨੀ ਵਿੱਚ ਵਿੱਚ ਸ਼ਨੀਵਾਰ ਰਾਤ ਇੱਕ ਪਰਿਵਾਰ ਉੱਤੇ 15 ਤੋਂ 20 ਨੌਜਵਾਨਾਂ ਨੇ ਦਸਤੀ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਘਰ 'ਚ ਦਾਖਲ ਹੋ ਕੇ ਇੱਟਾਂ ਅਤੇ ਪੱਥਰਾਂ ਵੀ ਚਲਾਏ ਅਤੇ ਕਈ ਵਾਹਨਾਂ ਦੀ ਭੰਨ-ਤੋੜ ਵੀ ਕੀਤੀ ਗਈ। ਹਮਲੇ ਵਿੱਚ ਦੋ ਅਪਾਹਜ ਲੜਕੀਆਂ ਸਮੇਤ ਪਿਓ-ਪੁੱਤ ਜ਼ਖ਼ਮੀ ਹੋ ਗਏ। ਇਲਾਕੇ ਦੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮੈਡੀਕਲ ਕਰਵਾਉਣ ਤੋਂ ਬਾਅਦ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੂੰ ਕੀਤੀ।

ਗੁਆਢੀਆਂ ਦੀ ਲੜਾਈ ਛੁਡਵਾਉਣ ਗਿਆ ਸੀ ਪੀੜਤ

ਜ਼ਖਮੀ ਅਜੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਸਦੇ ਗੁਆਂਢੀ ਆਪਸ ਵਿੱਚ ਲੜ ਰਹੇ ਸਨ। ਉਹ ਉਨ੍ਹਾਂ ਨੂੰ ਸਮਝਾਉਣ ਗਿਆ। ਇਸੇ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ 'ਤੇ ਉਨ੍ਹਾਂ ਵਿਚ ਤਕਰਾਰ ਹੋ ਗਿਆ। ਜਿੱਥੋਂ ਰਵਾਨਾ ਹੋ ਗਿਆ ਤਾਂ ਕਰੀਬ ਅੱਧੇ ਘੰਟੇ ਬਾਅਦ ਉਕਤ ਨੌਜਵਾਨ ਆਪਣੇ 15 ਤੋਂ 20 ਸਾਥੀਆਂ ਸਮੇਤ ਉਸ ਦੇ ਘਰ 'ਚ ਦਾਖਲ ਹੋ ਗਿਆ ਅਤੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ।

ਕੁਝ ਸਮਾਂ ਪਹਿਲਾਂ ਵੀ ਗੁਆਂਢੀਆਂ ਨਾਲ ਹੋਇਆ ਸੀ ਪੀੜਤ ਦਾ ਝਗੜਾ

ਹਮਲੇ ਵਿੱਚ ਅਜੀਤ ਸਿੰਘ, ਉਸ ਦਾ ਪਿਤਾ ਜਮਾਲ ਸਿੰਘ ਅਤੇ ਉਸ ਦੀਆਂ ਦੋ ਅਪਾਹਜ ਭਤੀਜੀਆਂ ਸਿਮਰਨ ਅਤੇ ਦਲਜੀਤ ਕੌਰ ਜ਼ਖ਼ਮੀ ਹੋ ਗਏ। ਜ਼ਖਮੀ ਅਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਕੁਝ ਸਮਾਂ ਪਹਿਲਾਂ ਉਕਤ ਗੁਆਂਢੀਆਂ ਨਾਲ ਉਸਦਾ ਝਗੜਾ ਹੋਇਆ ਸੀ। ਜਿਸ ਦੀ ਰੰਜਿਸ ਕਾਰਨ ਮੁਲਜ਼ਮਾਂ ਨੇ ਉਸਤੇ ਅਤੇ ਉਸਦ੍ ਪਰਿਵਾਰ 'ਤੇ ਹਮਲਾ ਕੀਤਾ।

ਇਹ ਵੀ ਪੜ੍ਹੋ

Tags :