ਪੰਜਾਬ ਦੇ ਮੋਗਾ ਜਿਲ੍ਹੇ ਵਿੱਚ ਗਾਊ ਤਸਕਰੀ ਦਾ ਪਰਦਾਫਾਸ਼, 10 ਗਊਆ ਬਰਾਮਦ 

ਉਨ੍ਹਾਂ ਨੇ ਕੈਂਟਰ ਦਾ ਪਿੱਛਾ ਕੀਤਾ ਅਤੇ ਪੁਲਿਸ ਥਾਣਾ ਸਦਰ ਦੇ ਨੇੜੇ ਇਸਨੂੰ ਘੇਰ ਲਿਆ। ਕੈਂਟਰ ਚਾਲਕ ਮੌਕੇ ਤੋਂ ਭੱਜ ਗਿਆ, ਜਦੋਂ ਕਿ ਕੈਂਟਰ ਵਿੱਚ 10 ਤੋਂ ਵੱਧ ਪਸ਼ੂ ਮਿਲੇ।

Share:

ਪੰਜਾਬ ਦੇ ਮੋਗਾ ਜਿਲ੍ਹੇ ਵਿੱਚ ਗਾਊ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ ਗਾਊ ਰੱਖਿਆ ਦਲ ਵੱਲੋਂ ਇੱਕ ਕੈਂਟਰ ਕਾਬੂ ਕੀਤਾ ਗਿਆ ਹੈ। ਜਿਸ ਵਿੱਚ 10 ਗਊਆਂ ਨੂੰ ਬਰਾਮਦ ਕੀਤਾ ਗਿਆ। ਕੈਂਟਰ ਵਿੱਚੋਂ ਬਰਾਮਦ ਕੀਤੇ ਗਏ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ, ਚੜ੍ਹਦੀਕ ਰੋਡ, ਮੋਗਾ ਵਿਖੇ ਛੱਡ ਦਿੱਤਾ ਗਿਆ ਹੈ।
ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਕਾਰਵਾਈ

ਗਊ ਰਕਸ਼ਾ ਦਲ ਦੇ ਮੈਂਬਰਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਵਾਲੇ ਪਾਸੇ ਤੋਂ ਪਸ਼ੂਆਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਆਧਾਰ 'ਤੇ ਟੀਮ ਦੇ ਮੈਂਬਰ ਨਿਗਰਾਨੀ ਰੱਖਦੇ ਸਨ। ਇਸ ਦੌਰਾਨ ਉਨ੍ਹਾਂ ਇੱਕ ਕੈਂਟਰ ਨੂੰ ਮੋਗਾ ਵੱਲ ਆਉਂਦਾ ਵੇਖਿਆ। ਕੈਂਟਰ ਵਿੱਚੋਂ ਬਰਾਮਦ ਕੀਤੇ ਗਏ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ, ਚੜ੍ਹਦੀਕ ਰੋਡ, ਮੋਗਾ ਵਿਖੇ ਛੱਡ ਦਿੱਤਾ ਗਿਆ ਹੈ। ਖਬਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ।

Tags :