China Dor : ਦੇਖੋ ਕਿਹੜੇ ਰਸਤੇ ਪੈ ਗਿਆ ਦੇਸ਼ ਦਾ ਭਵਿੱਖ, ਹੱਥਾਂ 'ਚ ਕਿਤਾਬਾਂ ਦੀ ਥਾਂ ਖੂਨੀ ਧਾਗਾ

China Dor : ਸਕੂਲੀ ਵਿਦਿਆਰਥੀ ਪਤੰਗਬਾਜ਼ੀ ਦੇ ਸ਼ੌਕ 'ਚ ਆਪਣਾ ਭਵਿੱਖ ਖਰਾਬ ਕਰ ਰਹੇ ਹਨ। ਚਾਈਨਾ ਡੋਰ ਦੀ ਵਰਤੋਂ ਦੇ ਨਾਲ ਨਾਲ ਇਸਦੀ ਵਿਕਰੀ ਕਰਨ ਲੱਗੇ ਹਨ। ਖੰਨਾ ਪੁਲਿਸ ਨੇ 2 ਜਣਿਆਂ ਨੂੰ ਕਾਬੂ ਕੀਤਾ। ਜਿਹਨਾਂ ਚੋਂ ਇੱਕ ਤਾਂ ਹਾਲੇ ਨਾਬਾਲਗ ਹੀ ਹੈ। 

Share:

ਹਾਈਲਾਈਟਸ

  • ਇੱਕ 12ਵੀਂ ਜਮਾਤ ਦਾ ਵਿਦਿਆਰਥੀ ਹੈ
  • ਦੂਜੇ ਨੇ ਪੜ੍ਹਾਈ ਲਈ ਵਿਦੇਸ਼ ਜਾਣਾ ਸੀ

China Dor :ਖੰਨਾ 'ਚ ਵਿਦਿਆਰਥੀ ਚਾਈਨਾ ਡੋਰ ਵੇਚ ਰਹੇ ਹਨ। ਇਸ ਗੱਲ ਦਾ ਖੁਲਾਸਾ ਦੋ ਵਿਦਿਆਰਥੀਆਂ ਦੀ ਗ੍ਰਿਫਤਾਰੀ ਤੋਂ ਹੋਇਆ ਹੈ। ਇਨ੍ਹਾਂ ਵਿੱਚੋਂ ਇੱਕ 12ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਦੂਜੇ ਨੇ ਪੜ੍ਹਾਈ ਲਈ ਵਿਦੇਸ਼ ਜਾਣਾ ਸੀ। ਇਸ ਤੋਂ ਪਹਿਲਾਂ ਦੋਵੇਂ ਖੰਨਾ ਪੁਲਿਸ ਦੇ ਹੱਥੇ ਚੜ੍ਹੇ  ਅਤੇ ਉਨ੍ਹਾਂ ਨੂੰ ਚਾਈਨਾ ਡੋਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਦੇ ਕਬਜ਼ੇ 'ਚੋਂ 30 ਗੱਟੂ ਬਰਾਮਦ ਹੋਏ। ਮੁਲਜ਼ਮਾਂ ਵਿੱਚੋਂ ਇੱਕ ਨਾਬਾਲਗ ਹੈ, ਜਿਸ ਕਾਰਨ ਉਸਨੂੰ ਜੁਵੇਨਾਇਲ ਭੇਜ ਦਿੱਤਾ ਗਿਆ। ਦੂਜੇ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਭੇਜਿਆ ਗਿਆ। ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਤੋਂ ਇਲਾਵਾ ਜੰਗਲੀ ਜੀਵ ਸੁਰੱਖਿਆ ਅਤੇ ਵਾਤਾਵਰਣ ਐਕਟ ਦੇ ਤਹਿਤ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

ਡੋਰ ਵੇਚਣ ਦੀ ਫਿਰਾਕ 'ਚ ਸਨ 

ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ’ਤੇ ਬਸੰਤ ਪੰਚਮੀ ਮੌਕੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਤਹਿਤ ਥਾਣਾ ਸਿਟੀ ਦੇ ਏ.ਐਸ.ਆਈ ਹਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ। ਹਰਜੋਤ ਸਿੰਘ ਅਤੇ ਦੀਪਕ ਸਹੋਤਾ ਵਾਸੀ ਅਮਲੋਹ ਰੋਡ ਖੰਨਾ ਨੇੜੇ ਪ੍ਰੋਫੈਸਰ ਕਲੋਨੀ ਲਲਹੇੜੀ ਰੋਡ ਖੰਨਾ ਡੋਰ ਵੇਚਣ ਦੀ ਫਿਰਾਕ ਵਿੱਚ ਸਨ। ਉਹਨਾਂ ਨੂੰ 30 ਗੱਟੂ ਚਾਈਨਾ ਡੋਰ ਸਮੇਤ ਕਾਬੂ ਕੀਤਾ ਗਿਆ।

ਫਰੈਂਡ ਸਰਕਲ ਤੋਂ ਨੈੱਟਵਰਕ ਬਣਾ ਰਹੇ ਸੀ
ਜਾਣਕਾਰੀ ਮੁਤਾਬਕ ਦੋਵੇਂ ਸਕੂਲ ਅਤੇ ਇਲਾਕੇ ਦੇ ਫਰੈਂਡ ਸਰਕਲ ਤੋਂ ਨੈੱਟਵਰਕ ਬਣਾ ਰਹੇ ਸਨ। ਦੀਪਕ ਇੱਕ ਪ੍ਰਾਈਵੇਟ ਸਕੂਲ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਹੈ। ਹਰਜੋਤ ਨੇ ਵਿਦੇਸ਼ ਪੜ੍ਹਨ ਜਾਣਾ ਸੀ। ਦੋਵਾਂ ਦਾ ਭਵਿੱਖ ਹੁਣ ਹਨੇਰੇ ਵਿੱਚ ਹੀ ਰਹੇਗਾ ਕਿਉਂਕਿ ਦੋਵਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦਾ ਰਿਕਾਰਡ ਅਪਰਾਧਿਕ ਬਣ ਗਿਆ ਹੈ। ਇਸਦੇ ਨਾਲ ਹੀ ਡੀ.ਐਸ.ਪੀ ਗਿੱਲ ਨੇ ਹੋਰਨਾਂ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਉਹ ਕਿਸੇ ਲਾਲਚ ਕਾਰਨ ਕਿਸੇ ਦੇ ਜਾਲ ਵਿੱਚ ਨਾ ਫਸਣ ਅਤੇ ਨਾ ਹੀ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਨਾ ਹੀ ਵੇਚਣ। ਪੁਲਿਸ ਸਖ਼ਤ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ