Cyber Crime: ਪੰਜਾਬ ਵਿੱਚ ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਜਿਥੇ ਸਰਕਾਰ ਵਲੋਂ ਸਾਈਬਰ ਅਪਰਾਧ ਨੂੰ ਲੈ ਕੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਸਾਈਬਰ ਅਪਰਾਧੀ ਵੀ ਲਗਾਤਾਰ ਠੱਗੀ ਦੇ ਨਵੇਂ ਤਰੀਕੇ ਖੋਜ ਕੇ ਲੋਕਾਂ ਦੇ ਖਾਤੇ ਖਾਲੀ ਕਰ ਰਹੇ ਹਨ। ਸਾਈਬਰ ਕ੍ਰਾਈਮ ਪੰਜਾਬ ਲਈ ਹੀ ਨਹੀਂ, ਸਗੋਂ ਕੌਮੀ ਪੱਧਰ ’ਤੇ ਵੱਡੀ ਚੁਣੌਤੀ ਬਣ ਗਿਆ ਹੈ। ਸਾਈਬਰ ਅਪਰਾਧੀ ਵੱਡੀ ਗਿਣਤੀ ਵਿਚ 15 ਤੋਂ 23 ਸਾਲ ਦੀ ਉਮਰ ਦੇ ਨੌਜਵਾਨਾਂ, ਔਰਤਾਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਜਿੱਥੇ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਇਸ ਦੀ ਵਰਤੋਂ ਨੂੰ ਸਭ ਤੋਂ ਵੱਡੀ ਚੁਣੌਤੀ ਮੰਨਿਆ ਜਾਂਦਾ ਹੈ, ਉੱਥੇ ਹੀ ਹੁਣ ਸਾਈਬਰ ਕਰਾਈਮ ਵੀ ਇਸ ਤੋਂ ਅਛੂਤਾ ਨਜ਼ਰ ਆ ਰਿਹਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਅਨੁਸਾਰ ਪੰਜਾਬ ਵਿੱਚ ਸਾਲ 2020 ਤੋਂ 2022 ਤੱਕ ਸਾਈਬਰ ਅਪਰਾਧ ਦੇ ਅੰਕੜੇ ਲਗਾਤਾਰ ਵਧਦੇ ਹੀ ਜਾ ਰਹੇ ਹਨ। 2020 ਵਿੱਚ 378, 2021 ਵਿੱਚ 551 ਅਤੇ 2022 ਵਿੱਚ 697 ਮਾਮਲੇ ਸਾਹਮਣੇ ਆਏ ਹਨ। ਸਾਲ 2022 ਵਿੱਚ ਪੰਜਾਬ ਵਿੱਚ ਇਸ ਤਰ੍ਹਾਂ ਦੇ ਸਾਈਬਰ ਕ੍ਰਾਈਮ ਦੇ ਵਧੇਰੇ ਲੋਕ ਸ਼ਿਕਾਰ ਹੋਏ, ਜਿਸ ਨੂੰ ਹੱਲ ਕੀਤਾ ਗਿਆ।
ਸਾਈਬਰ ਅਪਰਾਧ ਕੇਸ
ਇੰਟਰਨੈਟ, ਬੈਂਕਿੰਗ ਅਤੇ ਔਨਲਾਈਨ ਰਾਹੀਂ ਸਾਈਬਰ ਧੋਖਾਧੜੀ 242
ਕੰਪਿਊਟਰ ਨਾਲ ਛੇੜਛਾੜ ਯਾਨੀ ਕੰਪਿਊਟਰ ਨੂੰ ਹੈਕ ਕਰਨਾ 128
ਕੰਪਿਊਟਰ ਤੋਂ ਡਾਟਾ ਚੋਰੀ ਕਰਨਾ 77
ਸਾਈਬਰ ਪਿੱਛਾ ਕਰਨਾ, ਔਰਤਾਂ ਅਤੇ ਬੱਚਿਆਂ ਨੂੰ ਧਮਕਾਉਣਾ 26
ATM ਦੀ ਜਾਣਕਾਰੀ ਹਾਸਿਲ ਕਰਕੇ ਧੋਖਾਧੜੀ ਦੇ 06
ਔਨਲਾਈਨ ਬੈਂਕਿੰਗ ਧੋਖਾਧੜੀ 17
OTP ਲੈ ਕੇ ਧੋਖਾਧੜੀ 11
ਦੇਸ਼ 'ਚ ਸਾਈਬਰ ਅਪਰਾਧ ਦੇ 65,893 ਮਾਮਲੇ ਆਏ ਸਾਹਮਣੇ
ਜੇਕਰ ਦਸੰਬਰ 2023 ਵਿੱਚ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਜਾਰੀ ਰਿਪੋਰਟ ਦੀ ਗੱਲ ਕਰੀਏ ਤਾਂ ਸਾਲ 2022 ਵਿੱਚ ਦੇਸ਼ ਭਰ ਵਿੱਚ ਸਾਈਬਰ ਅਪਰਾਧ ਦੇ ਕੁੱਲ 65,893 ਮਾਮਲੇ ਦਰਜ ਕੀਤੇ ਗਏ ਹਨ। ਸਾਲ 2021 ਵਿੱਚ ਇਹ ਅੰਕੜਾ 52,974 ਸੀ। ਭਾਵ, ਇਸ ਸਮੇਂ ਦੌਰਾਨ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ 24.4 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ 64.8 ਫੀਸਦੀ ਯਾਨੀ ਕੁੱਲ 42,710 ਮਾਮਲੇ ਆਨਲਾਈਨ ਜਾਂ ਹੋਰ ਕਿਸਮ ਦੀ ਸਾਈਬਰ ਧੋਖਾਧੜੀ ਨਾਲ ਸਬੰਧਤ ਪਾਏ ਗਏ। ਇੱਥੋਂ ਤੱਕ ਕਿ ਸਾਈਬਰ ਠੱਗਾਂ ਦੁਆਰਾ ਜਿਨਸੀ ਸ਼ੋਸ਼ਣ ਦੀਆਂ ਵੱਖ-ਵੱਖ ਚਾਲਾਂ ਅਤੇ ਡਰਾ-ਧਮਕਾ ਕੇ ਗੈਰ-ਕਾਨੂੰਨੀ ਜਬਰੀ ਵਸੂਲੀ ਦੇ ਮਾਮਲੇ ਵੀ ਵੱਧ ਰਹੇ ਹਨ।
ਸਾਈਬਰ ਧੋਖਾਧੜੀ ਤੋਂ ਕਿਵੇਂ ਬਚੀਏ?
ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋ ਤਾਂ ਕਿੱਥੇ ਕਰੀਏ ਸੰਪਰਕ?