ਤਾਮਿਲਨਾਡੂ ਤੋਂ ਇਲਾਹਾਬਾਦ ਬਦਲੀ ਕਰਾਉਣ ਬਦਲੇ 3 ਲੱਖ ਰੁਪਏ ਦੀ ਠੱਗੀ, ਕੇਸ ਦਰਜ

ਮੁਨੀਸ਼ ਕੁਮਾਰ ਨੇ ਨਾਂ ਹੀ  ਬਦਲੀ ਕਰਵਾਈ ਅਤੇ ਨਾ ਹੀ 3 ਲੱਖ ਰੁਪਏ ਵਾਪਸ ਕੀਤੇ। ਮਨੀਸ਼ ਕੁਮਾਰ ਨੇ ਉਸ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ। ਹੁਣ ਲਹਿਰਾ ਪੁਲਿਸ ਦੋਸ਼ੀ ਖਿਲਾਫ ਅਗਲੀ ਕਾਰਵਾਈ ਕਰ ਰਹੀ ਹੈ। 

Courtesy: file photo

Share:

ਇੱਕ ਵਿਅਕਤੀ ਨੇ ਤਾਮਿਲਨਾਡੂ ਤੋਂ ਇਲਾਹਾਬਾਦ ਵਿਖੇ ਬਦਲੀ ਕਰਾਉਣ ਸਬੰਧੀ 3 ਲੱਖ ਰੁਪਏ ਦੀ ਠੱਗੀ ਮਾਰੀ। ਥਾਣਾ ਲਹਿਰਾ ਵਿਖੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ਤਰੂਘਨ ਵਾਸੀ ਲਹਿਰਾਗਾਗਾ ਨੇ ਮਨੀਸ਼ ਕੁਮਾਰ ਵਾਸੀ ਲਹਿਰਾ ਦੇ ਖਿਲਾਫ ਪਰਚਾ ਦਰਜ ਕਰਵਾਇਆ। ਜਿਸ ’ਚ ਪੀੜਤ ਸ਼ਤਰੂਘਨ ਨੇ ਦੱਸਿਆ ਕਿ ਤਾਮਿਲਨਾਡੂ ਵਿਖੇ ਨੌਕਰੀ ਕਰਦਾ ਹੈ। ਬਦਲੀ ਕਰਵਾਉਣ ਸਬੰਧੀ ਤਿੰਨ ਲੱਖ ਰੁਪਏ ਵਿੱਚ ਗੱਲ ਉਕਤ ਮੁਨੀਸ਼ ਕੁਮਾਰ ਨਾਲ ਹੋ ਗਈ। ਜਿਸਦੇ ਚਲਦਿਆਂ ਪਿਛਲੇ ਸਾਲ 22 ਅਤੇ 23 ਅਕਤੂਬਰ ਨੂੰ ਆਪਣੇ ਐਚਡੀਐਫਸੀ ਬੈਂਕ ਖਾਤੇ ਵਿੱਚੋਂ ਤਿੰਨ ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਮੁਨੀਸ਼ ਕੁਮਾਰ ਨੇ ਨਾਂ ਹੀ  ਬਦਲੀ ਕਰਵਾਈ ਅਤੇ ਨਾ ਹੀ 3 ਲੱਖ ਰੁਪਏ ਵਾਪਸ ਕੀਤੇ। ਮਨੀਸ਼ ਕੁਮਾਰ ਨੇ ਉਸ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ। ਹੁਣ ਲਹਿਰਾ ਪੁਲਿਸ ਦੋਸ਼ੀ ਖਿਲਾਫ ਅਗਲੀ ਕਾਰਵਾਈ ਕਰ ਰਹੀ ਹੈ। 

ਛੇਤੀ ਫੜਾਂਗੇ ਮੁਲਜ਼ਮ - ਥਾਣਾ ਮੁਖੀ 

ਇਸ ਸਬੰਧੀ ਲਹਿਰਾਗਾਗਾ ਦੇ ਥਾਣਾ ਮੁਖੀ ਰਣਵੀਰ ਸਿੰਘ ਨੇ ਕਿਹਾ ਕਿ ਮਨੀਸ਼ ਕੁਮਾਰ ਨੇ ਬਦਲੀ ਕਰਵਾਉਣ ਦੇ ਨਾਮ ਤੇ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸੀਨੀਅਰ ਅਧਿਕਾਰੀਆਂ ਦੀ ਪੜਤਾਲ ਮਗਰੋਂ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਜਾਰੀ ਹੈ। ਛੇਤੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ