ਖੰਨਾ 'ਚ ਸ਼ਰਾਬ ਨਾਲ ਭਰਿਆ ਕੈਂਟਰ ਬਰਾਮਦ, 31 ਮਾਰਚ ਦਾ ਬਚਿਆ ਕੋਟਾ ਖੁਰਦ ਬੁਰਦ ਕਰਨ ਲੱਗਿਆ ਸੀ ਠੇਕੇਦਾਰ 

ਜ਼ਬਤ ਕੀਤੀ ਗਈ ਸ਼ਰਾਬ ਵਿੱਚ ਟਰੈਕ ਅਤੇ ਟਰੇਸ ਬਾਰਕੋਡ ਅਤੇ ਹੋਲੋਗ੍ਰਾਮ ਸਨ, ਜੋ ਦਰਸਾਉਂਦੇ ਹਨ ਕਿ ਸ਼ਰਾਬ ਸਿਰਫ਼ ਪੰਜਾਬ ਵਿੱਚ ਵਿਕਰੀ ਲਈ ਸੀ। ਇਹ ਗੈਰ-ਕਾਨੂੰਨੀ ਸ਼ਰਾਬ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

Courtesy: ਖੰਨਾ ਪੁਲਿਸ ਨੇ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ

Share:

ਖੰਨਾ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੇ 1262 ਪੇਟੀਆਂ ਨਾਜਾਇਜ਼ ਸ਼ਰਾਬ, 30 ਪੇਟੀਆਂ ਬੀਅਰ ਅਤੇ 300 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਵਿੱਚ ਊਨਾ ਦੇ ਰਹਿਣ ਵਾਲੇ ਮਨੋਹਰ ਲਾਲ, ਜੋ ਕਿ ਕੈਂਟਰ ਦਾ ਡਰਾਈਵਰ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਵਿੱਚ ਸ਼ਰਾਬ ਠੇਕੇਦਾਰ ਅਸ਼ਵਨੀ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਹ ਫਰਾਰ ਹੈ। ਇਸ ਸਬੰਧੀ ਥਾਣਾ ਸਿਟੀ 2 ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। 

ਸ਼ਰਾਬ ਤਸਕਰੀ ਰੋਕਣ ਲਈ ਕੀਤੀ ਸੀ ਨਾਕਾਬੰਦੀ 

ਖੰਨਾ ਸਬ ਡਵੀਜ਼ਨ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਵਿੱਤੀ ਸਾਲ ਦੇ ਅੰਤ ਤੋਂ ਪਹਿਲਾਂ ਸੂਬੇ ਅਤੇ ਜ਼ਿਲ੍ਹੇ ਦੀਆਂ ਸਰਹੱਦਾਂ ਤੋਂ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ 23 ਮਾਰਚ, 2025 ਤੋਂ ਜ਼ਿਲ੍ਹੇ ਭਰ ਵਿੱਚ ਆਬਕਾਰੀ ਚੌਕੀਆਂ ਸਥਾਪਤ ਕੀਤੀਆਂ ਗਈਆਂ ਸਨ। ਇਸ ਸਬੰਧ ਵਿੱਚ, ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਦੋਸ਼ੀ ਮਨੋਹਰ ਲਾਲ ਵਾਸੀ ਬੰਗਾਨਾ, ਊਨਾ (ਹਿਮਾਚਲ ਪ੍ਰਦੇਸ਼) ਨੂੰ ਸ਼ਰਾਬ ਨਾਲ ਭਰੇ ਇੱਕ ਕੈਂਟਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਸ ਵਿਰੁੱਧ ਥਾਣਾ ਖੰਨਾ ਸਿਟੀ-2 ਵਿਖੇ ਐਫਆਈਆਰ ਦਰਜ ਕੀਤੀ ਗਈ। ਜਾਂਚ ਤੋਂ ਪਤਾ ਲੱਗਾ ਕਿ ਇਹ ਸ਼ਰਾਬ ਮੰਡੀ ਗੋਬਿੰਦਗੜ੍ਹ ਦੇ ਸ਼ਰਾਬ ਠੇਕੇਦਾਰ ਅਸ਼ਵਨੀ ਕੁਮਾਰ ਦੀ ਹੈ। ਅਸ਼ਵਨੀ ਆਪਣੇ ਪਿਛਲੇ ਸਾਲ ਦੇ ਬਚੇ ਹੋਏ ਕੋਟੇ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਸ਼ਰਾਬ ਇੱਧਰ-ਉੱਧਰ ਕਰ ਰਿਹਾ ਸੀ। ਟੀਮ ਨੇ ਨਾਕਾਬੰਦੀ ਕੀਤੀ ਅਤੇ ਸ਼ਰਾਬ ਦੀ ਖੇਪ ਬਰਾਮਦ ਕੀਤੀ। ਟੀਮ ਨੇ ਗ੍ਰੀਨ ਵੋਡਕਾ 404 ਪੇਟੀਆਂ, ਫਸਟ ਚੁਆਇਸ/ਕਲੱਬ 608, ਪੰਜਾਬ ਜੁਗਨੀ  140, ਜੁਗਨੀ ਐਪਲ ਵੋਡਕਾ 110 ਪੇਟੀਆਂ ਬਰਾਮਦ ਕੀਤੀਆਂ। ਸ਼ਰਾਬ ਦੀਆਂ 300 ਖੁੱਲ੍ਹੀਆਂ ਬੋਤਲਾਂ, ਬੁਡਵਾਈਜ਼ਰ ਮੈਗਨਮ ਬੀਅਰ ਦੀਆਂ 30 ਪੇਟੀਆਂ ਬਰਾਮਦ ਹੋਈਆਂ। ਕੁੱਲ 1262 ਪੇਟੀਆਂ ਸ਼ਰਾਬ ਅਤੇ 300 ਖੁੱਲ੍ਹੀਆਂ ਬੋਤਲਾਂ, ਅਤੇ ਨਾਲ ਹੀ ਬੀਅਰ ਦੀਆਂ 30 ਪੇਟੀਆਂ ਬਰਾਮਦ ਕੀਤੀਆਂ ਗਈਆਂ।। ਜ਼ਬਤ ਕੀਤੀ ਗਈ ਸ਼ਰਾਬ ਵਿੱਚ ਟਰੈਕ ਅਤੇ ਟਰੇਸ ਬਾਰਕੋਡ ਅਤੇ ਹੋਲੋਗ੍ਰਾਮ ਸਨ, ਜੋ ਦਰਸਾਉਂਦੇ ਹਨ ਕਿ ਸ਼ਰਾਬ ਸਿਰਫ਼ ਪੰਜਾਬ ਵਿੱਚ ਵਿਕਰੀ ਲਈ ਸੀ। ਇਹ ਗੈਰ-ਕਾਨੂੰਨੀ ਸ਼ਰਾਬ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ