Joint Operation in Gurdaspur: BSF-STF ਨੇ 2 ਘਰਾਂ 'ਚ ਛਾਪੇਮਾਰੀ ਦੌਰਾਨ ਹੈਰੋਇਨ 'ਤੇ ਭਾਰੀ ਮਾਤਰੀ ਵਿੱਚ ਹਥਿਆਰ ਕੀਤੇ ਬਰਾਮਦ

Joint Operation in Gurdaspur: 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਘਰ 'ਚੋਂ 100 ਗ੍ਰਾਮ ਹੈਰੋਇਨ ਅਤੇ .32 ਬੋਰ ਦੇ 13 ਕਾਰਤੂਸ ਬਰਾਮਦ ਹੋਏ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਪਿੰਡ ਉੱਪਲ 'ਚ ਇਕ ਹੋਰ ਸ਼ੱਕੀ ਵਿਅਕਤੀ ਦੇ ਘਰ ਵੀ ਛਾਪੇਮਾਰੀ ਕੀਤੀ ਗਈ।

Share:

Joint Operation in Gurdaspur: ਦੇਸ਼ ਵਿਰੋਧੀ ਅਨਸਰਾਂ ਦੀ ਗੈਰਕਾਨੂੰਨੀ ਕੋਸ਼ਿਸ਼ ਨੂੰ ਬੀਐਸਐਫ ਅਤੇ ਐਸਟੀਐਫ ਅੰਮ੍ਰਿਤਸਰ ਨੇ ਸਾਂਝੇ ਤੌਰ 'ਤੇ ਨਾਕਾਮ ਕਰ ਦਿੱਤਾ। ਇਸੇ ਕੜੀ ਵਿੱਚ BSF-STF ਦੀ ਟੀਮ ਨੇ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਵਿੱਚ ਸ਼ੱਕੀ ਵਿਅਕਤੀ ਦੇ ਘਰ ਛਾਪਾ ਮਾਰਿਆ। 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਘਰ 'ਚੋਂ 100 ਗ੍ਰਾਮ ਹੈਰੋਇਨ ਅਤੇ .32 ਬੋਰ ਦੇ 13 ਕਾਰਤੂਸ ਬਰਾਮਦ ਹੋਏ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਪਿੰਡ ਉੱਪਲ 'ਚ ਇਕ ਹੋਰ ਸ਼ੱਕੀ ਵਿਅਕਤੀ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਇੱਕ ਬੰਦੂਕ, 10 ਆਰ.ਡੀ., .32 ਬੋਰ ਦੀ ਇੱਕ ਗੋਲੀ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਸਾਂਝੀ ਛਾਪੇਮਾਰੀ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਬੀਐਸਬੈਫ ਅਤੇ ਐਸਟੀਐਫ ਦੀ ਛਾਪੇਮਾਰੀ ਦੌਰਾਨ ਬਰਾਮਦ ਹੋਏ ਹਥਿਆਰ।
ਬੀਐਸਬੈਫ ਅਤੇ ਐਸਟੀਐਫ ਦੀ ਛਾਪੇਮਾਰੀ ਦੌਰਾਨ ਬਰਾਮਦ ਹੋਏ ਹਥਿਆਰ। ਜੇਬੀਟੀ ਪੰਜਾਬ

ਖੇਤ ਵਿੱਚੋਂ 531 ਗ੍ਰਾਮ ਹੈਰੋਇਨ ਹੋਈ ਬਰਾਮਦ

BSFਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਬੁੱਧਵਾਰ ਰਾਤ ਨੂੰ ਸੀਮਾ ਸੁਰੱਖਿਆ ਬਲ  (BSF) ਦੇ ਜਵਾਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡਰੋਨ ਗਤੀਵਿਧੀ ਦੇਖੀ ਸੀ। ਚੌਕਸ ਸੈਨਿਕਾਂ ਨੇ ਤੁਰੰਤ ਗੋਲੀ ਚਲਾ ਦਿੱਤੀ। ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ ਹਰੇ ਰੰਗ ਦੀ ਮਿੰਨੀ ਟਾਰਚ ਅਤੇ ਇੱਕ ਪੈਕਟ ਮਿਲਿਆ। ਪੈਕੇਟ 'ਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ। ਪੈਕੇਟ ਨੂੰ ਖੋਲ੍ਹਣ 'ਤੇ 531 ਗ੍ਰਾਮ ਹੈਰੋਇਨ ਮਿਲੀ। ਇਹ ਬਰਾਮਦਗੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਠੱਠਰਕੇ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ।

ਇਹ ਵੀ ਪੜ੍ਹੋ