Ludhiana 'ਚ ਸ਼ਰੇਆਮ ਗੁੰਡਾਗਰਦੀ,ਪਹਿਲਾਂ ਦੁਕਾਨਦਾਰ ਨਾਲ ਕੀਤੀ ਕੁੱਟਮਾਰ ਫਿਰ ਸਿਰ ਤੇ ਮਾਰਿਆ ਚਾਕੂ

ਸ਼ਰਾਰਤੀ ਅਨਸਰ ਦੁਕਾਨਦਾਰ ਨਾਲ ਕੁੱਟਮਾਰ ਕਰ ਰਹੇ ਸਨ। ਜਦੋਂ ਉਸ ਨੂੰ ਰੋਕਿਆ ਗਿਆ ਤਾਂ ਨਸ਼ੇ ਦੀ ਹਾਲਤ ਵਿਚ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਪਰਿਵਾਰਕ ਮੈਂਬਰ ਉਨ੍ਹਾਂ ਤੋਂ ਲੜਾਈ ਦਾ ਕਾਰਨ ਪੁੱਛਣ ਗਏ ਤਾਂ ਨਸ਼ੇੜੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ।

Share:

Punjab News: ਲੁਧਿਆਣਾ ਦੇ ਰੂਪਨਗਰ ਇਲਾਕੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰ ਕੁੱਝ ਬਦਮਾਸ਼ਾਂ ਨੇ ਇੱਕ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਦੁਕਾਨਦਾਰ ਨਾਲ ਸਾਮਾਨ ਦੀ ਅਦਾਇਗੀ ਨੂੰ ਲੈ ਕੇ ਬਹਿਸ ਕਰ ਰਹੇ ਸਨ। ਦੁਕਾਨ 'ਤੇ ਖੜ੍ਹੇ ਇਕ ਹੋਰ ਗਾਹਕ ਨੇ ਉਨ੍ਹਾਂ ਨੂੰ ਸਮਝਾਇਆ ਪਰ ਉਨ੍ਹਾਂ ਗੁੱਸੇ 'ਚ ਆ ਕੇ ਉਸ ਦੇ ਸਿਰ 'ਤੇ ਚਾਕੂਆਂ ਨਾਲ ਵਾਰ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਰੀਬ 7 ਤੋਂ 8 ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਜ਼ਖਮੀ ਨੌਜਵਾਨ ਰਾਜਨ ਜਦੋਂ ਆਪਣੇ ਘਰ ਗਿਆ ਤਾਂ ਪਰਿਵਾਰਕ ਮੈਂਬਰ ਸ਼ਿਕਾਇਤ ਕਰਨ ਹਮਲਾਵਰਾਂ ਦੇ ਘਰ ਪਹੁੰਚੇ। ਇਸ ਦੌਰਾਨ ਬਦਮਾਸ਼ਾਂ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਫਿਰ ਕੁੱਟਮਾਰ ਕੀਤੀ। ਉਨ੍ਹਾਂ ਨੇ ਤਲਵਾਰਾਂ ਅਤੇ ਇੱਟਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।

ਨਸ਼ੇ ਦੀ ਹਾਲਤ ਵਿੱਚ ਕੀਤਾ ਹਮਲਾ

ਜ਼ਖ਼ਮੀਆਂ ਦੀ ਪਛਾਣ ਸਤਨਾਮ ਸਿੰਘ, ਰਾਹੁਲ, ਗੁਰਮੇਲ ਸਿੰਘ, ਕਿਰਨ ਕੌਰ, ਹਰਦੀਪ ਸਿੰਘ ਗਿੱਲ ਅਤੇ ਰਾਜਨ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਜ਼ਖਮੀ ਰਾਜਨ ਨੇ ਦੱਸਿਆ ਕਿ ਹਮਲਾਵਰ ਕੁੱਲ 8 ਵਿਅਕਤੀ ਸਨ। ਸਾਰੇ ਗੁਆਂਢੀ ਗਲੀ ਵਿੱਚ ਰਹਿੰਦੇ ਹਨ। ਸ਼ਰਾਰਤੀ ਅਨਸਰ ਦੁਕਾਨਦਾਰ ਨਾਲ ਕੁੱਟਮਾਰ ਕਰ ਰਹੇ ਸਨ। ਜਦੋਂ ਉਸ ਨੂੰ ਰੋਕਿਆ ਗਿਆ ਤਾਂ ਨਸ਼ੇ ਦੀ ਹਾਲਤ ਵਿਚ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਪਰਿਵਾਰਕ ਮੈਂਬਰ ਉਨ੍ਹਾਂ ਤੋਂ ਲੜਾਈ ਦਾ ਕਾਰਨ ਪੁੱਛਣ ਗਏ ਤਾਂ ਨਸ਼ੇੜੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਰਾਜਨ ਅਨੁਸਾਰ ਉਸ ਦੇ ਸਿਰ 'ਤੇ ਕਰੀਬ 8 ਤੋਂ 10 ਟਾਂਕੇ ਲੱਗੇ ਹਨ। ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਸੱਟਾਂ ਲੱਗੀਆਂ ਹਨ। ਉਸ ਨੇ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ