ਰਿਸ਼ਤਿਆਂ ਦਾ ਖੂਨ - ਪਲਾਟ ਦੇ ਝਗੜੇ ਪਿੱਛੇ ਮਾਰ ਦਿੱਤਾ ਭਰਾ, 4 ਮੁਲਜ਼ਮ ਗ੍ਰਿਫਤਾਰ

2 ਮਾਰਚ ਨੂੰ ਸਰਹਿੰਦ ਪੁਲਿਸ ਨੂੰ ਸੂਚਨਾ ਮਿਲੀ ਕਿ ਮੀਰਪੁਰ ਦੇ ਰਹਿਣ ਵਾਲੇ ਹਰਦੀਪ ਸਿੰਘ ਉਰਫ਼ ਦੀਪੀ ਦਾ ਕੁੱਝ ਲੋਕਾਂ ਨੇ ਲੜਾਈ ਤੋਂ ਬਾਅਦ ਕਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਲਿਆ ਗਿਆ

Courtesy: ਫਤਿਹਗੜ੍ਹ ਸਾਹਿਬ ਵਿਖੇ ਕਤਲ ਕੇਸ 'ਚ 4 ਮੁਲਜ਼ਮ ਗ੍ਰਿਫਤਾਰ ਕੀਤੇ ਗਏ

Share:

ਫਤਿਹਗੜ੍ਹ ਸਾਹਿਬ 'ਚ ਜਾਇਦਾਦ ਦੇ ਝਗੜੇ ਕਾਰਨ ਰਿਸ਼ਤੇਦਾਰੀ ਵਿੱਚ ਭਰਾ ਲੱਗਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਜਸਵੀਰ ਸਿੰਘ ਬੰਟੀ ਵਾਸੀ ਮੀਰਪੁਰ, ਸ਼ਿਵ ਸ਼ੰਕਰ ਵਾਸੀ ਬਧੌਛੀ ਕਲਾਂ, ਗੁਰਪ੍ਰੀਤ ਸਿੰਘ ਕਾਕਾ ਵਾਸੀ ਜਲਵੇੜਾ ਅਤੇ ਕੁਲਜੀਤ ਸਿੰਘ ਸੰਨੀ ਵਾਸੀ ਅਲੀਪੁਰ ਸੋਢੀਆਂ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੋਹੇ ਦੀ ਕੁਲਹਾੜੀ, ਲੋਹੇ ਦੀ ਦਾਤ, ਤਲਵਾਰ ਅਤੇ ਅਪਰਾਧ ਵਿੱਚ ਵਰਤੇ ਗਏ 2 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦਾ ਇੱਕ ਹੋਰ ਦੋਸ਼ੀ ਹੁਸਨਪ੍ਰੀਤ ਸਿੰਘ ਹੁਸਨ, ਜੋ ਕਿ ਮੀਰਪੁਰ ਦਾ ਰਹਿਣ ਵਾਲਾ ਹੈ, ਫਰਾਰ ਹੈ।

ਪਟਿਆਲਾ ਵਿੱਚ ਪਲਾਟ ਨੂੰ ਲੈ ਕੇ ਵਿਵਾਦ

ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ 2 ਮਾਰਚ ਨੂੰ ਸਰਹਿੰਦ ਪੁਲਿਸ ਨੂੰ ਸੂਚਨਾ ਮਿਲੀ ਕਿ ਮੀਰਪੁਰ ਦੇ ਰਹਿਣ ਵਾਲੇ ਹਰਦੀਪ ਸਿੰਘ ਉਰਫ਼ ਦੀਪੀ ਦਾ ਕੁੱਝ ਲੋਕਾਂ ਨੇ ਲੜਾਈ ਤੋਂ ਬਾਅਦ ਕਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਲਿਆ ਗਿਆ। 4 ਮਾਰਚ ਨੂੰ ਜਸਵੀਰ ਬੰਟੀ, ਸ਼ਿਵ ਸ਼ੰਕਰ, ਗੁਰਪ੍ਰੀਤ ਕਾਕਾ ਨੂੰ ਇਸ ਮਾਮਲੇ ਵਿੱਚ ਫਲੋਟਿੰਗ ਰੈਸਟੋਰੈਂਟ ਭਾਖੜਾ ਨਹਿਰ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। 5 ਮਾਰਚ ਨੂੰ ਕੁਲਜੀਤ ਸਿੰਘ ਸੰਨੀ ਨੂੰ ਸੌਂਢਾ ਹੈੱਡ ਪਿੰਡ ਮੰਡੋਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਤੋਂ ਪਤਾ ਲੱਗਾ ਕਿ ਹਰਦੀਪ ਸਿੰਘ ਦੀਪੀ ਦੇ ਪਿਤਾ ਦੀ ਭੂਆ ਮਾਇਆ ਦਾ ਖੇੜਾ (ਪਟਿਆਲਾ) ਵਿੱਚ ਇੱਕ ਪਲਾਟ ਹੈ। ਇਸਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ। ਹਰਦੀਪ ਸਿੰਘ ਅਤੇ ਜਸਵੀਰ ਸਿੰਘ ਆਪਸ 'ਚ ਭਰਾ ਲੱਗਦੇ ਸੀ। ਜਾਇਦਾਦ ਦੇ ਝਗੜੇ ਵਿੱਚ ਜਸਵੀਰ ਸਿੰਘ ਬੰਟੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਰਦੀਪ ਸਿੰਘ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ