ਬ੍ਰੇਕਿੰਗ - ਖੰਨਾ 'ਚ 6 ਸਾਲ ਦੇ ਬੱਚੇ ਨੂੰ ਘਰੋਂ ਚੁੱਕ ਕੇ ਲੈ ਗਏ ਅਗ਼ਵਾਕਾਰ

ਮੁਲਜ਼ਮਾਂ ਨੇ ਰਾਣਵਾਂ ਹਾਈਵੇਅ ਪੁਲ ਨੇੜੇ ਧੂੜ ਉਠਾ ਦਿੱਤੀ। ਜਿਸ ਕਾਰਨ ਉਨ੍ਹਾਂ ਦਾ ਪਿੱਛਾ ਕਰ ਰਹੇ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਦਿਸ਼ਾ ਵੱਲ ਚਲੇ ਗਏ ਹਨ।

Courtesy: ਅਗ਼ਵਾ ਹੋਏ ਬੱਚੇ ਦੀ ਫੋਟੋ

Share:

ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਕਸਬਾ ਮਲੌਦ ਅਧੀਨ ਆਉਂਦੇ ਪਿੰਡ ਸੀਹਾਂ ਦੌਦ ਵਿਖੇ ਸ਼ਰੇਆਮ ਇੱਕ ਬੱਚੇ ਨੂੰ ਅਗ਼ਵਾ ਕਰ ਲਿਆ ਗਿਆ। ਅਗ਼ਵਾਕਾਰ ਬੱਚੇ ਨੂੰ ਘਰ ਵਿੱਚ ਖੇਡਦੇ ਸਮੇਂ ਚੁੱਕ ਕੇ ਲੈ ਗਏ। ਮੁਲਜ਼ਮਾਂ ਨੇ ਆਪਣੇ ਮੂੰਹ ਮਾਸਕ ਨਾਲ ਢੱਕੇ ਹੋਏ ਸਨ। ਕੰਬਲ ਲਏ ਸੀ। ਦੋਵੇਂ ਬੱਚੇ ਨੂੰ ਚੁੱਕ ਕੇ ਮੋਟਰਸਾਈਕਲ 'ਤੇ ਭੱਜ ਗਏ। ਉਨ੍ਹਾਂ ਦੇ ਭੱਜਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। 

ਲੋਕਾਂ ਨੇ ਪਿੱਛਾ ਵੀ ਕੀਤਾ 

ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਇੱਕ ਆੜ੍ਹਤੀ ਹੈ। ਉਸਦਾ ਪੋਤਾ ਭਵਕੀਰਤ ਸਿੰਘ ਸ਼ਾਮ ਨੂੰ ਕਰੀਬ 6.30 ਵਜੇ ਘਰ ਦੇ ਵਿਹੜੇ ਵਿੱਚ ਖੇਡ ਰਿਹਾ ਸੀ। ਇਸ ਦੌਰਾਨ, ਪਲੈਟੀਨਾ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਬੱਚੇ ਨੂੰ ਘਰੋਂ ਚੁੱਕ ਕੇ ਲੈ ਗਏ। ਦੋਵਾਂ ਨੇ ਆਪਣੇ ਮੂੰਹ 'ਤੇ ਮਾਸਕ ਪਾਏ ਹੋਏ ਸਨ। ਕੰਬਲ ਲਿਆ ਹੋਇਆ ਸੀ। ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਦੋਵੇਂ ਸੂਏ ਦੇ ਕੱਚੇ ਰਸਤੇ ਰਾਹੀਂ ਭੱਜ ਗਏ।ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਨੇ ਕਿਹਾ ਕਿ ਜਦੋਂ ਬੱਚੇ ਦੇ ਅਗਵਾ ਹੋਣ ਤੋਂ ਬਾਅਦ ਪਰਿਵਾਰ ਨੇ ਰੌਲਾ ਪਾਇਆ ਤਾਂ ਪਿੰਡ ਵਾਸੀਆਂ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ। ਮੁਲਜ਼ਮਾਂ ਨੇ ਰਾਣਵਾਂ ਹਾਈਵੇਅ ਪੁਲ ਨੇੜੇ ਧੂੜ ਉਠਾ ਦਿੱਤੀ। ਜਿਸ ਕਾਰਨ ਉਨ੍ਹਾਂ ਦਾ ਪਿੱਛਾ ਕਰ ਰਹੇ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਦਿਸ਼ਾ ਵੱਲ ਚਲੇ ਗਏ ਹਨ। ਮਲੌਦ ਥਾਣਾ ਐਸਐਚਓ ਸਤਨਾਮ ਸਿੰਘ ਨੇ ਕਿਹਾ ਕਿ ਪੁਲਿਸ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ