ਬ੍ਰੇਕਿੰਗ - ਗੈਂਗਸਟਰ ਰਵੀ ਕਾਰਤੂਸ ਦੇ ਸਾਥੀ ਯਸ਼ਪਾਲ ਯਸ਼ ਦੀ ਜੇਲ੍ਹ ਵਿੱਚ ਮੌਤ, ਕੱਲ੍ਹ ਹੀ ਖੰਨਾ ਪੁਲਿਸ ਛੱਡ ਕੇ ਆਈ ਸੀ ਜੇਲ੍ਹ

ਪਾਇਲ ਦੇ ਡੀਐਸਪੀ ਹੇਮੰਤ ਮਲਹੋਤਰਾ ਨੇ ਕਿਹਾ ਕਿ ਯਸ਼ਪਾਲ ਯਸ਼ ਨੂੰ ਦੋਰਾਹਾ ਪੁਲਿਸ ਸਟੇਸ਼ਨ ਵਿਖੇ ਦਰਜ ਮਾਮਲੇ ਵਿੱਚ ਰਿਮਾਂਡ ਖਤਮ ਹੋਣ ਤੋਂ ਬਾਅਦ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਛੱਡਿਆ ਗਿਆ ਸੀ। ਇਸ ਦੌਰਾਨ ਪੁਲਿਸ ਨੇ ਮੈਡੀਕਲ ਕਰਾਇਆ ਸੀ।

Courtesy: ਯਸ਼ਪਾਲ ਯਸ਼ ਦੀ ਫਾਇਲ ਫੋਟੋ

Share:

ਦੋਰਾਹਾ  ਦੇ ਰਹਿਣ ਵਾਲੇ ਗੈਂਗਸਟਰ ਰਵੀ ਕਾਰਤੂਸ ਤੇ ਸ਼ੂਟਰ ਲਖਵਿੰਦਰ ਲੱਖਾ ਦੀ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ। ਇੱਕ ਦਿਨ ਪਹਿਲਾਂ ਹੀ ਖੰਨਾ ਪੁਲਿਸ ਨੇ ਯਸ਼ ਨੂੰ ਉਸਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ੍ਹ ਛੱਡਿਆ ਸੀ ਅਤੇ ਸਵੇਰੇ ਪਰਿਵਾਰ ਨੂੰ ਉਸਦੀ ਮੌਤ ਦੀ ਖ਼ਬਰ ਮਿਲੀ। ਪਰਿਵਾਰ ਮੌਤ ਨੂੰ ਲੈ ਕੇ ਸਵਾਲ ਚੁੱਕ ਰਿਹਾ ਹੈ। ਯਸ਼ਪਾਲ ਦੀ ਲਾਸ਼ ਨੂੰ ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਗ੍ਰਿਫ਼ਤਾਰੀ 20 ਅਪ੍ਰੈਲ ਨੂੰ ਕੀਤੀ ਗਈ ਸੀ

ਦੋਰਾਹਾ ਪੁਲਿਸ ਨੇ ਦਾਅਵਾ ਕੀਤਾ ਸੀ ਕਿ 20 ਅਪ੍ਰੈਲ ਨੂੰ ਜਦੋਂ ਪੁਲਿਸ ਬੇਅੰਤ ਸਿੰਘ ਚੌਕ ਤੋਂ ਰੇਲਵੇ ਰੋਡ ਵੱਲ ਜਾ ਰਹੀ ਸੀ, ਤਾਂ ਗੋਬਿੰਦਪੁਰਾ ਮੁਹੱਲਾ ਦੋਰਾਹਾ ਦੇ ਰਹਿਣ ਵਾਲੇ ਯਸ਼ਦੀਪ ਯਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯਸ਼ ਕਾਰ ਵਿੱਚ ਸਵਾਰ ਸੀ। ਉਸਦੀ ਜੇਬ ਵਿੱਚੋਂ 50 ਗ੍ਰਾਮ ਹੈਰੋਇਨ ਮਿਲੀ ਸੀ। ਕਾਰ ਦੇ ਡੈਸ਼ਬੋਰਡ ਤੋਂ .32 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ 3 ਕਾਰਤੂਸ ਮਿਲੇ ਸਨ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਯਸ਼ਦੀਪ 2024 ਵਿੱਚ ਪੁਲਿਸ ਸਟੇਸ਼ਨ ਦੋਰਾਹਾ ਵਿਖੇ ਦਰਜ  ਇਰਾਦਾ ਕਤਲ ਦੀ ਐਫਆਈਆਰ ਨੰਬਰ 162 ਵਿੱਚ ਵੀ ਲੋੜੀਂਦਾ ਸੀ। ਇਸ ਤੋਂ ਇਲਾਵਾ, ਯਸ਼ਦੀਪ ਵਿਰੁੱਧ 18 ਸਤੰਬਰ 2020 ਨੂੰ ਦੋਰਾਹਾ ਥਾਣੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਵੀ ਦਰਜ ਹੈ।  ਦੱਸ ਦੇਈਏ ਕਿ ਯਸ਼ ਗੈਂਗਸਟਰ ਰਵੀ ਕਾਰਤੂਸ ਦਾ ਸਾਥੀ ਸੀ। ਦਸੰਬਰ 2024 ਵਿੱਚ ਰਵੀ ਕਾਰਤੂਸ ਗੈਂਗ ਨੇ ਰਸਤੇ ਵਿੱਚ ਇੱਕ ਨੌਜਵਾਨ 'ਤੇ ਹਮਲਾ ਕੀਤਾ ਸੀ। ਉਸਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਜਿਸਤੋਂ ਬਾਅਦ ਪੁਲਿਸ ਨੇ ਰਵੀ ਕਾਰਤੂਸ, ਉਸਦੇ ਭਰਾ ਰਾਜਨ ਕੁਮਾਰ, ਲਖਵਿੰਦਰ ਸਿੰਘ ਲੱਖਾ ਸ਼ੂਟਰ, ਇੰਦਰ ਨਿਵਾਸੀ ਦੋਰਾਹਾ ਖਿਲਾਫ ਮਾਮਲਾ ਦਰਜ ਕੀਤਾ ਸੀ।

ਅਸੀਂ ਕੱਲ੍ਹ ਜੇਲ੍ਹ ਛੱਡ ਕੇ ਆਏ - ਡੀ.ਐਸ.ਪੀ

ਪਾਇਲ ਦੇ ਡੀਐਸਪੀ ਹੇਮੰਤ ਮਲਹੋਤਰਾ ਨੇ ਕਿਹਾ ਕਿ ਯਸ਼ਪਾਲ ਯਸ਼ ਨੂੰ ਦੋਰਾਹਾ ਪੁਲਿਸ ਸਟੇਸ਼ਨ ਵਿਖੇ ਦਰਜ ਮਾਮਲੇ ਵਿੱਚ ਰਿਮਾਂਡ ਖਤਮ ਹੋਣ ਤੋਂ ਬਾਅਦ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਛੱਡਿਆ ਗਿਆ ਸੀ। ਇਸ ਦੌਰਾਨ ਪੁਲਿਸ ਨੇ ਮੈਡੀਕਲ ਕਰਾਇਆ ਸੀ। ਮੈਡੀਕਲ ਕਰਾਉਣ ਮਗਰੋਂ ਅਦਾਲਤ 'ਚ ਪੇਸ਼ੀ ਹੋਈ ਸੀ। ਇਸ ਉਪਰੰਤ ਅਦਾਲਤ ਦੇ ਹੁਕਮਾਂ ਅਨੁਸਾਰ ਯਸ਼ਪਾਲ ਯਸ਼ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ਛੱਡਿਆ ਗਿਆ। ਪੁਲਿਸ ਤੁੰਦਰੁਸਤੀ ਵਾਲੀ ਹਾਲਤ 'ਚ ਯਸ਼ਪਾਲ ਨੂੰ ਛੱਡ ਕੇ ਆਈ ਸੀ। ਜੇਲ੍ਹ ਵਿੱਚ ਮੌਤ ਕਿਵੇਂ ਹੋਈ, ਇਹ  ਜੇਲ੍ਹ ਪ੍ਰਸ਼ਾਸਨ ਹੀ ਦੱਸ ਸਕਦਾ ਹੈ। ਇਸ ਵਿੱਚ ਖੰਨਾ ਪੁਲਿਸ ਦੀ ਕੋਈ ਗਲਤੀ ਨਹੀਂ ਹੈ।

ਇਹ ਵੀ ਪੜ੍ਹੋ