ਬ੍ਰੇਕਿੰਗ - ਅੰਮ੍ਰਿਤਸਰ 'ਚ ਐਨਕਾਉਂਟਰ, ਗੈਂਗਸਟਰ ਲੰਡਾ ਦੇ 3 ਸਾਥੀ ਫੜੇ, ਇੱਕ ਦੀ ਲੱਤ ਚ ਵੱਜੀ ਗੋਲੀ

ਇਥੇ CIA ਸਟਾਫ-1 ਵੱਲੋਂ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਗੈਂਗ ਦੇ 03 ਗੁਰਗਿਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ। ਇਹ ਦੋਸ਼ੀ ਵਿਦੇਸ਼ ਬੈਠੇ ਗੈਂਗਸਟਰਾਂ ਦੇ ਸੰਪਰਕ ਵਿੱਚ ਰਹਿ ਕੇ ਵਪਾਰੀਆਂ ਨੂੰ ਫਿਰੋਤੀ ਦੀ ਧਮਕੀ ਦੇਣ ਅਤੇ ਪੈਸੇ ਵਸੂਲਣ ਵਿੱਚ ਸ਼ਾਮਲ ਸਨ।

Courtesy: ਅੰਮ੍ਰਿਤਸਰ ਵਿਖੇ ਐਨਕਾਉਂਟਰ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ

Share:

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਇਥੇ CIA ਸਟਾਫ-1 ਵੱਲੋਂ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਗੈਂਗ ਦੇ 03 ਗੁਰਗਿਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ। ਇਹ ਦੋਸ਼ੀ ਵਿਦੇਸ਼ ਬੈਠੇ ਗੈਂਗਸਟਰਾਂ ਦੇ ਸੰਪਰਕ ਵਿੱਚ ਰਹਿ ਕੇ ਵਪਾਰੀਆਂ ਨੂੰ ਫਿਰੋਤੀ ਦੀ ਧਮਕੀ ਦੇਣ ਅਤੇ ਪੈਸੇ ਵਸੂਲਣ ਵਿੱਚ ਸ਼ਾਮਲ ਸਨ। ਇਹਨਾਂ ਕੋਲੋਂ 01 ਪਿਸਟਲ .32 ਬੋਰ ਅਤੇ 02 ਰੋਂਦ ਬਰਾਮਦ ਕੀਤੇ ਗਏ ਹਨ। 

ਪੁਲਿਸ ਦੀ ਤਫ਼ਤੀਸ਼ ਤੇ ਐਨਕਾਊਂਟਰ

ਪੁਲਿਸ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਲਖਬੀਰ ਸਿੰਘ ਲੰਡਾ ਅਤੇ ਵਿਦੇਸ਼ ਵਿੱਚ ਬੈਠੇ ਹੋਰ ਗੈਂਗਸਟਰ ਪੰਜਾਬ ਦੇ ਵੱਡੇ ਵਪਾਰੀਆਂ ਨੂੰ ਫਿਰੋਤੀ ਲਈ ਧਮਕੀਆਂ ਦੇ ਰਹੇ ਸਨ। ਇੱਕ ਅੰਮ੍ਰਿਤਸਰ-ਅਧਾਰਤ ਵਪਾਰੀ ਨੂੰ ਵਾਇਸ ਮੈਸਿਜ ਅਤੇ ਧਮਕੀ ਭਰੇ ਟੈਕਸਟ ਭੇਜੇ ਗਏ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।ਗ੍ਰਿਫ਼ਤਾਰ ਦੋਸ਼ੀਆਂ ਵਿੱਚੋਂ ਜਗਰੂਪ ਸਿੰਘ ਉਰਫ਼ ਚਰਨਾ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ASI ਦਾ ਸਰਵਿਸ ਪਿਸਟਲ ਖੋਹਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਮੁੱਖ ਅਫ਼ਸਰ ਥਾਣਾ ਛੇਹਰਟਾ ਵੱਲੋਂ ਪੁਲਿਸ ਟੀਮ ਦੀ ਜਾਨ ਬਚਾਉਂਦੇ ਹੋਏ ਜਗਰੂਪ ਸਿੰਘ ਉਕਤ ਦੀ ਸੱਜੀ ਲੱਤ ‘ਚ ਗੋਲੀ ਮਾਰੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਦੋਸ਼ੀ ਨੂੰ ਤੁਰੰਤ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।ਫੜੇ ਗਏ ਦੋਸ਼ੀਆਂ ਤੋਂ ਬੈਕਵਰਡ ਅਤੇ ਫਾਰਵਰਡ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ