ਬ੍ਰੇਕਿੰਗ - ਫਤਿਹਗੜ੍ਹ ਸਾਹਿਬ 'ਚ ਲੁਟੇਰਿਆਂ ਦਾ ਮੁਕਾਬਲਾ, 2 ਨੂੰ ਲੱਗੀਆਂ ਗੋਲੀਆਂ, ਪੁਲਿਸ ਮੁਲਾਜ਼ਮ ਵੀ ਜਖ਼ਮੀ

ਲੁਟੇਰਿਆਂ ਦੀ ਗੋਲੀਬਾਰੀ ਤੋਂ ਬਚਦੇ ਹੋਏ ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਿਆ।  ਦੋਵੇਂ ਦੋਸ਼ੀ ਮੋਗਾ ਦੇ ਰਹਿਣ ਵਾਲੇ ਹਨ।  ਮੁਕਾਬਲੇ ਦੌਰਾਨ ਪੁਲਿਸ ਦੀ ਗੱਡੀ ਉਪਰ ਵੀ ਗੋਲੀਆਂ ਲੱਗੀਆਂ। 

Courtesy: ਪੁਲਿਸ ਮੁਕਾਬਲੇ 'ਚ ਦੋ ਲੁਟੇਰੇ ਜਖ਼ਮੀ ਕਰਨ ਮਗਰੋਂ ਗ੍ਰਿਫਤਾਰ ਕਰ ਲਏ ਗਏ

Share:

ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਕੁੱਝ ਦਿਨ ਪਹਿਲਾਂ ਹੋਈ 15.5 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਦੋ ਲੁਟੇਰਿਆਂ ਨੂੰ ਫੜ ਲਿਆ।  ਇਸ ਮੁਕਾਬਲੇ ਵਿੱਚ ਦੋਵੇਂ ਲੁਟੇਰਿਆਂ ਨੂੰ ਗੋਲੀ ਲੱਗੀ। ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਲੁਟੇਰਿਆਂ ਦੀ ਗੋਲੀਬਾਰੀ ਤੋਂ ਬਚਦੇ ਹੋਏ ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਿਆ।  ਦੋਵੇਂ ਦੋਸ਼ੀ ਮੋਗਾ ਦੇ ਰਹਿਣ ਵਾਲੇ ਹਨ।  ਮੁਕਾਬਲੇ ਦੌਰਾਨ ਪੁਲਿਸ ਦੀ ਗੱਡੀ ਉਪਰ ਵੀ ਗੋਲੀਆਂ ਲੱਗੀਆਂ। 

ਬਿਨਾਂ ਨੰਬਰ ਪਲੇਟ ਮੋਟਰਸਾਈਕਲ 'ਤੇ ਘੁੰਮ ਰਹੇ ਸੀ

ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਲੋਹੇ ਦੇ ਵਪਾਰੀ ਦੇ ਦਫ਼ਤਰ 'ਤੇ ਗੋਲੀਬਾਰੀ ਕਰਕੇ 15.5 ਲੱਖ ਰੁਪਏ ਲੁੱਟੇ ਗਏ ਸਨ।  ਇਸ ਮਾਮਲੇ ਵਿੱਚ ਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਮੋਗਾ ਦੇ ਵਸਨੀਕ ਜੈਦੀਪ ਅਤੇ ਬਸੰਤ ਸਿੰਘ ਨੇ ਇਹ ਅਪਰਾਧ ਕੀਤਾ ਹੈ।  ਉਨ੍ਹਾਂ ਦੀ ਟੀਮ ਨੇ ਮੋਗਾ ਜਾ ਕੇ ਵੀ ਇਸਦੀ ਪੁਸ਼ਟੀ ਕੀਤੀ।  ਅੱਜ ਖ਼ਬਰ ਮਿਲੀ ਸੀ ਕਿ ਦੋਵੇਂ ਲੁਟੇਰੇ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਵਿੱਚ ਕੋਈ ਹੋਰ ਵਾਰਦਾਤ ਕਰਨ ਲਈ ਘੁੰਮ ਰਹੇ ਹਨ।  ਜਦੋਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਦੋਵੇਂ ਬਿਨਾਂ ਨੰਬਰ ਪਲੇਟ ਵਾਲੀ ਬਾਈਕ 'ਤੇ ਭੱਜ ਗਏ ਅਤੇ ਅੱਗੇ ਮਿੱਟੀ ਦੇ ਢੇਰ 'ਤੇ ਡਿੱਗ ਪਏ।  ਇਸ ਦੌਰਾਨ ਦੋਵੇਂ ਲੁਟੇਰਿਆਂ ਨੇ ਗੈਰ-ਕਾਨੂੰਨੀ ਹਥਿਆਰਾਂ ਨਾਲ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ।  ਇਸ ਦੌਰਾਨ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਦੋਵੇਂ ਲੁਟੇਰਿਆਂ ਦੇ ਗੋਲੀਆਂ ਲੱਗੀਆਂ ਅਤੇ ਉਹ ਜ਼ਖਮੀ ਹੋ ਗਏ।  ਇਸ ਘਟਨਾ ਦੌਰਾਨ ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਿਆ।  ਐਸਐਸਪੀ ਨੇ ਕਿਹਾ ਕਿ ਪੁਲਿਸ ਨੇ ਦੋਵਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  ਗ੍ਰਿਫ਼ਤਾਰ ਕੀਤੇ ਗਏ ਲੁਟੇਰਿਆਂ ਤੋਂ ਦੋ ਗੈਰ-ਕਾਨੂੰਨੀ ਪਿਸਤੌਲ ਅਤੇ ਇੱਕ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਬਰਾਮਦ ਕੀਤਾ ਗਿਆ। 

ਵਾਰਦਾਤ 10 ਮਾਰਚ ਨੂੰ ਵਾਪਰੀ ਸੀ

10 ਮਾਰਚ ਦੀ ਦੇਰ ਸ਼ਾਮ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਲੋਹੇ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਵਿੱਚ ਇੱਕ ਲੋਹੇ ਦੇ ਵਪਾਰੀ ਦੇ ਦਫ਼ਤਰ 'ਤੇ ਗੋਲੀਬਾਰੀ ਕਰਕੇ 15.5 ਲੱਖ ਰੁਪਏ ਲੁੱਟ ਲਏ ਗਏ।  ਲੁਟੇਰੇ ਗੇਟ ਤੋੜ ਕੇ ਅੰਦਰ ਦਾਖਲ ਹੋਏ ਅਤੇ ਧਮਕੀ ਦੇਣ ਤੋਂ ਬਾਅਦ ਨਕਦੀ ਲੈ ਕੇ ਭੱਜ ਗਏ ਸੀ।  ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਇਲਾਕੇ ਵਿੱਚ ਸ਼ਾਮ 7:00 ਵਜੇ ਦੇ ਕਰੀਬ, ਇੱਕ ਸਵਿਫਟ ਕਾਰ ਵਿੱਚ ਆਏ 6 ਲੁਟੇਰਿਆਂ ਨੇ ਇੱਕ ਫਰਮ ਤੋਂ ਗੋਲੀ ਮਾਰ ਕੇ ਲਗਭਗ 15.5 ਲੱਖ ਰੁਪਏ ਲੁੱਟ ਲਏ ਸੀ।  ਫਰਮ ਦੇ ਮਾਲਕ ਅਜੈ ਕੁਮਾਰ ਨੇ ਦੱਸਿਆ ਸੀ ਕਿ ਉਨ੍ਹਾਂ ਦੀਆਂ ਦੋ ਫਰਮਾਂ ਹਨ।  ਦੋਵਾਂ ਦੇ ਲਗਭਗ 15.5 ਲੱਖ ਰੁਪਏ ਦੀ ਨਕਦੀ ਦਫ਼ਤਰ ਵਿੱਚ ਆਈ ਸੀ।  ਜਿਵੇਂ ਹੀ ਲੁਟੇਰੇ ਪਹੁੰਚੇ, ਉਨ੍ਹਾਂ ਨੇ ਉਸਨੂੰ ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ ਅਤੇ ਜਦੋਂ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਨ੍ਹਾਂ ਨੇ ਦਰਵਾਜ਼ੇ 'ਤੇ ਗੋਲੀ ਚਲਾ ਦਿੱਤੀ ਸੀ।  ਦਰਵਾਜ਼ਾ ਤੋੜਨ ਤੋਂ ਬਾਅਦ, ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਲਗਭਗ 15.5 ਲੱਖ ਰੁਪਏ ਲੁੱਟ ਲਏ ਅਤੇ ਭੱਜ ਗਏ ਸੀ।

ਇਹ ਵੀ ਪੜ੍ਹੋ