ਬ੍ਰੇਕਿੰਗ - ਪੰਜਾਬ 'ਚ ਤੜਕਸਾਰ ਐਨਕਾਉਂਟਰ, ਐੱਸਐੱਚਓ ਕੋਲੋਂ ਪਿਸਤੌਲ ਖੋਹਣ ਦੀ ਕੋਸ਼ਿਸ਼, ਲੁਟੇਰੇ ਦੇ ਪੈਰ 'ਚ ਗੋਲੀ ਵੱਜੀ

ਜ਼ਖਮੀ ਦੋਸ਼ੀ ਸਮਰਾਲਾ ਸਿਵਲ ਹਸਪਤਾਲ ਦਾਖਲ ਹੈ। ਇਸ ਘਟਨਾ ਦਾ ਪਤਾ ਚਲਦੇ ਹੀ ਪੁਲਿਸ ਜਿਲਾ ਖੰਨਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਟੀਮ ਮੌਕੇ ਤੇ ਪਹੁੰਚ ਗਏ।

Courtesy: ਸਮਰਾਲਾ ਵਿਖੇ ਪੁਲਿਸ ਅਤੇ ਲੁਟੇਰੇ ਦਾ ਮੁਕਾਬਲਾ ਹੋਇਆ

Share:

ਅੱਜ ਤੜਕੇ 3 ਵਜੇ ਸਮਰਾਲਾ ਬਾਈਪਾਸ ਪਿੰਡ ਬੌਂਦਲੀ ਦੇ ਬੰਦ ਪਏ ਇੱਟਾਂ ਦੇ  ਭੱਠੇ ਕੋਲ ਸਮਰਾਲਾ ਪੁਲਿਸ ਵੱਲੋਂ ਇੱਕ ਲੁੱਟ ਖੋਹ ਮਾਮਲੇ ਵਿੱਚ ਦੋ ਦੋਸ਼ੀਆਂ ਤੋਂ ਘਟਨਾ ਵਿੱਚ ਵਰਤੇ ਰਿਵਾਲਵਰ ਦੀ ਬਰਾਮਦਗੀ  ਕਰਵਾਉਣ ਸਮੇਂ ਦੋਸ਼ੀਆਂ ਦੀ ਸਮਰਾਲਾ ਪੁਲਿਸ ਦੇ ਐਸਐਚਓ ਨਾਲ  ਝੜਪ ਹੋ ਗਈ। ਇਸ ਦੌਰਾਨ ਦੋਸ਼ੀਆਂ ਵੱਲੋਂ ਬਰਾਮਦਗੀ ਕਰਵਾਈ ਗਈ ਰਿਵਾਲਵਰ ਪੁਲਿਸ ਦੇ ਐਸਐਚਓ ਕੋਲੋਂ  ਖੋਹਣ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਸਤਨਾਮ ਸਿੰਘ  ਦੇ ਪੈਰ ਤੇ ਗੋਲੀ ਲੱਗੀ। ਝੜਪ ਦੌਰਾਨ ਸਮਰਾਲਾ ਪੁਲਿਸ ਦੇ ਐਸਐਚ ਓ ਦੇ ਸੱਟਾਂ ਲੱਗੀਆਂ। ਜ਼ਖਮੀ ਦੋਸ਼ੀ ਸਮਰਾਲਾ ਸਿਵਲ ਹਸਪਤਾਲ ਦਾਖਲ ਹੈ।  ਇਸ ਘਟਨਾ ਦਾ ਪਤਾ ਚਲਦੇ ਹੀ ਪੁਲਿਸ ਜਿਲਾ ਖੰਨਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਟੀਮ ਮੌਕੇ ਤੇ ਪਹੁੰਚ ਗਏ।

ਮਜ਼ਦੂਰਾਂ ਉਪਰ ਚਲਾਈਆਂ ਸੀ ਗੋਲੀਆਂ

ਇਸ ਸਬੰਧ ਵਿੱਚ ਐੱਸਪੀ ਪਵਨਜੀਤ ਚੌਧਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਪਿੰਡ ਦਿਆਲਪੁਰਾ ਕੋਲ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਤਿੰਨ ਪ੍ਰਵਾਸੀ ਮਜ਼ਦੂਰਾਂ ਉੱਪਰ ਗੋਲੀਆਂ ਚਲਾਈ ਸੀ। ਮੋਟਰਸਾਈਕਲ ਖੋਹ ਫਰਾਰ ਹੋ ਗਏ ਸਨ ਅਤੇ ਇੱਕ ਪ੍ਰਵਾਸੀ ਮਜ਼ਦੂਰ ਤੇ ਦੋ ਗੋਲੀਆਂ ਵੱਖੀ ਵਿੱਚ ਲੱਗੀਆਂ ਸਨ ਜੋ ਚੰਡੀਗੜ੍ਹ ਦੇ ਵਿੱਚ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਇਸ ਸੰਬੰਧ ਵਿੱਚ ਸਮਰਾਲਾ ਪੁਲਿਸ ਜਿਲ੍ਹਾ ਖੰਨਾ ਦੇ ਐਸ ਐਸ ਪੀ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਵੱਖਰੀ ਵੱਖਰੀ ਕੁਝ ਟੀਮਾਂ ਬਣਾਈਆਂ ਗਈਆਂ ਸਨ ਜਿਨਾਂ ਵੱਲੋਂ ਗੰਭੀਰਤਾ ਨਾਲ ਪੁੱਛ ਗਿੱਛ ਚੱਲ ਰਹੀ ਸੀ ।ਇਸ ਸੰਬੰਧ ਵਿੱਚ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਜਿਨਾਂ ਦੀ ਉਮਰ 19 ਤੋਂ 20 ਸਾਲ ਹੈ ਅਤੇ ਇੱਕ ਦੋਸ਼ੀ ਸੌਹਾਣਾ ਦੀ ਛੱਪੜੀ ਵਿੱਚ ਰਹਿਣ ਵਾਲਾ ਸੀ ਅਤੇ ਇੱਕ ਅੰਮ੍ਰਿਤਸਰ ਦੇ ਕੋਲ ਦਾ ਵਾਸੀ ਸੀ ।

ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ

ਅੱਜ ਸਵੇਰੇ ਤੜਕੇ 3 ਵਜੇ ਪੁਲਿਸ ਵੱਲੋਂ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਮਰਾਲਾ ਪੁਲਿਸ ਦੇ ਐਸ ਐਚ ਓ ਪਵਿੱਤਰ ਸਿੰਘ ਜਦੋਂ ਦੋਸ਼ੀਆਂ ਤੋਂ ਰਿਵਾਲਵਰ ਦੀ ਘਟਨਾ ਵਿੱਚ ਵਰਤੇ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਲੈ ਕੇ ਗਏ ਤਾਂ ਛੁਪਾਏ ਗਏ ਰਿਵਾਲਵਰ ਦਾ ਸਥਾਨ ਸਮਰਾਲਾ ਬਾਈਪਾਸ ਦੇ ਪਿੰਡ ਬੋਦਲੀ ਦੇ ਕੋਲ ਬੰਦ ਪਏ ਇੱਟਾਂ ਦੇ  ਭੱਠੇ ਕੋਲ ਪਹੁੰਚੇ ਉਸ ਤੋਂ ਬਾਅਦ  ਜਦੋਂ ਦੋਸ਼ੀਆਂ ਵੱਲੋਂ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਤੋਂ ਬਾਅਦ ਦੋਸ਼ੀਆਂ ਨੇ ਬੜੇ ਚਲਾਕੀ ਨਾਲ ਆਪਣੀ ਰਿਵਾਲਵਰ ਸਮਰਾਲਾ ਪੁਲਿਸ ਦੇ ਐਸਐਚਓ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਗੋਲੀ ਦੋਸ਼ੀ ਸਤਨਾਮ ਸਿੰਘ ਦੇ ਪੈਰ ਤੇ ਲੱਗ ਗਈ। ਇਸ ਸੂਚਨਾ ਬਾਰੇ ਜਦੋਂ ਇਸ ਘਟਨਾ ਬਾਰੇ ਜਦੋਂ ਪੁਲਿਸ ਜਿਲਾ ਖੰਨਾ ਨੂੰ ਪਤਾ ਲੱਗਿਆ ਤਾਂ ਪੁਲਿਸ ਜਿਲਾ ਖੰਨਾ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁੱਟ ਗਈ। ਪੁਲਿਸ ਨੇ ਵੀ ਦੱਸਿਆ ਕਿ ਦੋਨੋਂ ਦੋਸ਼ੀਆਂ ਦੀ ਉਮਰ 19 ਤੋਂ 20 ਸਾਲ ਹੈ ਅਤੇ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ