ਬ੍ਰੇਕਿੰਗ - ਮੁਕਤਸਰ ਸਾਹਿਬ 'ਚ ਹਵਾਲਾਤ ਤੋੜ ਕੇ ਫ਼ਰਾਰ ਹੋਏ 3 ਮੁਲਜ਼ਮ, SHO-ASI, ਮੁਨਸ਼ੀ ਮੁਅੱਤਲ, ਪਰਚਾ ਵੀ ਦਰਜ

ਇਸ ਘਟਨਾ ਮਗਰੋਂ ਸਾਰੀ ਰਾਤ ਪੁਲਿਸ ਭੱਜੇ ਮੁਲਜ਼ਮਾਂ ਦੀ ਭਾਲ ਕਰਦੀ ਰਹੀ ਪ੍ਰੰਤੂ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸਤੋਂ ਬਾਅਦ ਲਾਪਰਵਾਹੀ ਦੇ ਦੋਸ਼ ਹੇਠ ਥਾਣਾ ਮੁਖੀ, ਡਿਊਟੀ ਅਫ਼ਸਰ ਤੇ ਨਾਇਟ ਮੁਨਸ਼ੀ ਉਪਰ ਗਾਜ ਡਿੱਗੀ ਹੈ।

Courtesy: file photo

Share:

ਸ੍ਰੀ ਮੁਕਸਤਰ ਸਾਹਿਬ ਤੋਂ ਵੱਡੀ ਖ਼ਬਰ ਸਾਮਣੇ ਆਈ ਹੈ। ਇੱਥੇ ਪੁਲਿਸ ਦੀ ਲਾਪਰਵਾਹੀ ਕਾਰਨ 3 ਮੁਲਜ਼ਮ ਹਵਾਲਾਤ ਤੋੜ ਕੇ ਫ਼ਰਾਰ ਹੋ ਗਏ। ਇਸ ਘਟਨਾ ਮਗਰੋਂ ਸਾਰੀ ਰਾਤ ਪੁਲਿਸ ਭੱਜੇ ਮੁਲਜ਼ਮਾਂ ਦੀ ਭਾਲ ਕਰਦੀ ਰਹੀ ਪ੍ਰੰਤੂ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸਤੋਂ ਬਾਅਦ ਲਾਪਰਵਾਹੀ ਦੇ ਦੋਸ਼ ਹੇਠ ਥਾਣਾ ਮੁਖੀ, ਡਿਊਟੀ ਅਫ਼ਸਰ ਤੇ ਨਾਇਟ ਮੁਨਸ਼ੀ ਉਪਰ ਗਾਜ ਡਿੱਗੀ ਹੈ। ਜਾਣਕਾਰੀ ਅਨੁਸਾਰ  ਲੰਬੀ ਹਲਕੇ ਦੇ ਥਾਣਾ ਕਬਰਵਾਲਾ ਵਿਚੋਂ ਬੀਤੀ ਰਾਤ ਤਿੰਨ ਮੁਲਜ਼ਮ ਹਵਾਲਾਤ ਦਾ ਜੰਗਲਾ ਤੋੜ ਕੇ ਫ਼ਰਾਰ ਹੋ ਗਏ। ਜਿਸ ਮਗਰੋਂ ਥਾਣਾ ਕਬਰਵਾਲਾ ਦੇ ਮੁਖੀ ਦਵਿੰਦਰ ਕੁਮਾਰ ਅਤੇ ਨਾਇਟ ਮੁਨਸ਼ੀ ਨਰਿੰਦਰ ਸਿੰਘ ਅਤੇ ਇੱਕ ਏਐਸਆਈ ਨੂੰ ਮੁਅੱਤਲ ਕਰ ਦਿਤਾ ਗਿਆ। 

5 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ

ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਲਾਪਰਵਾਹੀ ਦੀ ਸਜ਼ਾ ਕੇਵਲ ਸਸਪੈਸ਼ਨ ਨਾਲ ਨਹੀਂ ਦਿੱਤੀ। ਸਗੋਂ 5 ਪੁਲਿਸ ਮੁਲਾਜਮਾਂ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਕਬਰਵਾਲਾ ਵਿੱਚੋਂ ਬੀਤੀ ਰਾਤ ਤਿੰਨ ਮੁਲਜ਼ਮ ਹਵਾਲਾਤ ਦਾ ਜੰਗਲਾ ਤੋੜ ਕੇ ਫ਼ਰਾਰ ਹੋ ਗਏ। ਜਿਸਤੋਂ ਬਾਅਦ ਤਿੰਨੇ ਫ਼ਰਾਰ ਮੁਲਜ਼ਮਾਂ, ਇਕ ਏ.ਐਸ.ਆਈ., ਨਾਇਟ ਮੁਨਸ਼ੀ ਤੇ ਤਿੰਨ ਹੋਮ ਗਾਰਡ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਬੀਤੀ ਰਾਤ ਤੋਂ ਪੁਲਿਸ ਅਮਲਾ ਫ਼ਰਾਰ ਮੁਲਜ਼ਮਾਂ ਦੀ ਭਾਲ ਕਰ ਰਿਹਾ ਹੈ। ਪਰ ਉਨ੍ਹਾਂ ਹੱਥ ਕੋਈ ਪੁਖਤਾ ਜਾਣਕਾਰੀ ਨਹੀਂ ਲੱਗੀ ਹੈ। ਜ਼ਿਕਰਯੋਗ ਹੈ ਕਿ ਤਿੰਨੇ ਮੁਲਜ਼ਮ ਦੋ ਵੱਖ-ਵੱਖ ਮੁਕੱਦਮਿਆਂ ਵਿਚ ਅਦਾਲਤੀ ਹੁਕਮਾਂ 'ਤੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ ਸਨ।

ਇਹ ਵੀ ਪੜ੍ਹੋ