ਦੋਸਤਾਂ ਨਾਲ ਜਨਮਦਿਨ ਮਨਾਉਣ ਗਏ ਨੌਜਵਾਨ ਦੀ ਲਾਸ਼ ਸਤਲੁਜ ਦਰਿਆ ਚੋਂ ਮਿਲੀ, ਕਤਲ ਦਾ ਸ਼ੱਕ ਜਤਾਇਆ

ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਆਪਣੇ ਦੋਸਤਾਂ ਨਾਲ ਨੇੜੇ ਵਗਦੇ ਸਤਲੁਜ ਦਰਿਆ ਕਿਨਾਰੇ 5 ਅਪ੍ਰੈਲ ਸ਼ਾਮ ਨੂੰ ਜਨਮਦਿਨ ਪਾਰਟੀ ਮਨਾਉਣ ਗਿਆ ਸੀ। ਦੋਸਤਾਂ ਨੇ ਘਰ ਆ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਉਹ ਦਰਿਆ ’ਚ ਡੁੱਬ ਗਿਆ ਤੇ ਗੋਤਾਖੋਰਾਂ ਵੱਲੋਂ ਉਸਦੀ ਲਾਸ਼ ਨੂੰ ਦਰਿਆ ’ਚੋਂ ਬਰਾਮਦ ਕਰ ਲਿਆ ਗਿਆ।

Courtesy: file photo

Share:

ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਨਾਨੋਵਾਲ ਮੰਡ ਦੇ ਨੌਜਵਾਨ ਮਨਜਿੰਦਰ ਸਿੰਘ (23) ਦੀ ਦਰਿਆ ’ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਆਪਣੇ ਪੁੱਤ ਦੇ ਕਤਲ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਆਪਣੇ ਦੋਸਤਾਂ ਨਾਲ ਨੇੜੇ ਵਗਦੇ ਸਤਲੁਜ ਦਰਿਆ ਕਿਨਾਰੇ 5 ਅਪ੍ਰੈਲ ਸ਼ਾਮ ਨੂੰ ਜਨਮਦਿਨ ਪਾਰਟੀ ਮਨਾਉਣ ਗਿਆ ਸੀ। ਦੋਸਤਾਂ ਨੇ ਘਰ ਆ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਉਹ ਦਰਿਆ ’ਚ ਡੁੱਬ ਗਿਆ ਤੇ ਗੋਤਾਖੋਰਾਂ ਵੱਲੋਂ ਉਸਦੀ ਲਾਸ਼ ਨੂੰ ਦਰਿਆ ’ਚੋਂ ਬਰਾਮਦ ਕਰ ਲਿਆ ਗਿਆ।

ਪੁਲਿਸ ਕੋਲੋਂ ਮੰਗਿਆ ਇਨਸਾਫ 

ਸਤਲੁਜ ਦਰਿਆ ਕਿਨਾਰੇ ਵਸਦਾ ਪਿੰਡ ਥਾਣਾ ਬਲਾਚੌਰ ਅਧੀਨ ਪੈਂਦਾ ਹੈ ਜਿਸ ’ਤੇ ਸਬੰਧਿਤ ਪੁਲਿਸ ਨੇ ਆ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਅੱਜ ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਦੇ ਦਾਦਾ ਗੁਰਮੁਖ ਸਿੰਘ ਜ਼ਿਲਾ ਰੂਪਨਗਰ ਦੇ ਐੱਸਐੱਸਪੀ ਨੂੰ ਮਿਲੇ ਜਿਨ੍ਹਾਂ ਇੱਕ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਪੋਤਰੇ ਦੀ ਸਤਲੁਜ ਦਰਿਆ ’ਚ ਧੱਕਾ ਦੇ ਕੇ ਹੱਤਿਆ ਕੀਤੀ ਗਈ ਹੈ ਜਿਸਦੀ ਗੰਭੀਰਤਾ ਨਾਲ ਜਾਂਚ ਕਰ ਮੁਲਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ