Blogger ਭਾਨਾ ਸਿੱਧੂ ਨੂੰ ਮਹਿਲਾ ਟਰੈਵਲ ਏਜੰਟ ਨਾਲ ਪੰਗਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ 

ਲੁਧਿਆਣਾ ਦੀ ਰਹਿਣ ਵਾਲੀ ਇੰਦਰਜੀਤ ਕੌਰ ਨੂੰ ਫੋਨ ਕਰਕੇ ਧਮਕੀ ਦਿੱਤੀ ਸੀ ਕਿ ਲੋਕਾਂ ਦੇ ਪੈਸੇ ਵਾਪਸ ਕਰੋ, ਨਹੀਂ ਧਰਨੇ ਲੱਗਣਗੇ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ Blogger ਭਾਨਾ ਸਿੱਧੂ ਗ੍ਰਿਫਤਾਰ ਕਰ ਲਿਆ। 

Share:

ਹਾਈਲਾਈਟਸ

  • ਮੇਰੇ ਫ਼ੋਨ 'ਚ 10 ਹਜ਼ਾਰ ਰੁਪਏ ਪਾ ਦਿਓ, ਨਹੀਂ ਤਾਂ ਉਹ ਤੁਹਾਡੇ ਘਰ ਦੇ ਬਾਹਰ ਧਰਨਾ ਦੇਣਗੇ
  • ਭਾਨਾ ਸਿੱਧੂ ਬਰਨਾਲਾ ਦੇ ਪਿੰਡ ਕੋਟਦੁੱਨਾ ਦਾ ਰਹਿਣ ਵਾਲਾ ਹੈ
Ludhiana ਪੁਲਿਸ ਨੇ ਸ਼ੋਸ਼ਲ ਮੀਡੀਆ ਦੇ ਨਾਮਵਰ ਚਿਹਰੇ ਤੇ ਵਿਵਾਦਿਤ ਬਲਾਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਮਹਿਲਾ ਏਜੰਟ ਦੇ ਬਿਆਨਾਂ ਉਪਰ ਕਾਰਵਾਈ ਕਰਦੇ ਹੋਏ Blogger (ਬਲਾਗਰ) ਭਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ। ਧਮਕੀਆਂ ਦੇ ਕੇ ਪੈਸੇ ਮੰਗਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ। ਫਿਲਹਾਲ  ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸਨੂੰ ਐਤਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਭਾਨਾ ਸਿੱਧੂ ਅਕਸਰ ਹੀ ਆਪਣੀਆਂ ਗਤੀਵਿਧੀਆਂ ਤੇ ਪੋਸਟਾਂ ਕਰਕੇ ਵਿਵਾਦਾਂ ਚ ਰਹਿੰਦਾ ਹੈ। 
 
ਟਰੈਵਲ ਏਜੰਟ ਦੇ ਘਰ ਬਾਹਰ ਧਰਨਾ
 
ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਇੰਦਰਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ।  30 ਅਗਸਤ 2023 ਨੂੰ ਭਾਨਾ ਸਿੱਧੂ ਨੇ ਫ਼ੋਨ ਕਰਕੇ ਧਮਕੀ ਦਿੱਤੀ ਕਿ ਮੇਰੇ ਫ਼ੋਨ 'ਚ 10 ਹਜ਼ਾਰ ਰੁਪਏ ਪਾ ਦਿਓ, ਨਹੀਂ ਤਾਂ ਉਹ ਤੁਹਾਡੇ ਘਰ ਦੇ ਬਾਹਰ ਧਰਨਾ ਦੇਣਗੇ, ਜੇਕਰ ਤੁਸੀਂ ਪੈਸੇ ਪਾ ਦਿੱਤੇ ਤਾਂ ਧਰਨਾਕਾਰੀ ਵਾਪਸ ਆ ਜਾਣਗੇ। ਜਦੋਂ ਭਾਨਾ ਸਿੱਧੂ ਦੀ ਧਮਕੀ  ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਕਿਸਾਨ ਯੂਨੀਅਨ ਨੇ ਸ਼ਾਮ ਨੂੰ ਉਸਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਸੀ। ਇੰਦਰਜੀਤ ਕੌਰ ਨੇ 112 'ਤੇ ਸ਼ਿਕਾਇਤ ਦਰਜ ਕਰਵਾਈ ਸੀ। ਇਸਤੋਂ ਬਾਅਦ ਭਾਨਾ ਸਿੱਧੂ ਨੇ 25 ਅਕਤੂਬਰ ਨੂੰ  ਦੁਬਾਰਾ ਫੋਨ ਕਰਕੇ ਕਿਹਾ ਕਿ ਜੇਕਰ ਲੋਕਾਂ ਦੇ ਪੈਸੇ ਨਾ ਮੋੜੇ ਤਾਂ ਉਹ ਉਸਦੇ (ਇੰਦਰਜੀਤ) ਸਹੁਰੇ ਘਰ ਆ ਕੇ ਜ਼ਲੀਲ ਕਰੇਗਾ। 
 

ਕੌਣ ਹੈ ਭਾਨਾ ਸਿੱਧੂ (Bhaana Sidhu)  

ਭਾਨਾ ਸਿੱਧੂ ਬਰਨਾਲਾ ਦੇ ਪਿੰਡ ਕੋਟਦੁੱਨਾ ਦਾ ਰਹਿਣ ਵਾਲਾ ਹੈ। ਉਹ ਕਿਸਾਨ ਅੰਦੋਲਨ ਦੌਰਾਨ ਸ਼ੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਆਇਆ ਸੀ। ਇਸਤੋਂ ਬਾਅਦ ਉਸਨੇ ਹਰ ਬੁੱਧਵਾਰ ਨੂੰ ਆਪਣੇ ਪਿੰਡ 'ਚ ਕਚਹਿਰੀ ਲਗਾਉਣੀ ਸ਼ੁਰੂ ਕਰ ਦਿੱਤੀ। ਇੱਥੇ ਪੀੜਤ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਸਨ ਅਤੇ ਭਾਣਾ ਫੋਨ 'ਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ, ਥਾਣਿਆਂ 'ਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਅਤੇ ਹੋਰ ਸਮੱਸਿਆਵਾਂ ਦਾ ਹੱਲ ਕਰਵਾਉਂਦਾ ਸੀ।  ਉਹ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਰਾਹੀਂ ਇਹਨਾਂ ਮੁੱਦਿਆਂ ਨੂੰ ਜਨਤਕ ਕਰਦਾ ਸੀ। ਉਹ ਅਕਸਰ ਟਰੈਵਲ ਏਜੰਟਾਂ ਨੂੰ ਫੋਨ ਕਰਦਾ ਅਤੇ ਲੋਕਾਂ ਨੂੰ ਪੈਸੇ ਲੈਣ ਲਈ ਧਮਕੀਆਂ ਦਿੰਦਾ ਦੇਖਿਆ ਗਿਆ। ਉਸਦੇ ਸ਼ੋਸ਼ਲ ਮੀਡੀਆ ਉਪਰ ਲੱਖਾਂ ਦੀ ਗਿਣਤੀ ਚ ਫਾਲੋਅਰਜ਼ ਹਨ। 

 

ਲੱਖਾ ਸਿਧਾਣਾ (Lakha Sidhana) ਨੇ ਕੀਤਾ ਵਿਰੋਧ 

ਉਥੇ ਹੀ ਦੂਜੇ ਪਾਸੇ ਸ਼ਨੀਵਾਰ ਅੱਧੀ ਰਾਤ ਨੂੰ ਹੀ ਭਾਨਾ ਸਿੱਧੂ ਦੇ ਸਾਥੀ ਲੱਖਾ ਸਿਧਾਣਾ ਸ਼ੋਸ਼ਲ ਮੀਡੀਆ ਉਪਰ ਲਾਈਵ ਹੋਏ। ਲੱਖਾ ਸਿਧਾਣਾ ਨੇ ਕਿਹਾ ਕਿ ਭਾਨਾ ਦੀ ਗ੍ਰਿਫਤਾਰੀ ਉਹਨਾਂ ਦੀ ਯਾਤਰਾ ਨੂੰ ਰੋਕਣ ਦੇ ਮਕਸਦ ਨਾਲ ਕੀਤੀ ਗਈ ਹੈ। ਇਸਦਾ ਵਿਰੋਧ ਕੀਤਾ ਜਾਵੇਗਾ। 

ਇਹ ਵੀ ਪੜ੍ਹੋ