ਵੱਡੀ ਖ਼ਬਰ - ਸਾਬਕਾ DGP ਦਾ ਚਾਕੂ ਮਾਰ ਕੇ ਕਤਲ, ਘਰ ਚੋਂ ਮਿਲੀ ਖੂਨ ਨਾਲ ਭਿੱਜੀ ਲਾਸ਼, ਪਤਨੀ 'ਤੇ ਸ਼ੱਕ 

ਘਟਨਾ ਦੇ ਸਮੇਂ ਘਰ ਵਿੱਚ ਸਿਰਫ਼ ਉਹਨਾਂ ਦੀ ਪਤਨੀ ਅਤੇ ਧੀ ਹੀ ਮੌਜੂਦ ਸਨ, ਜੋ ਘਰ ਦੇ ਲਿਵਿੰਗ ਰੂਮ ਵਿੱਚ ਸਨ। ਪਤਨੀ ਨੇ ਹੀ ਫ਼ੋਨ ਕਰਕੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ।

Courtesy: ਸਾਬਕਾ ਡੀਜੀਪੀ ਦੀ ਫਾਇਲ ਫੋਟੋ

Share:

ਕਰਨਾਟਕ ਦੀ ਰਾਜਧਾਨੀ ਬੰਗਲੁਰੂ ਤੋਂ ਵੱਡੀ ਖ਼ਬਰ ਸਾਮਣੇ ਆਈ ਹੈ। ਇੱਥੇ ਬੰਗਲੁਰੂ ਵਿੱਚ ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦਾ ਕਤਲ ਕਰ ਦਿੱਤਾ ਗਿਆ। ਇਸਦੇ ਨਾਲ ਹੀ, ਇਹ ਸ਼ੱਕ ਹੈ ਕਿ ਉਹਨਾਂ ਦੀ ਪਤਨੀ ਨੇ ਚਾਕੂ ਮਾਰ ਕੇ ਕਤਲ ਕੀਤਾ ਹੈ। ਹਾਲਾਂਕਿ, ਪੁਲਿਸ ਹਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਸਾਬਕਾ ਡੀਜੀਪੀ ਦੀ ਲਾਸ਼ ਬੈਂਗਲੁਰੂ ਦੇ ਐਚਐਸਆਰ ਲੇਆਉਟ ਸਥਿਤ ਉਹਨਾਂ ਦੇ ਘਰ ਵਿੱਚੋਂ ਮਿਲੀ। ਘਟਨਾ ਦੇ ਸਮੇਂ ਘਰ ਵਿੱਚ ਸਿਰਫ਼ ਉਹਨਾਂ ਦੀ ਪਤਨੀ ਅਤੇ ਧੀ ਹੀ ਮੌਜੂਦ ਸਨ, ਜੋ ਘਰ ਦੇ ਲਿਵਿੰਗ ਰੂਮ ਵਿੱਚ ਸਨ। ਪਤਨੀ ਨੇ ਹੀ ਫ਼ੋਨ ਕਰਕੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ।

ਪਤਨੀ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕੀਤਾ 

ਪੁਲਿਸ ਨੂੰ ਸ਼ੱਕ ਹੈ ਕਿ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਹੱਤਿਆ ਉਹਨਾਂ ਦੀ ਪਤਨੀ ਨੇ ਹੀ ਕੀਤੀ, ਕਿਉਂਕਿ ਉਹਨਾਂ ਦੀ ਪਤਨੀ ਅਤੇ ਧੀ ਘਰ ਦੇ ਲਿਵਿੰਗ ਰੂਮ ਵਿੱਚ ਸਨ। ਇਸ ਦੌਰਾਨ, ਪੁਲਿਸ ਸੂਤਰਾਂ ਨੇ ਦੱਸਿਆ ਕਿ ਪਤਨੀ ਨੇ ਪੁਲਿਸ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਕਤਲ ਬਾਰੇ ਸੂਚਿਤ ਕੀਤਾ, ਪਰ ਜਦੋਂ ਪੁਲਿਸ ਟੀਮ ਉਨ੍ਹਾਂ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਹਨਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਉਹਨਾਂ ਦੀ ਪਤਨੀ ਪੱਲਵੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁੱਤਰ ਨੇ ਕੀਤੀ ਪੁਲਿਸ ਕੋਲ ਕਤਲ ਦੀ ਸ਼ਿਕਾਇਤ 

ਇਸ ਦੌਰਾਨ, ਬੰਗਲੁਰੂ ਦੇ ਐਡੀਸ਼ਨਲ ਸੀਪੀ ਵਿਕਾਸ ਕੁਮਾਰ ਨੇ ਕਿਹਾ, "ਅੱਜ ਦੁਪਹਿਰ 4-4:30 ਵਜੇ ਦੇ ਕਰੀਬ ਸਾਨੂੰ ਸਾਡੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਮੌਤ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਦੇ ਪੁੱਤਰ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਉਹ ਇਸ ਘਟਨਾ ਵਿਰੁੱਧ ਸ਼ਿਕਾਇਤ ਦੇ ਰਿਹਾ ਹੈ। ਇਸ ਆਧਾਰ 'ਤੇ ਐਫਆਈਆਰ ਦਰਜ ਕੀਤੀ ਜਾਵੇਗੀ। ਮਾਮਲਾ ਦਰਜ ਹੋਣ ਤੋਂ ਬਾਅਦ, ਵਿਸਥਾਰਤ ਜਾਂਚ ਕੀਤੀ ਜਾਵੇਗੀ। ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮਾਮਲਾ ਅੰਦਰੂਨੀ ਹੋ ਸਕਦਾ ਹੈ। ਅਜਿਹਾ ਲੱਗਦਾ ਹੈ ਕਿ ਕਿਸੇ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਇੰਨਾ ਜ਼ਿਆਦਾ ਖੂਨ ਵਹਿ ਗਿਆ ਕਿ ਮੌਤ ਹੋ ਗਈ।" ਤੁਹਾਨੂੰ ਦੱਸ ਦੇਈਏ ਕਿ 1981 ਬੈਚ ਦੇ 68 ਸਾਲਾ ਆਈਪੀਐਸ ਅਧਿਕਾਰੀ ਓਮ ਪ੍ਰਕਾਸ਼ ਬਿਹਾਰ ਦੇ ਚੰਪਾਰਨ ਦੇ ਰਹਿਣ ਵਾਲੇ ਸਨ।  ਉਨ੍ਹਾਂ ਨੂੰ 1 ਮਾਰਚ, 2015 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ