Big Breaking : ਪੰਜਾਬ 'ਚ ਅੱਧੀ ਰਾਤ ਨੂੰ ਹੋਇਆ Encounter, ਪੁਲਿਸ ਤੇ ਲੁਟੇਰਿਆਂ ਵਿਚਾਲੇ ਚੱਲੀਆਂ ਗੋਲੀਆਂ

ਦੱਸਿਆ ਜਾ ਰਿਹਾ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ 25 ਲੱਖ ਰੁਪਏ ਦੀ ਲੁੱਟ ਮਗਰੋਂ ਇਲਾਕੇ ਨੂੰ ਸੀਲ ਕੀਤਾ ਹੋਇਆ ਸੀ। ਇਸ ਦੌਰਾਨ ਲੁਟੇਰੇ ਨੇ ਪੁਲਿਸ ਉਪਰ ਫਾਇਰਿੰਗ ਕਰ ਦਿੱਤੀ ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ Encounter ਕਰਨਾ ਪਿਆ। 

Share:

ਹਾਈਲਾਈਟਸ

  • ਲੁੱਟ ਦੀ ਰਕਮ ਬੱਸੀ ਪਠਾਣਾਂ ਵਿਖੇ ਬੁਲੈਰੋ ਗੱਡੀ ਵਿੱਚ ਪਈ ਹੈ।
  • ਬਚਾਅ ਲਈ ਪੁਲਿਸ ਨੇ ਵੀ ਗੋਲੀਆਂ ਚਲਾਈਆਂ

 

Punjab Police ਤੇ ਲੁਟੇਰਿਆਂ ਦੇ ਵਿਚਾਲੇ ਅੱਧੀ ਰਾਤ ਨੂੰ ਗੋਲੀਆਂ ਚੱਲੀਆਂ। ਫਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਇਹ ਐਨਕਾਊਂਟਰ (Encounter) ਹੋਇਆ। ਇਸ ਦੌਰਾਨ ਇੱਕ ਲੁਟੇਰੇ ਦੇ ਪੈਰ ਵਿੱਚ ਗੋਲੀ ਲੱਗੀ। ਜਦਕਿ, ਪੁਲਿਸ ਮੁਲਾਜ਼ਮ ਵਾਲ ਵਾਲ ਬਚ ਗਏ। ਜਖ਼ਮੀ ਲੁਟੇਰੇ ਨੂੰ ਬੱਸੀ ਪਠਾਣਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿੱਥੋਂ ਉਸਨੂੰ ਫਤਹਿਗੜ੍ਹ ਸਾਹਿਬ ਰੈਫ਼ਰ ਕਰ ਦਿੱਤਾ ਗਿਆ। ਇਸਦੇ ਦੋ ਹੋਰ ਸਾਥੀ ਪੁਲਿਸ ਨੇ ਗ੍ਰਿਫਤਾਰ ਕਰ ਲਏ। ਕੁੱਲ ਤਿੰਨ ਲੁਟੇਰੇ ਕਾਬੂ ਕੀਤੇ ਗਏ ਹਨ। 

ਮਾਮਲਾ 25 ਲੱਖ ਰੁਪਏ ਦੀ ਲੁੱਟ ਦਾ
 
ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਇੱਕ ਸਨਅਤੀ ਇਕਾਈ ਚੋਂ 25 ਲੱਖ ਰੁਪਏ ਲੁੱਟਣ ਦੀ ਘਟਨਾ ਮਗਰੋਂ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਵੱਖ ਵੱਖ ਟੀਮਾਂ ਦਾ ਗਠਨ ਕੀਤਾ। ਇਸੇ ਦੌਰਾਨ ਐਸਪੀ (ਆਈ) ਰਾਕੇਸ਼ ਯਾਦਵ ਦੀ ਅਗਵਾਈ ਹੇਠ 3 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਲੁਟੇਰਿਆਂ ਨੇ ਸਵੀਕਾਰ ਕੀਤਾ ਕਿ ਲੁੱਟ ਦੀ ਰਕਮ ਬੱਸੀ ਪਠਾਣਾਂ ਵਿਖੇ ਬੁਲੈਰੋ ਗੱਡੀ ਵਿੱਚ ਪਈ ਹੈ। 
 
ਬਰਾਮਦਗੀ ਦੌਰਾਨ ਭੱਜਣ ਦੀ ਕੋਸਿਸ਼ 
 
ਜਦੋਂ ਦੇਰ ਰਾਤ ਨੂੰ ਪੁਲਿਸ ਦੀ ਟੀਮ ਰਿਕਵਰੀ ਕਰਨ ਲਈ ਇੱਕ ਲੁਟੇਰੇ ਨੂੰ ਨਾਲ ਲੈ ਕੇ ਗਈ ਤਾਂ ਇਸ ਲੁਟੇਰੇ ਨੇ ਬੁਲੈਰੋ ਚੋਂ ਲੁੱਟ ਦੀ ਰਕਮ ਕੱਢਣ ਵੇਲੇ ਭੱਜਣ ਦੀ ਕੋਸ਼ਿਸ਼ ਕੀਤੀ। ਲੁਟੇਰੇ ਨੇ ਪਹਿਲਾਂ ਹੀ ਗੱਡੀ ਵਿੱਚ ਰੱਖੇ ਨਜਾਇਜ ਅਸਲੇ ਨਾਲ ਪੁਲਿਸ ਉਪਰ ਫਾਇਰਿੰਗ ਕਰ ਦਿੱਤੀ। ਬਚਾਅ ਲਈ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਤੇ ਇੱਕ ਗੋਲੀ ਲੁਟੇਰੇ ਦੇ ਪੈਰ ਵਿੱਚ ਲੱਗੀ। ਜਿਸ ਨਾਲ ਉਹ ਜ਼ਮੀਨ ਉਪਰ ਡਿੱਗ ਗਿਆ ਤੇ ਉਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ।
 
ਹਾਲਤ ਖ਼ਤਰੇ ਤੋਂ ਬਾਹਰ ਹੈ - ਡਾਕਟਰ 
 
ਬੱਸੀ ਪਠਾਣਾ ਸਿਵਲ ਹਸਪਤਾਲ ਦੇ ਡਾ. ਆਸ਼ੀਸ਼ ਨੇ ਦੱਸਿਆ ਕਿ ਪੁਲਿਸ ਇੱਕ ਜ਼ਖਮੀ ਵਿਅਕਤੀ ਨੂੰ ਲੈ ਕੇ ਆਈ ਸੀ। ਜਿਸਦੇ ਪੈਰ ਵਿੱਚ ਗੋਲੀ ਲੱਗੀ ਹੈ। ਹਾਲਤ ਖਤਰੇ ਤੋਂ ਬਾਹਰ ਹੈ। ਇੱਕ ਪੁਲਿਸ ਮੁਲਾਜ਼ਮ ਨੂੰ ਵੀ ਦਾਖਲ ਕਰਾਇਆ ਗਿਆ। ਪੁਲਿਸ ਵਾਲੇ ਨੂੰ ਕੋਈ ਸੱਟ ਜਾਂ ਗੋਲੀ ਨਹੀਂ ਲੱਗੀ ਹੈ। ਪ੍ਰੰਤੂ, ਪੁਲਿਸ ਮੁਲਾਜ਼ਮ ਦਾ ਬੀਪੀ ਕਾਫੀ ਵਧਿਆ ਹੋਇਆ ਸੀ। 
 
ਸੈਲਫ ਡਿਫੈਂਸ ਲਈ ਫਾਇਰਿੰਗ ਕੀਤੀ - ਐਸਪੀ  
 
ਫਤਹਿਗੜ੍ਹ ਸਾਹਿਬ ਦੇ ਐਸਪੀ ਰਾਕੇਸ਼ ਯਾਦਵ ਨੇ ਕਿਹਾ ਕਿ ਪੁਲਿਸ ਨੇ ਸੈਲਫ ਡਿਫੈਂਸ ਲਈ ਫਾਇਰਿੰਗ ਕੀਤੀ। ਕਿਉਂਕਿ ਲੁਟੇਰਾ ਗੋਲੀਆਂ ਚਲਾ ਰਿਹਾ ਸੀ। ਇਸ ਐਨਕਾਊਂਟਰ ਦੌਰਾਨ ਇੱਕ ਲੁਟੇਰਾ ਜਖਮੀ ਹੋਇਆ। ਇਸਦੇ ਦੋ ਸਾਥੀ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਸੀ। ਅਗਲੀ ਜਾਂਚ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਐਸਐਸਪੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ। 
 

ਇਹ ਵੀ ਪੜ੍ਹੋ