ਜਲੰਧਰ 'ਚ ਪੰਜਾਬੀ ਸਿੰਗਰ ਦੇ ਘਰ 'ਚ ਚੱਲੀ ਗੋਲੀ, ਜਾਨ ਤੋਂ ਮਾਰਨ ਦੀ ਦਿੱਤੀ ਗਈ ਧਮਕੀ 

ਸ਼ਾਹ ਨਾਂ ਦੇ ਗਾਇਕ ਨੂੰ ਕੁਝ ਦਿਨਾਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ, ਜਿਸ ਤੋਂ ਬਾਅਦ ਅੱਜ ਜਦੋਂ ਉਹ ਚੰਡੀਗੜ੍ਹ ਤੋਂ ਆਪਣੇ ਘਰ ਜਲੰਧਰ ਪਰਤਿਆ ਤਾਂ ਦੇਖਿਆ ਕਿ ਘਰ ਦੇ ਗੇਟ 'ਤੇ ਗੋਲੀਆਂ ਦੇ ਨਿਸ਼ਾਨ ਸਨ। ਪੀੜਤ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਸ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

Share:

Punjab News: ਜਲੰਧਰ ਦੇ ਬੂਟਾਮੰਡੀ 'ਚ ਪੰਜਾਬੀ ਗਾਇਕ ਸਾਹਿਲ ਸ਼ਾਹ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਘਰ ਦੇ ਗੇਟ 'ਤੇ ਗੋਲੀਆਂ ਦੇ ਨਿਸ਼ਾਨ ਹਨ। ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਦੇਰ ਰਾਤ 12:30 ਵਜੇ ਵਾਪਰੀ। ਪਰ ਪਰਿਵਾਰ ਵਾਲਿਆਂ ਨੂੰ ਸੋਮਵਾਰ ਸਵੇਰੇ ਇਸ ਦਾ ਪਤਾ ਲੱਗਾ। ਇਸ ਦੌਰਾਨ ਉਸ ਦਾ ਲੜਕਾ ਸਾਹਿਲ ਸ਼ਾਹ ਚੰਡੀਗੜ੍ਹ ਗਿਆ ਹੋਇਆ ਸੀ। ਸਾਡੇ ਘਰ ਦੇ ਗੇਟ 'ਤੇ ਗੋਲੀਆਂ ਦੇ ਨਿਸ਼ਾਨ ਹਨ।

ਲਗਾਤਾਰ ਮਿਰ ਰਹੀ ਹੈ ਜਾਨ ਤੋਂ ਮਾਰਨ ਦੀ ਧਮਕੀ 

ਇਸ ਮਾਮਲੇ 'ਤੇ ਗਾਇਕ ਸਾਹਿਲ ਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬੀਤੀ ਰਾਤ ਉਹ ਆਪਣਾ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਚੰਡੀਗੜ੍ਹ ਗਿਆ ਸੀ। ਇਸ ਦੌਰਾਨ ਮੈਨੂੰ ਰਾਤ ਦੇ 1:30 ਵਜੇ ਕੈਨੇਡਾ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ। ਹਾਲਾਂਕਿ ਮੇਰੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ। ਇਸ ਸਬੰਧੀ ਮੈਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਘਰ ਦੇ ਬਾਹਰ ਚੱਲੀਆਂ ਸਨ ਦੋ ਗੋਲੀਆਂ

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਘਰ 'ਤੇ ਦੋ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚੋਂ ਇੱਕ ਗੋਲੀ ਦਾ ਖੋਲ ਵੀ ਬਰਾਮਦ ਹੋਇਆ ਹੈ। ਘਰ ਦੇ ਗੇਟ 'ਤੇ ਵੀ ਗੋਲੀਆਂ ਦੇ ਨਿਸ਼ਾਨ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ