ਬਠਿੰਡਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟਿਆਂ 'ਚ ਸੁਲਝਾ ਕੇ 3 ਦੋਸ਼ੀਆਂ ਨੂੰ ਕੀਤਾ ਕਾਬੂ

ਉਸ ਨਾਲ ਬਹਿਸਬਾਜੀ ਹੋ ਗਈ ਸੀ ਅਤੇ ਉਸ ਦੀ ਕੁੱਟਮਾਰ ਕਰਨ ਲਈ ਉਸਦੇ ਪਿੱਛੇ ਭੱਜੇ ਸੀ ਅਤੇ ਦੀਪਕ ਢਾਬੇ ਦੇ ਨੇੜੇ ਜਾ ਕੇ ਉਸ ਦੇ ਸਿਰ ਵਿੱਚ ਰੋੜੇ ਮਾਰੇ, ਜਿਹਨਾਂ ਨਾਲ ਉਸ ਦੀ ਮੌਤ ਹੋ ਗਈ ਸੀ ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ

Courtesy: ਬਠਿੰਡਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

Share:

ਬਠਿੰਡਾ ਵਿਖੇ 11 ਫਰਵਰੀ ਨੂੰ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਪੁਲਿਸ ਨੇ 3 ਮੁਲਜ਼ਮ ਵੀ ਕਾਬੂ ਕਰ ਲਏ ਹਨ। ਇਹਨਾਂ ਚੋਂ ਇੱਕ ਮੁਲਜ਼ਮ ਨਾਬਾਲਗ ਹੈ। ਇੰਚਾਰਜ ਸੀ.ਆਈ.ਏ-1 ਬਠਿੰਡਾ ਅਤੇ ਇੰਚਾਰਜ ਚੌਂਕੀ ਇੰਡਸਟਰੀਅਲ ਏਰੀਆ ਥਾਣਾ ਸਦਰ ਬਠਿੰਡਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਦੇ 3 ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ।
 

ਇੱਟਾਂ ਰੋੜੇ ਮਾਰ ਕੇ ਕੀਤਾ ਸੀ ਕਤਲ 

ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ 11 ਫਰਵਰੀ ਦੀ ਨੂੰ ਸ਼ਾਮ ਨੂੰ ਵਕਤ ਕਰੀਬ 05:45 ਸ਼ਾਮ ਜਾਵੇਦ ਅਲੀ ਪੁੱਤਰ ਮੁਹੰਮਦ ਅਲੀ ਵਾਸੀ ਗੰਗਾਸ਼ੇਰ ਲੋਹਾਰ ਕਲੋਨੀ ਨੇਖਾ ਰੋਡ ਬੀਕਾਨੇਰ ਰਾਜਸਥਾਨ ਉਮਰ ਕਰੀਬ 33 ਸਾਲ ਜੋਕਿ ਦੀਪਕ ਢਾਬਾ ਗਰੋਥ ਸੈਂਟਰ ਬਠਿੰਡਾ ਵਿਖੇ ਕੰਮ ਕਰਦਾ ਸੀ, ਤਿੰਨ ਨਾ ਮਾਲੂਮ ਵਿਅਕਤੀਆ ਵੱਲੋ ਸਿਰ ਵਿੱਚ ਇਟਾਂ-ਰੋੜੇ ਮਾਰ ਕੇ ਕਤਲ ਕਰ ਦਿੱਤਾ ਸੀ, ਅਤੇ ਮੌਕਾ ਤੋ ਫਰਾਰ ਹੋ ਗਏ ਸੀ। ਦੌਰਾਨੇ ਤਫਤੀਸ ਮੌਕਾ ਤੋ ਤਿੰਨ ਰੋੜੇ ਬ੍ਰਾਮਦ ਕੀਤੇ ਗਏ ਸਨ। ਜਿਹਨਾਂ ਨਾਲ ਜਾਵੇਦ ਅਲੀ ਦੀ ਮੋਤ ਹੋ ਗਈ ਸੀ। 

ਮਾਮੂਲੀ ਬਹਿਸ ਮਗਰੋਂ ਲਈ ਜਾਨ 

ਇਸ ਕਤਲ ਕੇਸ ਦੀ ਦੌਰਾਨੇ ਤਫਤੀਸ਼ 12.02.2025 ਨੂੰ ਸੰਦੀਪ ਕੁਮਾਰ ਪੁੱਤਰ ਨਰਿੰਦਰ ਠਾਕੁਰ ਵਾਸੀ ਸਿਲਵਰ ਸਿਟੀ ਕਲੋਨੀ ਬਠਿੰਡਾ, ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਿਲਵਰ ਸਿਟੀ ਬਠਿੰਡਾ ਅਤੇ ਇੱਕ ਲੜਕਾ ਜੋ ਜੁਵਨਾਇਲ ਹੈ, ਨੂੰ ਦੋਸ਼ੀ ਨਾਮਜਦ ਕਰਕੇ ਦੋਸ਼ੀਆਨ ਸੰਦੀਪ ਕੁਮਾਰ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਨੇੜੇ ਰੇਲਵੇ ਲਾਈਨ ਬਾ ਹੱਦ ਗਰੋਥ ਸੈਂਟਰ ਬਠਿੰਡਾ ਤੋ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਤੀਸਰੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਜੁਵਨਾਇਲ ਹੈ। ਦੌਰਾਨੇ ਪੁੱਛ-ਗਿੱਛ ਦੋਸ਼ੀਆਨ ਨੇ ਦੱਸਿਆ ਕਿ ਜਾਵੇਦ ਅਲੀ ਜੋ ਕਿ ਰੇਲਵੇ ਲਾਈਨਾਂ ਨੇੜੇ ਗਰੋਥ ਸੈਂਟਰ ਬਠਿੰਡਾ ਆਉਂਦਾ ਹੁੰਦਾ ਸੀ ਜਿੱਥੇ ਉਸ ਨਾਲ ਬਹਿਸਬਾਜੀ ਹੋ ਗਈ ਸੀ ਅਤੇ ਉਸ ਦੀ ਕੁੱਟਮਾਰ ਕਰਨ ਲਈ ਉਸਦੇ ਪਿੱਛੇ ਭੱਜੇ ਸੀ ਅਤੇ ਦੀਪਕ ਢਾਬੇ ਦੇ ਨੇੜੇ ਜਾ ਕੇ ਉਸ ਦੇ ਸਿਰ ਵਿੱਚ ਰੋੜੇ ਮਾਰੇ, ਜਿਹਨਾਂ ਨਾਲ ਉਸ ਦੀ ਮੌਤ ਹੋ ਗਈ ਸੀ ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਇਹ ਵੀ ਪੜ੍ਹੋ