Bathinda Murder : ਨੌਜਵਾਨ ਦਾ ਕਤਲ ਕਰਕੇ ਲਾਸ਼ ਟੋਏ 'ਚ ਦੱਬਣ ਦੀ ਵਜ੍ਹਾ ਆਈ ਸਾਮਣੇ, ਕਾਤਲ ਵੀ ਗ੍ਰਿਫਤਾਰ

ਮਾਮੂਲੀ ਜਿਹੀ ਗੱਲ ਪਿੱਛੇ ਦੋਸਤ ਨੇ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਬਠਿੰਡਾ ਕਤਲ (Bathinda Murder) ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇੰਨੀ ਜਿਹੀ ਗੱਲ ਪਿੱਛੇ ਕਤਲ ਕਰ ਦਿੱਤਾ ਗਿਆ। ਆਓ ਜਾਣੋ ਪੂਰਾ ਮਾਮਲਾ 

Share:

ਹਾਈਲਾਈਟਸ

  • ਅਰਸ਼ਦੀਪ ਦਾ ਕਾਤਲ ਕੋਈ ਹੋਰ ਨਹੀਂ ਬਲਕਿ ਉਸਦਾ ਦੋਸਤ ਗੁਰਭਿੰਦਰ ਉਰਫ ਗੋਲਡੀ ਸੀ
  • ਗੋਲਡੀ ਅਰਸ਼ ਨੂੰ ਆਪਣੇ ਮੋਟਰਸਾਈਕਲ 'ਤੇ ਪਿੰਡ 'ਚ ਚੱਲ ਰਹੇ ਟੂਰਨਾਮੈਂਟ ਮੇਲੇ 'ਚ ਲੈ ਗਿਆ

Bathinda Murder :ਬਠਿੰਡਾ ਦੇ ਪਿੰਡ ਚਾਉਕੇ ਵਿਖੇ 21 ਸਾਲਾ ਨੌਜਵਾਨ ਦੇ ਕਤਲਕਾਂਡ ਦੀ ਗੁੱਥੀ ਨੂੰ ਰਾਮਪੁਰਾ ਸਦਰ ਥਾਣਾ ਪੁਲੀਸ ਨੇ ਸੁਲਝਾ ਲਿਆ।  ਬਠਿੰਡਾ ਕਤਲ (Bathinda Murder)  ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨੌਜਵਾਨ ਦੇ ਕਾਤਲ ਕੋਈ ਹੋਰ ਨਹੀਂ ਸਗੋਂ ਉਸਦੇ ਆਪਣੇ ਦੋਸਤ ਹੀ ਨਿਕਲੇ। ਮੁਲਜ਼ਮ ਨੂੰ ਸ਼ੱਕ ਸੀ ਕਿ ਮ੍ਰਿਤਕ ਨੌਜਵਾਨ ਕਾਰਨ ਉਸਦੇ ਦੂਜੇ ਦੋਸਤ ਨੇ ਉਸ ਨਾਲ ਸਬੰਧ ਤੋੜ ਲਏ। ਇਸੇ ਗੱਲ ਨੂੰ ਲੈ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਪਸ਼ੂਵਾੜੇ ਵਿੱਚ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ। 

ਜਿਗਰੀ ਦੋਸਤ ਦੇ ਵਿਦੇਸ਼ ਜਾਣ ਮਗਰੋਂਂ ਵਿਵਾਦ 


ਪੁਲਿਸ ਅਨੁਸਾਰ  ਬਠਿੰਡਾ ਕਤਲ (Bathinda Murder) 'ਚ ਅਰਸ਼ਦੀਪ ਦਾ ਕਾਤਲ ਕੋਈ ਹੋਰ ਨਹੀਂ ਬਲਕਿ ਉਸਦਾ ਦੋਸਤ ਗੁਰਭਿੰਦਰ ਉਰਫ ਗੋਲਡੀ ਸੀ, ਜਿਸਨੇ ਆਪਣੇ ਇੱਕ ਹੋਰ ਦੋਸਤ ਬਲਜੀਤ ਉਰਫ਼ ਪ੍ਰਭੂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕਤਲ ਦਾ ਕਾਰਨ ਬਹੁਤ ਮਾਮੂਲੀ ਰਿਹਾ। ਪੁਲਿਸ ਅਧਿਕਾਰੀਆਂ ਅਨੁਸਾਰ ਅਰਸ਼ਦੀਪ ਅਤੇ ਗੋਲਡੀ ਦਾ ਇੱਕ ਹੋਰ ਆਪਸੀ ਦੋਸਤ ਸੀ, ਜੋ ਕੁਝ ਮਹੀਨੇ ਪਹਿਲਾਂ ਵਿਦੇਸ਼ ਚਲਾ ਗਿਆ ਸੀ। ਕਿਸੇ ਕਾਰਨ ਉਸਨੇ ਗੋਲਡੀ ਨਾਲੋਂ ਦੋਸਤੀ ਤੋੜ ਲਈ। ਗੋਲਡੀ ਨੇ ਇਸ ਲਈ ਅਰਸ਼ ਨੂੰ ਜ਼ਿੰਮੇਵਾਰ ਸਮਝਿਆ ਸੀ। ਜਿਸ ਕਾਰਨ ਉਸਨੇ ਪਹਿਲਾਂ ਹੀ ਅਰਸ਼ ਨੂੰ ਮਾਰਨ ਦੀ ਯੋਜਨਾ ਬਣਾ ਲਈ ਸੀ।

ਭੈਣ ਨਾਲ ਛੇੜਛਾੜ ਦੀ ਗੱਲ ਝੂਠੀ ਨਿਕਲੀ

ਹਾਲਾਂਕਿ ਇਸ ਤੋਂ ਪਹਿਲਾਂ ਮੁਲਜ਼ਮ ਨੇ ਪੁਲਿਸ ਸਾਹਮਣੇ ਦਾਅਵਾ ਕੀਤਾ ਸੀ ਕਿ ਮ੍ਰਿਤਕ ਉਸਦੀ ਇੱਕ ਰਿਸ਼ਤੇਦਾਰ ਭੈਣ ਨਾਲ ਛੇੜਛਾੜ ਕਰਦਾ ਸੀ ਪਰ ਪੁਲਿਸ ਜਾਂਚ ਦੌਰਾਨ ਇਹ ਕਹਾਣੀ ਝੂਠੀ ਨਿਕਲੀ।  ਬਠਿੰਡਾ ਕਤਲ (Bathinda Murder)  ਵਾਲੇ ਦਿਨ 17 ਜਨਵਰੀ ਨੂੰ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਦੋਸ਼ੀ ਗੋਲਡੀ ਅਰਸ਼ ਨੂੰ ਆਪਣੇ ਮੋਟਰਸਾਈਕਲ 'ਤੇ ਪਿੰਡ 'ਚ ਚੱਲ ਰਹੇ ਟੂਰਨਾਮੈਂਟ ਮੇਲੇ 'ਚ ਲੈ ਗਿਆ, ਜਿੱਥੇ ਮੋਟਰਸਾਈਕਲ ਨੂੰ ਸਾਹਮਣੇ ਉਸਦੇ ਚਚੇਰੇ ਭਰਾ ਦੀ ਵਰਕਸ਼ਾਪ 'ਚ ਪਾਰਕ ਕਰਨ ਦੇ ਬਹਾਨੇ ਲੈ ਗਿਆ। ਇਸ ਦੌਰਾਨ ਉਸਨੇ ਬਲਜੀਤ ਉਰਫ਼ ਪ੍ਰਭੂ ਨੂੰ ਮੌਕੇ ’ਤੇ ਬੁਲਾਇਆ।

ਮੋਟਰਸਾਈਕਲ ਪਿੱਛੇ ਬੰਨ੍ਹ ਲੈ ਗਿਆ ਲਾਸ਼ 

ਪੁਲਿਸ ਨੇ ਦੱਸਿਆ ਕਿ ਦੋਵਾਂ ਨੇ ਵਰਕਸ਼ਾਪ ਦਾ ਗੇਟ ਬੰਦ ਕਰ ਦਿੱਤਾ ਅਤੇ ਅਰਸ਼ ਨੂੰ ਬੰਨ੍ਹ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸਤੋਂ ਬਾਅਦ ਮੁਲਜ਼ਮ ਬਲਜੀਤ ਉਰਫ਼ ਪ੍ਰਭੂ ਵਾਪਸ ਚਲਾ ਗਿਆ। ਬਾਅਦ ਵਿੱਚ ਗੋਲਡੀ ਨੇ ਅਰਸ਼ ਨੂੰ ਮਾਰ ਦਿੱਤਾ। ਰਾਤ ਸਮੇਂ ਉਹ ਮ੍ਰਿਤਕ ਦੇਹ ਨੂੰ ਮੋਟਰਸਾਈਕਲ ’ਤੇ ਪਿੱਛੇ ਬੰਨ੍ਹ ਕੇ ਆਪਣੇ ਘਰ ਲੈ ਗਿਆ, ਜਿੱਥੇ ਪਹਿਲਾਂ ਹੀ ਇੱਕ ਖਾਲੀ ਕਮਰੇ ਵਿੱਚ ਟੋਆ ਪੁੱਟਿਆ ਹੋਇਆ ਸੀ। ਲਾਸ਼ ਨੂੰ ਇਸ ਟੋਏ ਵਿੱਚ ਸੁੱਟ ਕੇ ਦੱਬ ਦਿੱਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਇਸ ਟੋਏ ਵਿੱਚੋਂ ਬਦਬੂ ਆਉਣ ਲੱਗੀ ਅਤੇ ਇਸ ਘਟਨਾ ਦਾ ਪਰਦਾਫਾਸ਼ ਹੋ ਗਿਆ।  ਬਠਿੰਡਾ ਕਤਲ (Bathinda Murder)  ਦੇ  ਦੋਵੇਂ ਮੁਲਜ਼ਮ ਕਾਬੂ ਕਰ ਲਏ ਗਏ ਹਨ। 

ਇਹ ਵੀ ਪੜ੍ਹੋ