MC Ludhiana ਦੇ ਨਾਂ ਤੇ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲਾ ਗ੍ਰਿਫ਼ਤਾਰ 

Agent arrested for taking Bribe: ਦੋਸ਼ੀ ਨੇ ਇਹ ਰਕਮ ਨਗਰ ਨਿਗਮ ਦੇ ਅਫਸਰਾਂ ਦੇ ਨਾਂ 'ਤੇ ਜਾਰੀ NOC ਪ੍ਰਾਪਤ ਕਰਨ ਲਈ ਲਈ ਹੈ। SSP ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਨੂੰ ਨਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਹੈ।

Share:

Agent arrested for taking Bribe: ਵਿਜੀਲੈਂਸ ਟੀਮ ਨੇ ਲੁਧਿਆਣਾ 'ਚ ਅਮਰਪੁਰਾ ਦੇ ਰਹਿਣ ਵਾਲੇ ਅਮਰਦੀਪ ਸਿੰਘ ਬੰਗੜ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਨੇ ਇਹ ਰਕਮ ਨਗਰ ਨਿਗਮ ਦੇ ਅਫਸਰਾਂ ਦੇ ਨਾਂ 'ਤੇ ਜਾਰੀ NOC ਪ੍ਰਾਪਤ ਕਰਨ ਲਈ ਲਈ ਹੈ। SSP ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਨੂੰ ਨਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਹੈ। ਨਰੇਸ਼ ਕੁਮਾਰ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਹਸਤਾਖਰਾਂ ਦੇ ਮੇਲ ਨਾ ਹੋਣ ਕਾਰਨ ਪਾਸ ਨਹੀਂ ਹੋ ਸਕਿਆ ਚੈੱਕ 

SSP ਅਨੁਸਾਰ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਸ਼ਿਕਾਇਤਕਰਤਾ ਦੇ ਪਿਤਾ ਮਦਨ ਲਾਲ ਨੇ ਸਾਲ 2022 ਵਿੱਚ ਮਕਾਨ ਖਰੀਦਿਆ ਸੀ ਅਤੇ ਉਸ ਨੂੰ ਉਕਤ ਮਕਾਨ ਨੂੰ ਅੱਗੇ ਵੇਚਣ ਲਈ NOC ਦੀ ਲੋੜ ਸੀ। ਅਮਰਦੀਪ ਸਿੰਘ ਬੰਗੜ ਪਿੰਡ ਗਿੱਲ ਦੇ ਪਟਵਾਰਖਾਨੇ ਦਾ ਮੁਲਾਜ਼ਮ ਹੋਣ ਦਾ ਦਾਅਵਾ ਕਰਦਾ ਹੈ। ਉਸ ਨੇ ਉਨ੍ਹਾਂ ਨੂੰ 30,000 ਰੁਪਏ ਦੀ ਰਿਸ਼ਵਤ ਲੈ ਕੇ ਜਲਦੀ ਹੀ ਐਨਓਸੀ ਜਾਰੀ ਕਰਨ ਲਈ ਕਿਹਾ। ਸ਼ਿਕਾਇਤਕਰਤਾ ਨੇ 30 ਹਜ਼ਾਰ ਰੁਪਏ ਬੰਗੜ ਨੂੰ ਦਫ਼ਤਰ ਵਿੱਚ ਦੋਸਤ ਓਮ ਪ੍ਰਕਾਸ਼ ਦੀ ਹਾਜ਼ਰੀ ਵਿੱਚ ਦਿੱਤੇ ਸਨ। ਜਦੋਂ ਉਹ ਐਨਓਸੀ ਨਾ ਦੇ ਸਕਿਆ ਤਾਂ ਮੁਲਜ਼ਮ ਨੇ ਉਸ ਨੂੰ 40 ਹਜ਼ਾਰ ਰੁਪਏ ਦਾ ਚੈਕ ਦੇ ਦਿੱਤਾ। ਉਸ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਕਤ 40 ਹਜ਼ਾਰ ਰੁਪਏ ਦੀ ਰਕਮ ਕਢਵਾ ਕੇ 10 ਹਜ਼ਾਰ ਰੁਪਏ ਉਸ ਨੂੰ ਵਾਪਸ ਕਰ ਦਿੱਤੇ ਜਾਣ। ਪਰ ਹਸਤਾਖਰਾਂ ਦੇ ਮੇਲ ਨਾ ਹੋਣ ਕਾਰਨ ਚੈੱਕ ਪਾਸ ਨਹੀਂ ਹੋ ਸਕਿਆ।  

ਇਹ ਵੀ ਪੜ੍ਹੋ