ਪੰਜਾਬ 'ਚ ਇੱਕ ਹੋਰ ਐਨਕਾਊਂਟਰ, 2 ਨਸ਼ਾ ਤਸਕਰ ਕੀਤੇ ਕਾਬੂ, ਇੱਕ ਦੀ ਵੱਜੀ ਗੋਲੀ

ਦੋਵੇਂ ਨਸ਼ਾ ਤਸਕਰ ਇੱਕ ਕਾਲੀ ਗੱਡੀ ਵਿੱਚ ਸਵਾਰ ਹੋ ਕੇ ਜਦੋਂ ਬਰਨਾਲਾ ਵੱਲ ਨੂੰ ਆ ਰਹੇ ਸਨ ਤਾਂ ਉਹਨਾਂ ਨੂੰ ਬਰਨਾਲਾ ਰੋਡ ’ਤੇ ਜਦੋਂ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਪੁਲਿਸ ਪਾਰਟੀ ਉੱਤੇ ਫ਼ਾਇਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ ਵਿੱਚ ਇੱਕ ਨਸ਼ਾ ਤਸਕਰ ਜ਼ਖ਼ਮੀ ਹੋ ਗਿਆ

Courtesy: ਬਰਨਾਲਾ 'ਚ ਪੁਲਿਸ ਐਨਕਾਊਂਟਰ ਮਗਰੋਂ 2 ਨਸ਼ਾ ਤਸਕਰ ਕਾਬੂ ਕੀਤੇ ਗਏ

Share:

ਪੰਜਾਬ 'ਚ ਸ਼ੁੱਕਰਵਾਰ ਨੂੰ ਤੜਕਸਾਰ ਇੱਕ ਹੋਰ ਐਨਕਾਊਂਟਰ ਦੀ ਖ਼ਬਰ ਸਾਮਣੇ ਆਈ। ਬਰਨਾਲਾ-ਮਾਨਸਾ ਰੋਡ ’ਤੇ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਕਾਬੂ ਕੀਤਾ।  ਇਹਨਾਂ ਨਸ਼ਾ ਤਸਕਰਾਂ ਨੇ ਪਹਿਲਾਂ ਪੁਲਿਸ ਉਪਰ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋ ਸਕੇ ਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ। 

ਗੱਡੀ ਚੋਂ ਨਸ਼ੀਲੇ ਪਦਾਰਥ ਵਾਲਾ ਬੈਗ ਮਿਲਿਆ 

ਜਾਣਕਾਰੀ ਦੇ ਅਨੁਸਾਰ ਦੋਵੇਂ ਨਸ਼ਾ ਤਸਕਰ ਇੱਕ ਕਾਲੀ ਗੱਡੀ ਵਿੱਚ ਸਵਾਰ ਹੋ ਕੇ ਜਦੋਂ ਬਰਨਾਲਾ ਵੱਲ ਨੂੰ ਆ ਰਹੇ ਸਨ ਤਾਂ ਉਹਨਾਂ ਨੂੰ ਬਰਨਾਲਾ ਰੋਡ ’ਤੇ ਜਦੋਂ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਪੁਲਿਸ ਪਾਰਟੀ ਉੱਤੇ ਫ਼ਾਇਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ ਵਿੱਚ ਇੱਕ ਨਸ਼ਾ ਤਸਕਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਜਦੋਂ ਕਿ ਦੂਸਰੇ ਨਸ਼ਾ ਤਸਕਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵੇ ਨਸ਼ਾ ਤਸਕਰਾਂ ਦੀ ਪਛਾਣ ਕੇਵਲ ਸਿੰਘ ਤੇ ਵੀਰਭੱਦਰ  ਉਰਫ਼ ਕਾਲੂ ਵਜੋਂ ਹੋਈ ਜੋ ਕਿ ਬਰਨਾਲਾ ਦੇ ਹੀ ਰਹਿਣ ਵਾਲੇ ਸਨ। ਕਾਲੂ ਖ਼ਿਲਾਫ਼ ਪਹਿਲਾ ਵੀ ਐਨਡੀਪੀਐਸ ਤਹਿਤ ਮਾਮਲੇ ਦਰਜ ਹਨ।  ਸ ਦੀਏ ਕੀ ਨਸ਼ਾ ਤਸਕਰਾਂ ਦੀ ਗੱਡੀ ਵਿੱਚ ਨਸ਼ੀਲੇ ਕੈਪਸੂਲਾਂ ਨਾਲ ਭਰਿਆ ਹੋਇਆ ਬੈਗ ਸੀ ਅਤੇ ਹੋਰ ਵੀ ਨਸ਼ੀਲੇ ਪਦਾਰਥ ਸਨ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ