Amritsar:ਪੁਰਾਣੀ ਰੰਜਿਸ਼ ਨੇ ਲਿਆ ਖੂਨੀ ਰੂਪ, ਦਿਨ-ਦਿਹਾੜੇ ਨੌਜਵਾਨ ਨੂੰ ਮਾਰੀਆਂ ਗੋਲੀਆਂ

ਅਮਨ ਨੇ ਦੱਸਿਆ ਕਿ ਉਸ ਦੀ ਗੁਆਂਢੀਆਂ ਨਾਲ ਪੁਰਾਣੀ ਰੰਜਿਸ਼ ਸੀ। ਗੁਆਂਢੀਆਂ ਦੇ ਬੇਟੇ ਦੀ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਪਰ ਉਨ੍ਹਾਂ ਨੂੰ ਲੱਗਦਾ ਸੀ ਉਨ੍ਹਾਂ ਦੇ ਬੇਟੇ ਦੀ ਨੂੰ ਜਜਬੀਰ ਨੇ ਮਾਰਿਆ ਹੈ। ਜੱਜਬੀਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ।

Share:

Crime: ਅੰਮ੍ਰਿਤਸਰ ਦੇ ਪਿੰਡ ਬੰਡਾਲਾ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ ਆਪਣੇ ਪਰਿਵਾਰ ਨਾਲ ਟਰੈਕਟਰ ਟਰਾਲੀ 'ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਜਾ ਰਿਹਾ ਸੀ। ਮੁਲਜ਼ਮਾਂ ਨੇ ਤਿੰਨ ਗੋਲੀਆਂ ਚਲਾਈਆਂ ਅਤੇ ਤਿੰਨੋਂ ਗੋਲੀਆਂ ਮ੍ਰਿਤਕ ਜਜਬੀਰ ਸਿੰਘ ਨੂੰ ਲੱਗੀਆਂ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਜਜਬੀਰ ਸਿੰਘ ਦੇ ਰਿਸ਼ਤੇਦਾਰ ਅਮਨ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਪਿੰਡ ਦਾਉਕੇ ਤੋਂ ਆਪਣੀ ਟਰੈਕਟਰ ਟਰਾਲੀ ’ਤੇ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋਇਆ ਸੀ। ਸਾਰਾ ਪਰਿਵਾਰ ਟਰੈਕਟਰ ਟਰਾਲੀ ਵਿੱਚ ਸਫਰ ਕਰ ਰਿਹਾ ਸੀ। ਪਿੰਡ ਦੀ ਕੁਝ ਸੰਗਤ ਵੀ ਉਸਦੇ ਨਾਲ ਸੀ। ਜਿਵੇਂ ਹੀ ਉਹ ਪਿੰਡ ਬਡਾਲਾ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਸਿੱਧੀਆਂ ਜੱਜਬੀਰ 'ਤੇ ਚਲਾਈਆਂ ਗਈਆਂ। ਤਿੰਨ ਉਸ ਨੂੰ ਲੱਗੀਆਂ ਅਤੇ ਇੱਕ ਗੋਲੀ ਉਸ ਨੂੰ ਲੱਗੀ। ਜਿਸ ਕਾਰਨ ਜਜਬੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਰਾਣੀ ਰੰਜਿਸ਼ ‘ਚ ਕੀਤਾ ਗਿਆ ਕਤਲ

ਅਮਨ ਨੇ ਦੱਸਿਆ ਕਿ ਉਸ ਦੀ ਗੁਆਂਢੀਆਂ ਨਾਲ ਪੁਰਾਣੀ ਰੰਜਿਸ਼ ਸੀ। ਗੁਆਂਢੀਆਂ ਦੇ ਬੇਟੇ ਦੀ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਪਰ ਉਨ੍ਹਾਂ ਨੂੰ ਲੱਗਦਾ ਸੀ ਉਨ੍ਹਾਂ ਦੇ ਬੇਟੇ ਦੀ ਨੂੰ ਜਜਬੀਰ ਨੇ ਮਾਰਿਆ ਹੈ। ਜੱਜਬੀਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਉਹੀ ਗੁਆਂਢੀ ਕਾਰ ਵਿੱਚ ਪਿੱਛਿਓਂ ਆ ਰਿਹਾ ਸੀ ਜਦਕਿ ਗੋਲੀਆਂ ਚਲਾਉਣ ਵਾਲਿਆਂ ਦੇ ਚਿਹਰੇ ਢਕੇ ਹੋਏ ਸਨ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਥਾਣਾ ਘੜੂੰਆਂ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ

Tags :