Amritsar : 2 ਧੀਆਂ ਦੀ ਮਾਂ ਦਾ ਪ੍ਰੇਮੀ ਨੇ ਸਿਰ 'ਚ ਹਥੌੜਾ ਮਾਰ ਕੇ ਕੀਤਾ ਕਤਲ 

ਅੰਮ੍ਰਿਤਸਰ (Amritsar) ਵਿਖੇ ਕਤਲ ਕੀਤਾ ਗਿਆ। ਕਿਸੇ ਗੱਲ ਨੂੰ ਲੈ ਕੇ ਪ੍ਰੇਮੀ-ਪ੍ਰੇਮਿਕਾ ਲੜ ਪਏ ਤੇ ਇਸੇ ਦੌਰਾਨ ਪ੍ਰੇਮੀ ਨੇ ਸਿਰ ਵਿੱਚ ਹਥੌੜਾ ਮਾਰ ਕੇ ਜਾਨ ਲੈ ਲਈ। ਵਾਰਦਾਤ ਕਰਨ ਮਗਰੋਂ ਮੁਲਜ਼ਮ ਫਰਾਰ ਹੋ ਗਿਆ। ਉਸਦੀ ਭਾਲ ਕੀਤੀ ਜਾ ਰਹੀ ਹੈ। 

Share:

ਹਾਈਲਾਈਟਸ

  • ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ
  • ਮੋਹਨ ਨੇ ਮੀਰਾ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ

ਅੰਮ੍ਰਿਤਸਰ ( Amritsar) 'ਚ ਥਾਣਾ ਬੀ ਡਿਵੀਜ਼ਨ ਅਧੀਨ ਪੈਂਦੇ ਮੰਨਾ ਸਿੰਘ ਚੌਕ ਨੇੜੇ ਰਹਿਣ ਵਾਲੀ ਮੀਰਾ ਵਰਮਾ ਨਾਮਕ ਔਰਤ ਦਾ ਹਥੌੜਾ ਮਾਰ ਕੇ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੋਹਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਮੋਹਨ ਸਿੰਘ ਦੇ ਕਿਰਾਏ ਦੇ ਮਕਾਨ 'ਚੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਗੁੱਸੇ ਵਿੱਚ ਚੁੱਕਿਆ ਕਦਮ 

ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਮੀਰਾ ਵਰਮਾ ਅਤੇ ਮੋਹਨ ਸਿੰਘ ਵਿਚਕਾਰ ਪ੍ਰੇਮ ਸਬੰਧ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਇਸਤੋਂ ਬਾਅਦ ਗੁੱਸੇ 'ਚ ਆਏ ਮੋਹਨ ਨੇ ਮੀਰਾ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। 

ਪਤੀ ਨਾਲੋਂ ਅਲੱਗ ਰਹਿੰਦੀ ਸੀ ਮੀਰਾ 

ਮੀਰਾ ਪਿਛਲੇ ਕੁਝ ਸਾਲਾਂ ਤੋਂ ਮੰਨਾ ਸਿੰਘ ਚੌਕ ਨੇੜੇ ਆਪਣੇ ਪਤੀ ਚੰਦਰਸ਼ੇਖਰ ਤੋਂ ਵੱਖ ਰਹਿ ਰਹੀ ਸੀ। ਉਹ ਅਤੇ ਉਸ ਦੀਆਂ ਦੋ ਧੀਆਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾ ਰਹੀਆਂ ਸਨ। ਇਸ ਦੌਰਾਨ ਉਸਦੀ ਮੁਲਾਕਾਤ ਕਰੀਬ ਚਾਰ ਸਾਲ ਪਹਿਲਾਂ ਘਰ ਤੋਂ ਅੱਧਾ ਕਿਲੋਮੀਟਰ ਦੂਰ ਰਹਿਣ ਵਾਲੇ ਮੋਹਨ ਸਿੰਘ ਨਾਲ ਹੋਈ ਸੀ।

ਖਿਡੌਣੇ ਵੇਚਣ ਦਾ ਕੰਮ ਕਰਦਾ ਮੁਲਜ਼ਮ 

ਮੋਹਨ ਸਿੰਘ ਪਲਾਸਟਿਕ ਦੇ ਖਿਡੌਣੇ ਵੇਚਣ ਦਾ ਕੰਮ ਕਰਦਾ ਹੈ ਅਤੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਬੀਤੀ ਰਾਤ ਨੂੰ ਮੁਲਜ਼ਮ ਮੋਹਨ ਸਿੰਘ ਨੇ ਮੀਰਾ ਨੂੰ ਆਪਣੇ ਘਰ ਬੁਲਾਇਆ ਅਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਦੋਸ਼ ਹੈ ਕਿ ਗੁੱਸੇ 'ਚ ਮੋਹਨ ਸਿੰਘ ਨੇ ਮੀਰਾ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ