Amritsar : ਮੁੰਬਈ ਤੋਂ ਫੜੀ 260 ਕਰੋੜ ਦੀ ਹੈਰੋਇਨ ਮਾਮਲੇ 'ਚੇ ਸਕੇ ਭਰਾ ਗ੍ਰਿਫਤਾਰ, ਮਹਿਲਾ ਸਾਥੀ ਵੀ ਆਈ ਅੜਿੱਕੇ 

ਹੁਣ ਤੱਕ ਕੀਤੀ ਕਾਰਵਾਈ ਵਿੱਚ ਪੁਲਿਸ ਨੇ ਦੋ ਸਕੇ ਭਰਾਵਾਂ ਸਮੇਤ ਪੰਜ ਮੁਲਜ਼ਮਾਂ ਨੂੰ ਕਾਬੂ ਕਰਕੇ ਤਿੰਨ ਕਿੱਲੋ ਹੈਰੋਇਨ, 5.25 ਲੱਖ ਰੁਪਏ ਡਰੱਗ ਮਨੀ, ਤਿੰਨ ਕਾਰਾਂ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ।

Share:

ਹਾਈਲਾਈਟਸ

  • ਦੋਵੇਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਇਲਾਕੇ 'ਚ ਲੁਕੇ ਹੋਏ ਸਨ।
  • ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Amritsar : ਸੰਨ 2021 'ਚ ਮੁੰਬਈ ਬੰਦਰਗਾਹ 'ਤੇ ਡੀਆਰਆਈ ਦੀ ਕਾਰਵਾਈ ਦੌਰਾਨ ਬਰਾਮਦ ਕੀਤੀ ਗਈ 260 ਕਿਲੋ ਹੈਰੋਇਨ ਅਤੇ ਸਪੈਸ਼ਲ ਸੈੱਲ ਦਿੱਲੀ ਦੁਆਰਾ ਜ਼ਬਤ ਕੀਤੀ ਗਈ 356 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵੇਂ ਸਕੇ ਭਰਾ ਹਨ।
ਪੁਲਿਸ ਨੇ ਮੁਲਜ਼ਮਾਂ ਦੀ ਇੱਕ ਮਹਿਲਾ ਸਾਥੀ ਨੂੰ ਵੀ ਕਾਬੂ ਕੀਤਾ।

20 ਜਨਵਰੀ ਨੂੰ ਦਰਜ ਕੀਤਾ ਸੀ ਕੇਸ 

ਇਸ ਸਬੰਧੀ ਥਾਣਾ ਹਕੀਮਾ ਗੇਟ ਦੀ ਪੁਲਿਸ ਨੇ 20 ਜਨਵਰੀ 2024 ਨੂੰ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਹਰਮਨਜੀਤ ਸਿੰਘ ਉਰਫ਼ ਹਰਮਨ ਦੇ ਕਬਜ਼ੇ ਵਿੱਚੋਂ ਦੋ ਕਿੱਲੋ ਹੈਰੋਇਨ, 1 ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ, ਆਈ 20 ਕਾਰ ਵੀ ਬਰਾਮਦ ਕੀਤੀ। ਹੁਣ ਤੱਕ ਕੀਤੀ ਕਾਰਵਾਈ ਵਿੱਚ ਪੁਲਿਸ ਨੇ ਦੋ ਸਕੇ ਭਰਾਵਾਂ ਸਮੇਤ ਪੰਜ ਮੁਲਜ਼ਮਾਂ ਨੂੰ ਕਾਬੂ ਕਰਕੇ ਤਿੰਨ ਕਿੱਲੋ ਹੈਰੋਇਨ, 5.25 ਲੱਖ ਰੁਪਏ ਡਰੱਗ ਮਨੀ, ਤਿੰਨ ਕਾਰਾਂ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ।

ਇਹ ਹਨ ਮੁਲਜ਼ਮ

ਫੜੇ ਗਏ ਸਮੱਗਲਰ ਭਰਾਵਾਂ ਦੀ ਪਛਾਣ ਮਨਜੀਤ ਸਿੰਘ ਉਰਫ ਮੰਨਾ ਅਤੇ ਲਵਜੀਤ ਸਿੰਘ ਉਰਫ ਲਵ ਵਾਸੀ ਤਰਨਤਾਰਨ  ਵਜੋਂ ਹੋਈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਨਾ), ਹਰਮਨਜੀਤ ਸਿੰਘ ਉਰਫ਼ ਹਰਮਨ ਵਾਸੀ ਤਰਨਤਾਰਨ ਅਤੇ ਕੇਸ ਕੌਰ ਉਰਫ਼ ਕੰਤੋ ਵਾਸੀ ਗੁਰੂ ਕੀ ਵਡਾਲੀ ਵਜੋਂ ਹੋਈ। 

ਵਿਦੇਸ਼ ਭੱਜਣ ਲਈ ਬਣਾਏ ਜਾਅਲੀ ਪਾਸਪੋਰਟ 

ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਇਲਾਕੇ 'ਚ ਲੁਕੇ ਹੋਏ ਸਨ। ਮੁਲਜ਼ਮਾਂ ਨੇ ਜਾਅਲੀ ਪਾਸਪੋਰਟ ਵੀ ਬਣਾਏ ਸਨ ਅਤੇ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਹੈਰੋਇਨ ਦੀ ਤਸਕਰੀ ਦੇ ਨਾਲ-ਨਾਲ ਹਵਾਲਾ ਕਾਰੋਬਾਰ ਵੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ