Amritsar: ਕੁੱਟਮਾਰ ਤੋਂ ਬਾਅਦ ਪਤਨੀ ਦੀ ਹੱਤਿਆ, ਫਿਰ ਪਤੀ ਨੇ ਵੀ ਲਿਆ ਫਾਹਾ, ਸੁਸਾਈਡ ਨੋਟ ਵਿੱਚ ਸੱਸ-ਸਾਲੀ ਨੂੰ ਦੱਸਿਆ ਜਿੰਮੇਵਾਰ

Amritsar: ਦੋਵਾਂ ਵਿੱਚ ਕੱਲ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਲੜਾਈ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਸੀ.ਪੀ ਵੈਸਟ ਕਮਲਜੀਤ ਸਿੰਘ ਅਤੇ ਛੇਹਰਟਾ ਥਾਣਾ ਇੰਚਾਰਜ ਨਿਸ਼ਾਨ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।

Share:

Amritsar: ਅੰਮ੍ਰਿਤਸਰ ਦੇ ਛੇਹਰਟਾ ਵਿੱਚ ਨੌਜਵਾਨ ਨੇ ਪਤਨੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਵੀ ਫਾਹਾ ਲੈ ਲਿਆ। ਮ੍ਰਿਤਕਾਂ ਦੀ ਪਛਾਣ ਮਨੀਸ਼ ਅਰੋੜਾ ਅਤੇ ਆਰਤੀ ਵਜੋਂ ਹੋਈ ਹੈ। ਦੋਵਾਂ ਨੇ ਦੂਜਾ ਵਿਆਹ ਕੀਤਾ ਸੀ। ਦੋਵਾਂ ਵਿੱਚ ਕੱਲ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਲੜਾਈ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਸੀ.ਪੀ ਵੈਸਟ ਕਮਲਜੀਤ ਸਿੰਘ ਅਤੇ ਛੇਹਰਟਾ ਥਾਣਾ ਇੰਚਾਰਜ ਨਿਸ਼ਾਨ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਦੋਵਾਂ ਲਾਸ਼ਾਂ ਜ਼ਮੀਨ 'ਤੇ ਪਈਆਂ ਮਿਲੀਆਂ। ਮ੍ਰਿਤਕ ਨੇ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਮੌਤ ਲਈ ਸੱਸ ਅਤੇ ਸਾਲੀ ਨੂੰ ਜ਼ਿੰਮੇਵਾਰ ਦੱਸਿਆ ਹੈ। ਇੰਨਾ ਹੀ ਨਹੀਂ ਮ੍ਰਿਤਕ ਨੇ ਅਲਮਾਰੀ 'ਤੇ ਇਹ ਵੀ ਲਿਖਿਆ ਕਿ ਉਸ ਦੀ ਮੌਤ ਲਈ ਅਨੂ ਬਾਲਾ ਜ਼ਿੰਮੇਵਾਰ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਮਾਂ-ਧੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੋਵਾਂ ਵਿਚਾਲੇ ਹੁੰਦਾ ਰਹਿੰਦਾ ਸੀ ਝਗੜਾ

ਮ੍ਰਿਤਕ ਔਰਤ ਕਸੇਲ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ। ਮ੍ਰਿਤਕ ਦੇ ਭਰਾ ਸੌਰਭ ਵਾਸੀ ਖੰਡਵਾਲਾ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਸ ਦੇ ਭਰਾ ਅਤੇ ਭਰਜਾਈ ਦਾ ਵਿਆਹ ਹੋਇਆ ਸੀ। ਉਸ ਦੇ ਭਰਾ ਦਾ ਵੀ ਦੂਜਾ ਵਿਆਹ ਸੀ ਅਤੇ ਉਸ ਦੀ ਭਰਜਾਈ ਦਾ ਵੀ ਦੂਜਾ ਵਿਆਹ ਸੀ। ਉਸਦੇ ਭਰਾ ਦੀ ਉਸਦੇ ਪਹਿਲੇ ਵਿਆਹ ਤੋਂ ਇੱਕ 12 ਸਾਲ ਦੀ ਧੀ ਹੈ, ਜੋ ਆਪਣੀ ਦਾਦੀ ਨਾਲ ਰਹਿੰਦੀ ਹੈ। ਦੋਵੇਂ ਪਿਛਲੇ ਇੱਕ ਸਾਲ ਤੋਂ ਕਰਤਾਰ ਨਗਰ ਵਿੱਚ ਰਹਿ ਰਹੇ ਸਨ। ਦੋਵਾਂ ਵਿਚਾਲੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਸੀ। ਮ੍ਰਿਤਕ ਦੀ ਭੈਣ ਅਨੂ ਬਾਲਾ ਨੇ ਦੱਸਿਆ ਕਿ ਐਤਵਾਰ ਦੁਪਹਿਰ ਉਸ ਦੀ ਭੈਣ ਆਰਤੀ ਉਸ ਦੇ ਘਰ ਆਈ ਸੀ।

ਸਰੀਰ 'ਤੇ ਮਿਲੇ ਸੱਟ ਦੇ ਨਿਸ਼ਾਨ 

ਸੋਮਵਾਰ ਨੂੰ ਜਦੋਂ ਉਹ ਘਰ ਪਹੁੰਚੀ ਤਾਂ ਉਸ ਨੇ ਦਰਵਾਜ਼ਾ ਖੜਕਾਇਆ, ਪਰ ਉਨ੍ਹਾਂ ਨੇ ਦਰਵਾਜ਼ਾ ਵੀ ਨਹੀਂ ਖੋਲ੍ਹਿਆ। ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੇ ਆਉਣ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਛੱਤ ਤੋਂ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਦੋਹਾਂ ਦੀਆਂ ਲਾਸ਼ਾਂ ਪਈਆਂ ਸਨ। ਉਸ ਦੀ ਭੈਣ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ

Tags :