Punjabi Music ਕੰਪੋਜ਼ਰ-ਪ੍ਰੋਡਿਊਸਰ ਬੰਟੀ ਬੈਂਸ ਤੇ ਗੋਲੀਬਾਰੀ ਕਰਨ ਦਾ ਦੋਸ਼ੀ ਕੁਰੂਕਸ਼ੇਤਰ ਵਿੱਚ STF ਟੀਮ ਨਾਲ ਮੁਕਾਬਲੇ ਦੌਰਾਨ ਕਾਬੂ

Encounter in Haryana: ਜਾਣਕਾਰੀ ਮੁਤਾਬਕ ਲਾਡਵਾ ਦੇ ਪਿੰਡ ਮਹਿਰਾ ਦੇ ਸ਼ਾਰਪ ਸ਼ੂਟਰ ਰਾਜਨ ਦੇ ਕਤਲ ਦੇ ਮਾਮਲੇ 'ਚ ਲੋੜੀਂਦੇ ਰਾਜਸਥਾਨ ਦੇ ਗੈਂਗਸਟਰ ਫਿਰੋਜ਼ ਖਾਨ (21) ਵਾਸੀ ਨਾਗੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਿਊਜ਼ਿਕ ਕੰਪੋਜ਼ਰ ਅਤੇ ਪ੍ਰੋਡਿਊਸਰ ਬੰਟੀ ਬੈਂਸ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਫਾਇਰਿੰਗ ਕੀਤੀ ਸੀ।

Share:

Encounter in Haryana: ਮੋਹਾਲੀ ਦੇ ਸੈਕਟਰ-79 ਸਥਿਤ ਰੈਸਟੋਰੈਂਟ ਵਿੱਚ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਹਰਿਆਣਾ ਪੁਲਿਸ ਨੇ ਕੁਰੂਕਸ਼ੇਤਰ ਦੇ ਪਿਪਲੀ ਬੱਸ ਸਟੈਂਡ 'ਤੇ ਐਸਟੀਐਫ ਕਰਨਾਲ ਯੂਨਿਟ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਲਾਡਵਾ ਦੇ ਪਿੰਡ ਮਹਿਰਾ ਦੇ ਸ਼ਾਰਪ ਸ਼ੂਟਰ ਰਾਜਨ ਦੇ ਕਤਲ ਦੇ ਮਾਮਲੇ 'ਚ ਲੋੜੀਂਦੇ ਰਾਜਸਥਾਨ ਦੇ ਗੈਂਗਸਟਰ ਫਿਰੋਜ਼ ਖਾਨ (21) ਵਾਸੀ ਨਾਗੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਿਊਜ਼ਿਕ ਕੰਪੋਜ਼ਰ ਅਤੇ ਪ੍ਰੋਡਿਊਸਰ ਬੰਟੀ ਬੈਂਸ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਫਾਇਰਿੰਗ ਕੀਤੀ ਸੀ। ਪਰ ਗੋਲੀ ਚੱਲਣ ਤੋਂ ਪਹਿਲਾਂ ਹੀ ਬੰਟੀ ਉੱਥੋਂ ਭੱਜ ਗਿਆ ਸੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਿਆ। ਬੰਟੀ ਨੂੰ ਗਾਇਕ ਸਿੱਧੂ ਮੂਸੇਵਾਲਾ ਦਾ ਕਰੀਬੀ ਦੱਸਿਆ ਜਾਂਦਾ ਹੈ। ਉਹ ਮੂਸੇਵਾਲਾ ਦੇ ਮੈਨੇਜਰ ਵੀ ਰਹਿ ਚੁੱਕੇ ਹਨ। STF ਟੀਮ ਨੂੰ ਸੂਚਨਾ ਮਿਲੀ ਸੀ ਕਿ ਇੱਕ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਜਿਸ ਤੋਂ ਬਾਅਦ STF ਟੀਮ ਨੇ ਬਦਮਾਸ਼ ਨੂੰ ਘੇਰ ਪਾ ਲਿਆ।

1 ਕਰੋੜ ਰੁਪਏ ਦੀ ਫਿਰੌਤੀ ਦੀ ਕੀਤੀ ਸੀ ਮੰਗ 

ਜਾਣਕਾਰੀ ਦੇ ਮੁਤਾਬਿਕ ਮੋਹਾਲੀ ਦੇ ਜਿਸ ਰੈਸਟੋਰੈਂਟ 'ਚ ਇਹ ਗੋਲੀਬਾਰੀ ਹੋਈ ਹੈ, ਉਹ ਬੰਟੀ ਅਤੇ ਉਸਦੇ ਸਾਥੀ ਪਰਮਿੰਦਰ ਸਿੰਘ ਦਾ ਹੈ। ਬੰਟੀ ਪਹਿਲਾਂ ਹੀ ਹਮਲਾਵਰਾਂ ਦੇ ਨਿਸ਼ਾਨੇ 'ਤੇ ਸੀ, ਕਿਉਂਕਿ ਗੈਂਗਸਟਰ ਲੱਕੀ ਪਟਿਆਲ ਵੱਲੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਜਦੋਂ ਉਸ ਨੇ ਜਬਰੀ ਪੈਸੇ ਨਾ ਦਿੱਤੇ ਤਾਂ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮੈਨੇਜਰ ਦੇਵ ਸਿੰਘ ਰਾਵਤ ਦੀ ਸ਼ਿਕਾਇਤ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ