ਮਹਿੰਗੇ ਮੋਬਾਇਲਾਂ ਦਾ ਸ਼ੌਕ ਪੂਰਾ ਕਰਨ ਲਈ ਚੋਰ ਬਣਿਆ ਨੌਜਵਾਨ, ਪਿੰਡ ਦੇ ਕਈ ਹੋਰ ਬੰਦੇ ਵੀ ਫਸਾਏ

ਦੋਸ਼ੀ ਮਹਿੰਗੇ ਮੋਬਾਈਲ ਫੋਨਾਂ ਦਾ ਸ਼ੌਕੀਨ ਸੀ ਅਤੇ ਆਲੀਸ਼ਾਨ ਜੀਵਨ ਸ਼ੈਲੀ ਜੀਉਣ ਲਈ ਚੋਰੀ ਕਰਦਾ ਸੀ। ਉਹ ਮੋਟਰਸਾਈਕਲ ਚੋਰੀ ਕਰਨ ਮਗਰੋਂ ਵੇਚ ਦਿੰਦਾ ਸੀ ਤੇ ਇਸ ਰਕਮ ਦੇ ਨਾਲ ਮਹਿੰਗੇ ਮੋਬਾਇਲ ਖਰੀਦਦਾ ਸੀ। ਥੋੜ੍ਹੇ ਸਮੇਂ ਮਗਰੋਂ ਮੋਬਾਇਲ ਬਦਲ ਲੈਂਦਾ ਸੀ। ਮਹਿੰਗੇ ਕੱਪੜੇ ਤੇ ਹੋਰ ਸ਼ੌਕ ਪੂਰੇ ਕਰਦਾ ਸੀ। 

Courtesy: ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਕੇ 10 ਮੋਟਰਸਾਈਕਲ ਬਰਾਮਦ ਕੀਤੇ।

Share:

ਫਾਜ਼ਿਲਕਾ ਪੁਲਿਸ ਨੇ ਇੱਕ ਸ਼ਾਤਿਰ ਮੋਟਰਸਾਈਕਲ ਚੋਰ ਨੂੰ ਗ੍ਰਿਫ਼ਤਾਰ ਕਰਕੇ ਸਫਲਤਾ ਹਾਸਲ ਕੀਤੀ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੂੰ ਮਹਿੰਗੇ ਮੋਬਾਈਲ ਫੋਨਾਂ ਦਾ ਸ਼ੌਕ ਸੀ ਜਿਸ ਕਾਰਨ ਉਹ ਚੋਰ ਬਣ ਗਿਆ। ਮੁਲਜ਼ਮ ਦੀ ਪਛਾਣ ਲਖਵੀਰ ਸਿੰਘ ਵਾਸੀ ਜੰਡਵਾਲਾ ਮੀਰਾ ਸਾਂਗਲਾ ਵਜੋਂ ਹੋਈ।

ਆਲੀਸ਼ਾਨ ਜੀਵਨਸ਼ੈਲੀ ਲਈ ਕਰਦਾ ਸੀ ਚੋਰੀ 

ਫਾਜ਼ਿਲਕਾ ਸਿਟੀ ਪੁਲਿਸ ਸਟੇਸ਼ਨ ਮੁਖੀ ਲੇਖਰਾਜ ਨੇ ਦੱਸਿਆ ਕਿ ਦੋਸ਼ੀ ਨੂੰ ਅੰਦਿਲੀ ਦੇ ਨੇੜਿਉਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਚੋਰੀ ਕੀਤੇ ਮੋਟਰਸਾਈਕਲ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਮਾਮਲੇ ਵਿੱਚ ਮੁਕੱਦਮਾ ਨੰਬਰ 17 ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਮਹਿੰਗੇ ਮੋਬਾਈਲ ਫੋਨਾਂ ਦਾ ਸ਼ੌਕੀਨ ਸੀ ਅਤੇ ਆਲੀਸ਼ਾਨ ਜੀਵਨ ਸ਼ੈਲੀ ਜੀਉਣ ਲਈ ਚੋਰੀ ਕਰਦਾ ਸੀ। ਉਹ ਮੋਟਰਸਾਈਕਲ ਚੋਰੀ ਕਰਨ ਮਗਰੋਂ ਵੇਚ ਦਿੰਦਾ ਸੀ ਤੇ ਇਸ ਰਕਮ ਦੇ ਨਾਲ ਮਹਿੰਗੇ ਮੋਬਾਇਲ ਖਰੀਦਦਾ ਸੀ। ਥੋੜ੍ਹੇ ਸਮੇਂ ਮਗਰੋਂ ਮੋਬਾਇਲ ਬਦਲ ਲੈਂਦਾ ਸੀ। ਮਹਿੰਗੇ ਕੱਪੜੇ ਤੇ ਹੋਰ ਸ਼ੌਕ ਪੂਰੇ ਕਰਦਾ ਸੀ। 

ਮੋਟਰਸਾਈਕਲ ਖਰੀਦ ਕੇ ਫਸੇ ਪਿੰਡਵਾਸੀ 

ਇਸ ਮਾਮਲੇ 'ਚ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਵੀ ਹੋਇਆ ਕਿ ਮੁਲਜ਼ਮ ਦੇ ਪਿੰਡ ਦੇ ਹੀ ਲਗਭਗ ਅੱਧਾ ਦਰਜਨ ਲੋਕਾਂ ਨੇ ਉਸ ਕੋਲੋਂ ਚੋਰੀ ਦੇ ਮੋਟਰਸਾਈਕਲ ਖਰੀਦੇ ਸਨ। ਪੁਲਿਸ ਨੇ ਇਨ੍ਹਾਂ ਸਾਰਿਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਕੁੱਝ ਹੋਰ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇੱਕ ਦਿਨ ਦੇ ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਚੋਰੀ ਦੇ 9 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ, ਜਿਸ ਨਾਲ ਕੁੱਲ 10 ਮੋਟਰਸਾਈਕਲ ਬਰਾਮਦ ਹੋਏ। ਪੁਲਿਸ ਮੁਲਜ਼ਮ ਤੋਂ ਹੋਰ ਪੁੱਛਗਿੱਛ ਲਈ ਅਦਾਲਤ ਤੋਂ ਹੋਰ ਰਿਮਾਂਡ ਦੀ ਮੰਗ ਕਰੇਗੀ।

ਇਹ ਵੀ ਪੜ੍ਹੋ