Controversy: ਭਾਨਾ ਸਿੱਧੂ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਵਾਲੇ ਤੇ ਅਪਮਾਨਜਨਕ ਟਿੱਪਣੀ ਕਰਨ ਵਾਲਾ ਸਮਾਜ ਸੇਵੀ ਗ੍ਰਿਫ਼ਤਾਰ

Controversy: ਪੁਲਿਸ ਨੇ ਰੰਗਰੇਟਾ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਅਸ਼ਲੀਲ ਟਿੱਪਣੀਆਂ ਕਰਨ ਅਤੇ ਮਾਂ-ਭੈਣ ਨੂੰ ਅਪਮਾਨਜਨਕ ਪੋਸਟ ਕਰਨ ਦੇ ਦੋਸ਼ 'ਚ ਐਫ.ਆਈ.ਆਰ. ਵੀ ਦਰਜ਼ ਕਰ ਲਈ ਹੈ।

Share:

Controversy: ਵਿਵਾਦਤ ਗਾਇਕ ਭਾਨਾ ਸਿੱਧੂ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਵਾਲੇ ਵਿਅਕਤੀ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਵਾਲੇ ਸਮਾਜ ਸੇਵੀ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਡਾ. ਗੁਰਿੰਦਰ ਸਿੰਘ ਰੰਗਰੇਟਾ ਵਜੋਂ ਹੋਈ ਹੈ। ਪੁਲਿਸ ਨੇ ਰੰਗਰੇਟਾ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਅਸ਼ਲੀਲ ਟਿੱਪਣੀਆਂ ਕਰਨ ਅਤੇ ਮਾਂ-ਭੈਣ ਨੂੰ ਅਪਮਾਨਜਨਕ ਪੋਸਟ ਕਰਨ ਦੇ ਦੋਸ਼ 'ਚ ਐਫ.ਆਈ.ਆਰ. ਵੀ ਦਰਜ਼ ਕਰ ਲਈ ਹੈ। ਪੁਲਿਸ ਨੂੰ ਪੀੜਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਫੇਸਬੁੱਕ 'ਤੇ ਪੋਸਟ ਸ਼ੇਅਰ ਕੀਤੀ ਸੀ। ਡਾ. ਰੰਗਰੇਟਾ ਨੇ ਉਸ ਪੋਸਟ 'ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਹਨ।

ਦੋ ਮਹੀਨੇ ਪਹਿਲੇ ਵੀ ਡਾ. ਰੰਗਰੇਟਾ ਨੇ ਕੀਤੀ ਸੀ ਗਲਤ ਟਿੱਪਣੀ

ਪੀਪੀ ਸੁਖਵਿੰਦਰ ਨੇ ਦਸਿਆ ਕਿ ਉਸ ਪੋਸਟ 'ਤੇ ਉਸ ਨੇ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀਆਂ। ਸੁਖਵਿੰਦਰ ਸਿੰਘ ਨੇ ਬੀਤੇ ਦਿਨੀਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ। ਉਸ ਨੇ ਉਨ੍ਹਾਂ ਨੂੰ ਉਹ ਪੋਸਟ ਵੀ ਦਿਖਾਈ, ਜਿਸ ਵਿੱਚ ਰੰਗਰੇਟਾ ਨੇ ਉਸ ਨਾਲ ਦੁਰਵਿਵਹਾਰ ਕੀਤਾ ਸੀ। ਉਨ੍ਹਾਂ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ। ਜਿਸ ਤੋਂ ਬਾਅਦ ਡਾ. ਰੰਗਰੇਟਾ ਨੇ ਅਪਮਾਨਜਨਕ ਟਿੱਪਣੀ ਕੀਤੀ। ਦੋ ਮਹੀਨੇ ਪਹਿਲਾਂ ਵੀ ਡਾ. ਰੰਗਰੇਟਾ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ 'ਤੇ ਗਲਤ ਟਿੱਪਣੀਆਂ ਕੀਤੀਆਂ ਸਨ।  

ਇਹ ਵੀ ਪੜ੍ਹੋ

Tags :