ਘਰਵਾਲੀ ਮਰਵਾ ਕੇ ਰਚਿਆ ਲੁੱਟ ਦਾ ਡਰਾਮਾ, ਪਤੀ ਨਿਕਲਿਆ ਕਾਤਲ

ਸ਼ੁਰੂਆਤੀ ਜਾਂਚ ਵਿੱਚ ਇਸਨੂੰ ਲੁੱਟ ਦੀ ਘਟਨਾ ਮੰਨਿਆ ਜਾ ਰਿਹਾ ਸੀ, ਪਰ ਡੂੰਘਾਈ ਨਾਲ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਈ। ਇਹ ਡਕੈਤੀ ਨਹੀਂ ਸੀ ਸਗੋਂ ਆਲੋਕ ਦੁਆਰਾ ਰਚੀ ਗਈ ਸਾਜ਼ਿਸ਼ ਸੀ।

Courtesy: ਲੁਧਿਆਣਾ ਪੁਲਿਸ ਨੇ ਸਨਸਨੀਖੇਜ ਖੁਲਾਸੇ ਕੀਤੇ।

Share:

ਲੁਧਿਆਣਾ ਪੁਲਿਸ ਨੇ ਇੱਕ ਸਨਸਨੀਖੇਜ਼ ਕਤਲ ਕੇਸ ਨੂੰ ਸੁਲਝਾ ਲਿਆ ਹੈ। ਪਤੀ ਨੇ ਆਪਣੀ ਪਤਨੀ ਨੂੰ ਮਾਰਨ ਲਈ ਡਕੈਤੀ ਦੀ ਸਾਜ਼ਿਸ਼ ਰਚੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਪਤੀ ਸਮੇਤ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ, ਜਦੋਂ ਆਲੋਕ ਕੁਮਾਰ ਆਪਣੀ ਪਤਨੀ ਲਿਪਸੀ ਮਿੱਤਲ ਨਾਲ ਬੀ-ਮੈਕਸ ਮਾਲ ਤੋਂ ਰਾਤ ਦੇ ਖਾਣੇ ਤੋਂ ਬਾਅਦ ਵਾਪਸ ਆ ਰਿਹਾ ਸੀ। 

ਬਾਥਰੂਮ ਬਹਾਨੇ ਰੋਕੀ ਸੀ ਕਾਰ 

ਡੇਹਲੋਂ ਨੇੜੇ ਆਲੋਕ ਨੇ ਕਾਰ ਰੋਕੀ ਅਤੇ ਬਾਥਰੂਮ ਜਾਣ ਦਾ ਬਹਾਨਾ ਬਣਾਇਆ। ਫਿਰ ਕੁਝ ਬਦਮਾਸ਼ਾਂ ਨੇ ਕਾਰ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪਹਿਲਾਂ ਆਲੋਕ ’ਤੇ ਹਮਲਾ ਕੀਤਾ ਅਤੇ ਜਦੋਂ ਲਿਪਸੀ ਆਪਣੇ ਪਤੀ ਨੂੰ ਬਚਾਉਣ ਲਈ ਆਈ ਤਾਂ ਉਨ੍ਹਾਂ ਨੇ ਉਸਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਬਦਮਾਸ਼ ਉਸਦੇ ਗਹਿਣੇ ਲੁੱਟ ਕੇ ਭੱਜ ਗਏ। ਮਹਿਲਾ ਕਾਫੀ ਸਮੇਂ ਤੱਕ ਤੜਫਦੀ ਰਹੀ ਸੀ ਤੇ ਇਸ ਉਪਰੰਤ ਉਸਦੀ ਮੌਤ ਹੋ ਗਈ ਸੀ। ਉਸਦੇ ਪਤੀ ਨੇ ਇਸ ਵਾਰਦਾਤ ਨੂੰ ਲੁੱਟ ਦਾ ਡਰਾਮਾ ਬਣਾ ਕੇ ਪੇਸ਼ ਕੀਤਾ ਸੀ। 

ਪ੍ਰੇਮਿਕਾ ਨਾਲ ਮਿਲ ਕੇ ਰਚੀ ਸਾਜ਼ਿਸ਼ 

ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅਨੁਸਾਰ, ਸ਼ੁਰੂਆਤੀ ਜਾਂਚ ਵਿੱਚ ਇਸਨੂੰ ਲੁੱਟ ਦੀ ਘਟਨਾ ਮੰਨਿਆ ਜਾ ਰਿਹਾ ਸੀ, ਪਰ ਡੂੰਘਾਈ ਨਾਲ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਈ। ਇਹ ਡਕੈਤੀ ਨਹੀਂ ਸੀ ਸਗੋਂ ਆਲੋਕ ਦੁਆਰਾ ਰਚੀ ਗਈ ਸਾਜ਼ਿਸ਼ ਸੀ। ਉਸਨੇ ਆਪਣੇ ਦਫ਼ਤਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨਾਲ ਮਿਲ ਕੇ ਅਪਰਾਧੀਆਂ ਨੂੰ ਫਿਰੌਤੀ ਦਿੱਤੀ ਸੀ ਤਾਂ ਜੋ ਕਤਲ ਨੂੰ ਡਕੈਤੀ ਦੀ ਘਟਨਾ ਵਰਗਾ ਦਿਖਾਇਆ ਜਾ ਸਕੇ। ਜਦੋਂ ਪੁਲਿਸ ਨੇ ਆਲੋਕ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਅਪਰਾਧ ਕਬੂਲ ਕਰ ਲਿਆ। ਪੁਲਿਸ ਨੇ ਆਲੋਕ, ਉਸਦੀ ਪ੍ਰੇਮਿਕਾ ਅਤੇ ਕਤਲ ਵਿੱਚ ਸ਼ਾਮਲ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਪਰਾਧ ਵਿੱਚ ਵਰਤਿਆ ਗਿਆ ਹਥਿਆਰ ਅਤੇ ਆਲੋਕ ਦੀ ਕਾਰ ਵੀ ਬਰਾਮਦ ਕਰ ਲਈ ਹੈ। 

ਪੁਲਿਸ ਨੂੰ ਚਕਮਾ ਦੇਣ ਦੀ ਪੂਰੀ ਕੋਸ਼ਿਸ਼ 

ਦੱਸ ਦਈਏ ਕਿ ਘਟਨਾ ਵਾਲੀ ਰਾਤ ਤੋਂ ਬਾਅਦ ਜਦੋਂ ਲਿਪਸੀ ਦਾ ਪਰਿਵਾਰ ਲੁਧਿਆਣਾ ਪਹੁੰਚਿਆ ਤਾਂ ਉਨ੍ਹਾਂ ਨੇ ਪੁਲਿਸ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਆਲੋਕ ਵੀ ਉਨ੍ਹਾਂ ਵਿਚਕਾਰ ਬੈਠਾ ਸੀ ਅਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕਰ ਰਿਹਾ ਸੀ। ਪੁਲਿਸ ਨੇ ਉਸਨੂੰ ਡਾਕਟਰੀ ਜਾਂਚ ਦੇ ਬਹਾਨੇ ਚੁੱਕਿਆ ਅਤੇ ਬਾਅਦ ਵਿੱਚ ਸਖ਼ਤ ਪੁੱਛਗਿੱਛ ਤੋਂ ਬਾਅਦ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ। ਮੁੱਖ ਦੋਸ਼ੀ ਆਲੋਕ, ਉਸਦੀ ਪ੍ਰੇਮਿਕਾ ਅਤੇ ਚਾਰ ਹੋਰ ਦੋਸ਼ੀਆਂ ਨੂੰ ਪੁਲਿਸ ਰਿਮਾਂਡ ’ਤੇ ਲੈ ਲਿਆ ਗਿਆ ਹੈ।  ਪੁਲਿਸ ਨੇ ਕਤਲ ਵਿੱਚ ਵਰਤੇ ਗਏ ਸਾਰੇ ਹਥਿਆਰ ਅਤੇ ਲੁੱਟੀ ਹੋਈ ਕਾਰ ਵੀ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ