ਮਾਨਸਾ 'ਚ ਕਰਜ਼ ਦੇ ਬੋਝ ਥੱਲੇ ਦੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ, 45 ਸਾਲਾਂ ਦਾ ਸੀ ਸਿਮਰਜੀਤ ਸਿੰਘ

ਕਿਸਾਨ ਦੇ ਪਰਿਵਾਰ ਵਿਚ 10 ਸਾਲ ਦਾ ਪੁੱਤਰ ਅਤੇ 13 ਸਾਲਾ ਦੀ ਧੀ ਅਤੇ ਪਤਨੀ ਰਹਿ ਗਏ ਹਨ। ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਦੂਜੇ ਪਾਸੇ ਥਾਣਾ ਜੋਗਾ ਪੁਲਿਸ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕੀਤੀ ਗਈ। 

Courtesy: ਮ੍ਰਿਤਕ ਕਿਸਾਨ ਸਿਮਰਜੀਤ ਸਿੰਘ ਦੀ ਫਾਇਲ਼ ਫੋਟੋ

Share:

ਪੰਜਾਬ ਅੰਦਰ ਕਰਜ਼ ਦੀ ਮਾਰ ਝੇਲ ਰਹੇ ਕਿਸਾਨ ਲਗਾਤਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਹਾਲਾਂਕਿ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਤੇ ਉਹਨਾਂ ਦੇ ਕਰਜ਼ੇ ਮੁਆਫ ਕਰਨ ਦੇ ਦਾਅਵੇ ਕਰ ਰਹੀਆਂ ਹਨ। ਪ੍ਰੰਤੂ ਜ਼ਮੀਨੀ ਹਕੀਕਤ ਇਸਤੋਂ ਕੋਸਾਂ ਦੂਰ ਦਿਖਾਈ ਦੇ ਰਹੀ ਹੈ। ਰੋਜ਼ਾਨਾ ਹੀ ਕਿਤੇ ਨਾ ਕਿਤੇ ਕਿਸਾਨ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕਰ ਰਹੇ ਹਨ। ਇੱਕ ਹੋਰ ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਤੋਂ ਸਾਮਣੇ ਆਇਆ ਹੈ ਜਿੱਥੇ ਕਿਸਾਨ ਨੇ ਖੁਦਕੁਸ਼ੀ ਕੀਤੀ।  

ਧਾਰਮਿਕ ਸਥਾਨ 'ਤੇ ਦਰੱਖਤ ਨਾਲ ਫਾਹਾ ਲਾਇਆ 

ਮਾਨਸਾ ਦੇ ਪਿੰਡ ਬੁਰਜ ਢਿਲਵਾਂ ਦੇ ਸਿਮਰਜੀਤ ਸਿੰਘ (45) ਵੱਲੋਂ ਆਰਥਿਕ ਤੰਗੀ ਦੇ ਚੱਲਦਿਆਂ ਬਾਬਾ ਜੋਗੀ ਪੀਰ ਦੇ ਸਥਾਨ ’ਤੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਪਿੰਡ ਦੇ ਸਾਬਕਾ ਸਰਪੰਚ ਬੀਰਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਬਹੁਤ ਹੀ ਘੱਟ ਜ਼ਮੀਨ ਨਾਲ ਅਪਣਾ ਗੁਜ਼ਾਰਾ ਕਰ ਰਿਹਾ ਸੀ। ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਕਰਜ਼ਾ ਨਾਲ ਹੋਰ ਸਾਕ-ਸਬੰਧੀਆਂ ਦਾ ਕਰਜ਼ਾ ਪਰਿਵਾਰ ਉਪਰ ਸੀ। ਕਿਸਾਨ ਦੇ ਪਰਿਵਾਰ ਵਿਚ 10 ਸਾਲ ਦਾ ਪੁੱਤਰ ਅਤੇ 13 ਸਾਲਾ ਦੀ ਧੀ ਅਤੇ ਪਤਨੀ ਰਹਿ ਗਏ ਹਨ। ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਦੂਜੇ ਪਾਸੇ ਥਾਣਾ ਜੋਗਾ ਪੁਲਿਸ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕੀਤੀ ਗਈ। 

ਇਹ ਵੀ ਪੜ੍ਹੋ