ਅੱਤਵਾਦੀ ਜੀਵਨ ਫੌਜੀ ਗੈਂਗ ਦੇ 4 ਮੈਂਬਰ ਕਾਬੂ, ਹਥਿਆਰ ਤੇ ਨਕਦੀ ਬਰਾਮਦ 

ਪੁਲਿਸ ਨੇ ਹੁਣ ਤੱਕ ਕੁੱਲ ਦੋ 32 ਬੋਰ ਪਿਸਤੌਲ, ਦੋ 9 ਐਮਐਮ ਪਿਸਤੌਲ, ਇੱਕ 30 ਬੋਰ ਪਿਸਤੌਲ, 10 ਜ਼ਿੰਦਾ ਕਾਰਤੂਸ, 1,17,000 ਰੁਪਏ ਦੀ ਡਰੱਗ ਮਨੀ, ਦੋ ਮੋਬਾਈਲ ਫੋਨ, ਇੱਕ ਮੋਟਰਸਾਈਕਲ ਅਤੇ ਇੱਕ ਸਕੂਟੀ ਬਰਾਮਦ ਕੀਤੀ ਹੈ। ਜੀਵਨ ਫੌਜੀ ਗੈਂਗ ਨਾਲ ਸਿੱਧਾ ਸੰਪਰਕ ਸੀ। 

Courtesy: ਅੰਮ੍ਰਿਤਸਰ ਪੁਲਿਸ ਵੱਲੋਂ ਫੜੇ ਗਏ ਮੁਲਜ਼ਮ

Share:

ਕ੍ਰਾਇਮ ਨਿਊਜ਼। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵਿਦੇਸ਼ 'ਚ ਬੈਠੇ ਅੱਤਵਾਦੀ ਜੀਵਨ ਫੌਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਭਾਰੀ ਮਾਤਰਾ ਵਿੱਚ ਹਥਿਆਰਾਂ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਤੋਂ ਪੰਜ ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ 1,17,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਪੁਲਿਸ ਇਹਨਾਂ ਦਾ ਨੈੱਟਵਰਕ ਖੰਗਾਲ ਰਹੀ ਹੈ ਤੇ ਇਹਨਾਂ ਦੇ ਸਾਥੀਆਂ ਦਾ ਪਤਾ ਕਰ ਰਹੀ ਹੈ ਕਿ ਆਖਰ ਇਸ ਗੈਂਗ ਨੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ। 

ਐਂਵੇ ਫੜੇ ਮੁਲਜ਼ਮ 

ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਸੀਆਈਏ ਸਟਾਫ ਨੇ ਰਾਮਤੀਰਥ ਰੋਡ ਢੋਲ ਕਲਾਂ ਮੋੜ 'ਤੇ ਨਾਕਾਬੰਦੀ ਕਰਕੇ ਰਣਜੀਤ ਸਿੰਘ ਉਰਫ਼ ਗਾਨਾ ਅਤੇ ਅਮਨਦੀਪ ਸਿੰਘ ਉਰਫ਼ ਪ੍ਰਿੰਸ ਨੂੰ 30 ਬੋਰ ਦੀ ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ  ਸੀ। ਉਨ੍ਹਾਂ ਵਿਰੁੱਧ ਕੰਬੋਹ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸੇ ਕਾਰਵਾਈ ਵਿੱਚ ਪੁਲਿਸ ਨੇ ਪਿੰਡ ਮਾਹਵਾ ਤੋਂ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਿਸ ਕੋਲੋਂ ਇੱਕ ਮੋਟਰਸਾਈਕਲ, ਦੋ 9 ਐਮਐਮ ਪਿਸਤੌਲ ਅਤੇ ਇੱਕ 30 ਬੋਰ ਪਿਸਤੌਲ ਬਰਾਮਦ ਕੀਤਾ ਗਿਆ।  ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਹੋਰ ਮਾਮਲੇ ਵਿੱਚ ਦੋ ਮੋਬਾਈਲ ਫੋਨ ਅਤੇ 20,000 ਰੁਪਏ ਦੀ ਨਕਦੀ ਸਮੇਤ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ, ਜਿਸ ਵਿਰੁੱਧ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ। 

ਹੁਣ ਤੱਕ ਦੀ ਸਫ਼ਲਤਾ 

15 ਨਵੰਬਰ 2024 ਨੂੰ ਪੁਲਿਸ ਨੇ ਘਰਿੰਡਾ ਤੋਂ ਇੱਕ ਕਾਰ ਬਰਾਮਦ ਕੀਤੀ। ਕਾਰ ਵਿੱਚੋਂ ਛੇ ਕਾਰਤੂਸ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਖਾਸਾ ਪੁਲ ਤੋਂ ਹਰਵਿੰਦਰ ਸਿੰਘ ਉਰਫ਼ ਚਮਕੌਰ ਸਿੰਘ ਨੂੰ 32 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਮਨਦੀਪ ਸਿੰਘ ਅਤੇ ਰਣਜੀਤ ਸਿੰਘ ਦਾ ਜੀਵਨ ਫੌਜੀ ਗੈਂਗ ਨਾਲ ਸਿੱਧਾ ਸੰਪਰਕ ਸੀ। ਪੁਲਿਸ ਨੇ ਹੁਣ ਤੱਕ ਕੁੱਲ ਦੋ 32 ਬੋਰ ਪਿਸਤੌਲ, ਦੋ 9 ਐਮਐਮ ਪਿਸਤੌਲ, ਇੱਕ 30 ਬੋਰ ਪਿਸਤੌਲ, 10 ਜ਼ਿੰਦਾ ਕਾਰਤੂਸ, 1,17,000 ਰੁਪਏ ਦੀ ਡਰੱਗ ਮਨੀ, ਦੋ ਮੋਬਾਈਲ ਫੋਨ, ਇੱਕ ਮੋਟਰਸਾਈਕਲ ਅਤੇ ਇੱਕ ਸਕੂਟੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ