ਲੁਧਿਆਣਾ 'ਚ ਪੁਲਿਸ ਨੂੰ ਚਕਮਾ ਦੇ ਕੇ ਭੱਜੇ 2 ਕੈਦੀ, ਮੈਡੀਕਲ ਦੌਰਾਨ ਹੋਏ ਫ਼ਰਾਰ 

ਪੁਲਿਸ ਕਰਮਚਾਰੀ ਦੋਵੇਂ ਕੈਦੀਆਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਆਏ ਸੀ। ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ।

Courtesy: ਲੁਧਿਆਣਾ ਵਿਖੇ ਦੋ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਭੱਜੇ, ਜਿਹਨਾਂ ਨੂੰ ਤੁਰੰਤ ਬਾਅਦ ਫੜ ਲਿਆ ਗਿਆ

Share:

ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ 2 ਕੈਦੀ ਮੈਡੀਕਲ ਦੌਰਾਨ ਚਕਮਾ ਦੇ ਕੇ ਫਰਾਰ ਹੋ ਗਏ। ਪੁਲਿਸ ਕਰਮਚਾਰੀ ਦੋਵੇਂ ਕੈਦੀਆਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਆਏ ਸੀ। ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ। ਪ੍ਰੰਤੂ ਬਚਾਅ ਰਿਹਾ ਕਿ ਪੁਲਿਸ ਨੇ ਕੁੱਝ ਸਮੇਂ ਬਾਅਦ ਦੋਵੇਂ ਕੈਦੀਆਂ ਨੂੰ ਫੜ ਲਿਆ। ਜਿਸ ਮਗਰੋਂ ਪੁਲਿਸ ਦੇ ਸਾਹ ਨਾਲ ਸਾਹ ਰਲੇ।

ਕਾਮਯਾਬ ਨਹੀਂ ਹੋ ਸਕੇ ਅਪਰਾਧੀ 

ਜਾਣਕਾਰੀ ਅਨੁਸਾਰ ਧਰਮਪੁਰਾ ਥਾਣੇ ਤੋਂ ਏਐਸਆਈ ਪਰਮਜੀਤ ਸਿੰਘ ਅੱਜ ਦੋ ਕੈਦੀਆਂ, ਖੁਸ਼ਕਰਨ ਅਤੇ ਹਰਚਰਨ ਦਾ ਮੈਡੀਕਲ ਚੈੱਕਅੱਪ ਕਰਵਾਉਣ ਆਏ ਸਨ। ਦੋਵੇਂ ਕੈਦੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਭੱਜ ਗਏ। ਪੁਲਿਸ ਮੁਲਾਜ਼ਮਾਂ ਨੇ ਇੱਧਰ-ਉੱਧਰ ਅਪਰਾਧੀਆਂ ਦੀ ਭਾਲ ਕੀਤੀ ਅਤੇ ਕੜੀ ਮਸ਼ੱਕਤ ਮਗਰੋਂ ਦੋਵਾਂ ਨੂੰ ਫੜ ਲਿਆ।  ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਮੌਕੇ ‘ਤੇ ਹੀ ਫੜ ਲਿਆ ਗਿਆ। ਦੋਵਾਂ ਕੈਦੀਆਂ ਨੂੰ ਸਜ਼ਾ ਸੁਣਾਈ ਗਈ ਹੈ। ਅੱਜ ਉਨ੍ਹਾਂ ਦੀ ਡਾਕਟਰੀ ਜਾਂਚ ਕਰਵਾ ਕੇ ਜੇਲ੍ਹ ਭੇਜਣਾ ਸੀ। ਉਹਨਾਂ ਨੂੰ ਲੁੱਟ ਖੋਹ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। 

ਇਹ ਵੀ ਪੜ੍ਹੋ