ਫਿਰੋਜ਼ਪੁਰ ਚ ਥਾਣੇ ਦੇ 200 ਮੀਟਰ ਘੇਰੇ ਅੰਦਰ 2 ਜਣਿਆਂ ਦਾ ਗੋਲੀਆਂ ਮਾਰ ਕੇ ਕਤਲ

ਜਿਸਨੂੰ ਲੈਕੇ ਪੁਲਿਸ ਨੇ ਵੱਡੇ ਪੱਧਰ ਉਪਰ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਪ੍ਰੰਤੂ, ਦਾਅਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਇਸਨੂੰ ਟਰੇਸ ਕਰ ਲਿਆ ਜਾਵੇਗਾ। 

Courtesy: ਸੀਸੀਟੀਵੀ ਚ ਕੈਦ ਕਾਤਲ

Share:

ਫਿਰੋਜ਼ਪੁਰ ਵਿਖੇ ਥਾਣਾ ਸਿਟੀ ਦੇ ਮਹਿਜ਼ 200 ਮੀਟਰ ਘੇਰੇ ’ਚ 2 ਅਣਪਛਾਤੇ ਬੇਖ਼ੌਫ਼ ਗੈਂਗਸਟਰਾਂ ਵੱਲੋਂ ਮੰਗਲਵਾਰ ਦੇਰ ਸ਼ਾਮ ਗੋਲ਼ੀਆਂ ਚਲਾ ਕੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਸਬੰਧੀ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ ਦੀ ਦੁਸ਼ਮਣੀ ਤੋਂ ਇਨਕਾਰ ਕਰ ਰਹੇ ਹਨ,ਪਰ ਪੁਲਿਸ ਸੂਤਰਾਂ ਮੁਤਾਬਿਕ ਇਹ ਵਾਰਦਾਤਾਂ ਕਿਸੇ ਤਰ੍ਹਾਂ ਦੀਆਂ ਗੈਂਗਸਟਰ ਗਤੀਵਿਧੀਆਂ ਨਾਲ ਜੁੜੀਆਂ ਹੋ ਸਕਦੀਆਂ ਹਨ। ਜਿਸਨੂੰ ਲੈਕੇ ਪੁਲਿਸ ਨੇ ਵੱਡੇ ਪੱਧਰ ਉਪਰ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਪ੍ਰੰਤੂ, ਦਾਅਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਇਸਨੂੰ ਟਰੇਸ ਕਰ ਲਿਆ ਜਾਵੇਗਾ। 

ਵੱਖ-ਵੱਖ ਥਾਵਾਂ ਉਪਰ ਗੋਲੀ ਮਾਰ ਕੇ ਕਤਲ 

ਇਸ ਮੌਕੇ ਜਾਂਚ ਦੇ ਲਈ ਫੌਰੈਂਸਿਕ ਐਕਸਪਰਟ ਵੀ ਪਹੁੰਚੇ ਸਨ। ਦੋਵਾਂ ਸ਼ੂਟਰਾਂ ਵੱਲੋਂ ਪਹਿਲੀ ਵਾਰਦਾਤ ਥਾਣਾ ਸਿਟੀ ਦੇ ਬਿਲਕੁੱਲ ਪਿਛਲੇ ਪਾਸੇ ਸਥਿਤ ਮਨਜੀਤ ਪੈਲੇਸ ਦੇ ਨਾਲ ਵਾਲੀ ਗਲੀ ਵਿਚ ਅੰਜਾਮ ਦਿੱਤਾ ਗਿਆ। ਇੱਥੇ ਇੱਕ ਨੌਜਵਾਨ ਦਾ ਕਤਲ ਕਰਕੇ ਦੋਵੇਂ ਥੋੜੀ ਦੂਰੀ ’ਤੇ ਸਥਿਤ ਮੈਗਜ਼ੀਨੀ ਗੇਟ ਵਾਲੀ ਗਲੀ ’ਚ ਆ ਗਏ। ਇੱਥੇ ਉਨ੍ਹਾਂ ਇੱਕ ਦੁਕਾਨ ਅੰਦਰ ਐੱਲਈਡੀ ਠੀਕ ਕਰਵਾਉਣ ਆਏ ਇਕ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ। 

ਇਹ ਵੀ ਪੜ੍ਹੋ