Batala: ਬੰਦੂਕ ਦੀ ਨੋਕ 'ਜਵੈਲਰ ਤੋਂ 13 ਤੋਲੇ ਸੋਨਾ ਅਤੇ 5 ਹਜ਼ਾਰ ਰੁਪਏ ਦੀ ਨਕਦੀ ਲੁੱਟੀ

Batala:ਆਸਪਾਸ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ। ਇਲਾਕੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ’ਤੇ ਕਾਬੂ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ। ਜਾਣਕਾਰੀ ਅਨੁਸਾਰ ਦਿਨ ਦਿਹਾੜੇ ਤਿੰਨ ਲੁਟੇਰਿਆਂ ਨੇ ਵੱਡੀ ਯੋਜਨਾਬੰਦੀ ਅਤੇ ਹਿੰਮਤ ਨਾਲ ਬਟਾਲਾ ਦੇ ਮਾਨ ਨਗਰ ਇਲਾਕੇ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

Share:

Batala: ਬਟਾਲਾ ਦੇ ਮਾਨ ਨਗਰ 'ਚ ਦਿਨ ਦਿਹਾੜੇ ਲੁਟੇਰਿਆਂ ਨੇ ਬੱਬਰ ਜਵੈਲਰ ਨੂੰ ਬੰਦੂਕ ਦੀ ਨੋਕ 'ਤੇ ਨਿਸ਼ਾਨਾ ਬਣਾ ਕੇ 13 ਤੋਲੇ ਸੋਨਾ ਅਤੇ 5 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸਪਾਸ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ। ਇਲਾਕੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ’ਤੇ ਕਾਬੂ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ। ਜਾਣਕਾਰੀ ਅਨੁਸਾਰ ਦਿਨ ਦਿਹਾੜੇ ਤਿੰਨ ਲੁਟੇਰਿਆਂ ਨੇ ਵੱਡੀ ਯੋਜਨਾਬੰਦੀ ਅਤੇ ਹਿੰਮਤ ਨਾਲ ਬਟਾਲਾ ਦੇ ਮਾਨ ਨਗਰ ਇਲਾਕੇ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਵਿਚ ਇਕ-ਦੋ ਵਾਰ ਆ ਕੇ ਰੇਕੀ ਕੀਤੀ ਜਾਂਦੀ ਹੈ, ਫਿਰ ਵਿਉਂਤਬੰਦੀ ਅਨੁਸਾਰ ਪਹਿਲਾਂ ਦੋ ਵਿਅਕਤੀ ਆਉਂਦੇ ਹਨ ਅਤੇ ਕਾਊਂਟਰ 'ਤੇ ਮਰਦਾਂ ਦੀਆਂ ਮੁੰਦਰੀਆਂ ਦੇ ਨਾਲ-ਨਾਲ ਔਰਤਾਂ ਦੀਆਂ ਮੁੰਦਰੀਆਂ ਲੈਣ ਦੀ ਗੱਲ ਕਰਕੇ ਕਾਫੀ ਸੋਨਾ ਕਢਵਾ ਲੈਂਦੇ ਹਨ। ਇਸ ਤੋਂ ਬਾਅਦ ਅਚਾਨਕ ਤੀਜਾ ਲੁਟੇਰਾ ਆ ਗਿਆ। ਜਿਸ ਨੇ ਲਗਭਗ ਨਿਹੰਗ ਸਿੰਘਾਂ ਵਰਗੇ ਕੱਪੜੇ ਪਾਏ ਹੋਏ ਸਨ, ਨੇ ਆ ਕੇ ਤੇਜ਼ਧਾਰ ਹਥਿਆਰ ਕੱਢ ਲਏ। ਫਿਰ ਪਹਿਲਾਂ ਤੋਂ ਮੌਜੂਦ ਦੋ ਲੁਟੇਰਿਆਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ, ਬੰਦੂਕ ਦੀ ਨੋਕ 'ਤੇ ਗਹਿਣੇ ਖੋਹ ਲਏ ਅਤੇ ਸਾਰਾ ਸੋਨਾ ਲੈ ਕੇ ਭੱਜ ਗਏ।

ਤਿੰਨ ਬਦਮਾਸ਼ਾਂ ਨੇ ਨਿਹੰਗ ਸਿੰਘਾਂ ਦੇ ਬਾਣੇ 'ਚ ਕੀਤੀ ਵਾਰਦਾਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਬਰ ਜਵੈਲਰ ਦੇ ਮਾਲਕ ਸੁਵਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਤਿੰਨ ਵਿਅਕਤੀ ਨਿਹੰਗ ਸਿੰਘਾਂ ਦੇ ਬਾਣੇ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੁਕਾਨ 'ਤੇ ਆਏ | ਇਨ੍ਹਾਂ 'ਚੋਂ ਇਕ ਨੇ ਰਿਵਾਲਵਰ ਕੱਢ ਲਿਆ ਅਤੇ ਦੂਜੇ ਨੇ ਤੇਜ਼ਧਾਰ ਚਾਕੂ ਕੱਢ ਕੇ ਸੋਨਾ ਲੁੱਟ ਲਿਆ।ਪੀੜਤ ਸੁਵਿੰਦਰ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਪਹਿਲਾਂ ਵੀ ਦੋ ਵਾਰ ਦੁਕਾਨਦਾਰ ਕੋਲ ਆ ਕੇ ਸੋਨੇ ਬਾਰੇ ਪੁੱਛ-ਪੜਤਾਲ ਕਰ ਚੁੱਕਾ ਹੈ ਅਤੇ ਅੱਜ ਉਸ ਨੇ ਇਸ ਨੂੰ ਲੁੱਟ ਲਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਆਜ਼ਾਦ ਦਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੁਕਾਨਦਾਰ ਦੇ ਬਿਆਨ ਦਰਜ ਕਰ ਲਏ ਗਏ ਹਨ, ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ