MP ਦੀ ਕਣਕ ਚੋਂ ਮਿਲੀ 10 ਕਿੱਲੋ ਅਫ਼ੀਮ, ਤਸਕਰਾਂ ਦਾ ਤਰੀਕਾ ਦੇਖ ਪੁਲਿਸ ਦੇ ਵੀ ਉੱਡੇ ਹੋਸ਼ 

ਇਹ ਤਸਕਰ ਬਾਹਰੀ ਸੂਬਿਆਂ ਤੋਂ ਅਫ਼ੀਮ ਦੀ ਵੱਡੀ ਖੇਪ ਲਿਆ ਕੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਸਪਲਾਈ ਕਰਦਾ ਸੀ। ਉਹ ਕਾਫੀ ਸਮੇਂ ਤੋਂ ਇਹ ਧੰਦਾ ਕਰ ਰਿਹਾ ਸੀ। 

Courtesy: ਬਠਿੰਡਾ 'ਚ ਟਰੱਕ ਚੋਂ ਅਫ਼ੀਮ ਦੀ ਖੇਪ ਮਿਲੀ

Share:

ਪੰਜਾਬ ਅੰਦਰ ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਬਠਿੰਡਾ ਵਿਖੇ ਇੱਕ ਸੀਆਈਏ ਸਟਾਫ਼ ਨੇ 10 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ ਤੇ ਨਾਲ ਹੀ ਤਸਕਰ ਨੂੰ ਵੀ ਮੌਕੇ ਤੋਂ ਫੜ੍ਹ ਲਿਆ ਗਿਆ। ਇਹ ਤਸਕਰ ਬਾਹਰੀ ਸੂਬਿਆਂ ਤੋਂ ਅਫ਼ੀਮ ਦੀ ਵੱਡੀ ਖੇਪ ਲਿਆ ਕੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਸਪਲਾਈ ਕਰਦਾ ਸੀ। ਉਹ ਕਾਫੀ ਸਮੇਂ ਤੋਂ ਇਹ ਧੰਦਾ ਕਰ ਰਿਹਾ ਸੀ। 

ਕਣਕ ਦੀਆਂ ਬੋਰੀਆਂ 'ਚ ਲੁਕਾਈ ਅਫ਼ੀਮ

ਜਾਣਕਾਰੀ ਦੇ ਅਨੁਸਾਰ  ਬਠਿੰਡਾ ਵਿੱਚ ਸੀਆਈਏ ਸਟਾਫ਼ ਨੇ ਇਕ ਟਰੱਕ ਵਿੱਚੋਂ 10 ਕਿੱਲੋ ਅਫੀਮ ਬਰਾਮਦ ਕੀਤੀ। ਮੱਧ ਪ੍ਰਦੇਸ਼ ਤੋਂ ਕਣਕ ਲਿਆਂਦੀ ਜਾ ਰਹੀ ਸੀ। ਪੁਲਿਸ ਨੇ ਨਾਕੇ ਦੌਰਾਨ ਚੈਕਿੰਗ ਕੀਤੀ ਅਤੇ 10 ਕਿਲੋ ਅਫੀਮ ਬਰਾਮਦ ਹੋਈ। ਇਹ ਅਫ਼ੀਮ ਬੋਰੀਆਂ 'ਚ ਲੁਕਾ ਕੇ ਰੱਖੀ ਗਈ ਸੀ। ਪੁਲਿਸ ਨੇ ਖਾਸ ਮੁਖਬਰ ਦੀ ਸੂਚਨਾ ਤੋਂ ਬਾਅਦ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ। 

ਇਹ ਵੀ ਪੜ੍ਹੋ