ਕੌਣ ਹੈ ਪੂਨਮ ਗੁਪਤਾ? ਜਿਸਨੂੰ ਕੀਤਾ ਗਿਆ RBI ਦਾ ਡਿਪਟੀ ਗਵਰਨਰ ਨਿਯੁਕਤ

ਪੂਨਮ ਗੁਪਤਾ ਨੇ ਮੈਰੀਲੈਂਡ ਯੂਨੀਵਰਸਿਟੀ (ਯੂਐਸਏ) ਦੇ ਸਕੂਲ ਆਫ਼ ਇਕਨਾਮਿਕਸ ਵਿੱਚ ਪੜਾਉਂਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਈਐਸਆਈ, ਦਿੱਲੀ ਵਿੱਚ ਵਿਜ਼ਿਟਿੰਗ ਫੈਕਲਟੀ ਵਜੋਂ ਸੇਵਾ ਨਿਭਾਈ ਹੈ। ਉਹ ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਫਾਈਨੈਂਸ ਐਂਡ ਪਾਲਿਸੀ ਵਿੱਚ ਆਰਬੀਆਈ ਚੇਅਰ ਪ੍ਰੋਫੈਸਰ ਅਤੇ ਆਈਸੀਆਰਆਈਈਆਰ ਵਿੱਚ ਪ੍ਰੋਫੈਸਰ ਵੀ ਰਹਿ ਚੁੱਕੀ ਹੈ।

Share:

ਭਾਰਤੀ ਰਿਜ਼ਰਵ ਬੈਂਕ (RBI) ਨੇ ਪੂਨਮ ਗੁਪਤਾ ਨੂੰ ਨਵਾਂ ਡਿਪਟੀ ਗਵਰਨਰ ਨਿਯੁਕਤ ਕੀਤਾ ਹੈ। ਇਸ ਸਮੇਂ ਉਹ ਨੈਸ਼ਨਲ ਕੌਂਸਲ ਆਫ਼ ਅਪਲਾਈਡ ਇਕਨਾਮਿਕ ਰਿਸਰਚ (NCIR) ਦੀ ਡਾਇਰੈਕਟਰ ਜਨਰਲ ਵੱਜੋ ਕੰਮ ਕਰ ਰਹੇ ਹਨ। ਆਰਬੀਆਈ ਦੇ ਡਿਪਟੀ ਗਵਰਨਰ ਵਜੋਂ ਉਨ੍ਹਾਂ ਨੂੰ ਤਿੰਨ ਸਾਲਾਂ ਲਈ ਨਿਯੁਕਤ ਕੀਤਾ ਗਿਆ ਹੈ। ਉਹ ਮਾਈਕਲ ਪਾਤਰਾ ਦੀ ਥਾਂ ਲੈਣਗੇ। ਦੱਸ ਦਈਏ ਕਿ ਪਾਤਰਾ ਨੇ ਇਸ ਸਾਲ ਜਨਵਰੀ ਵਿੱਚ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਮੈਰੀਲੈਂਡ ਯੂਨੀਵਰਸਿਟੀ USA ਵਿੱਚ ਪੜਾਉਂਦੇ ਰਹੇ ਪੂਨਮ ਗੁਪਤਾ

ਪੂਨਮ ਗੁਪਤਾ ਨੇ ਮੈਰੀਲੈਂਡ ਯੂਨੀਵਰਸਿਟੀ (ਯੂਐਸਏ) ਦੇ ਸਕੂਲ ਆਫ਼ ਇਕਨਾਮਿਕਸ ਵਿੱਚ ਪੜਾਉਂਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਈਐਸਆਈ, ਦਿੱਲੀ ਵਿੱਚ ਵਿਜ਼ਿਟਿੰਗ ਫੈਕਲਟੀ ਵਜੋਂ ਸੇਵਾ ਨਿਭਾਈ ਹੈ। ਉਹ ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਫਾਈਨੈਂਸ ਐਂਡ ਪਾਲਿਸੀ ਵਿੱਚ ਆਰਬੀਆਈ ਚੇਅਰ ਪ੍ਰੋਫੈਸਰ ਅਤੇ ਆਈਸੀਆਰਆਈਈਆਰ ਵਿੱਚ ਪ੍ਰੋਫੈਸਰ ਵੀ ਰਹਿ ਚੁੱਕੀ ਹੈ।

ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ ਪੜ੍ਹਾਈ ਕੀਤੀ

ਪੂਨਮ ਗੁਪਤਾ ਨੇ ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ ਮਾਸਟਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ।

ਨੀਤੀ ਆਯੋਗ ਦੀਆਂ ਸਲਾਹਕਾਰ ਕਮੇਟੀਆਂ ਦੇ ਮੈਂਬਰ ਰਹੇ

ਉਨ੍ਹਾਂ ਕੋਲ IMF ਅਤੇ ਵਿਸ਼ਵ ਬੈਂਕ ਵਿੱਚ ਕੰਮ ਕਰਨ ਦਾ 20 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਨੀਤੀ ਆਯੋਗ ਅਤੇ ਫਿੱਕੀ ਦੀਆਂ ਸਲਾਹਕਾਰ ਕਮੇਟੀਆਂ ਦੀ ਮੈਂਬਰ ਵੀ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 9 ਦਸੰਬਰ ਨੂੰ ਮਾਲੀਆ ਸਕੱਤਰ ਸੰਜੇ ਮਲਹੋਤਰਾ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ

Tags :