ਗਲਤ ਪੈਸੇ ਟ੍ਰਾਂਸਫਰ ਹੋਣ ਤੇ ਕੀ ਕਰੀਏ

ਕਈ ਵਾਰ ਲੋਕ ਗਲਤੀ ਨਾਲ ਦੂਸਰੇ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਦਿੰਦੇ ਹਨ। ਜੇਕਰ ਮੇਰੇ ਤੋਂ ਗਲਤ ਬੈਂਕ ਖਾਤੇ ਵਿੱਚ ਪੈਸੇ ਭੇਜੇ ਜਾਂਦੇ ਹਨ ਤਾਂ ਕੀ ਕਰਨਾ ਚਾਹੀਦਾ ਹੈ? ਕੀ ਇਹਨਾਂ ਨੂੰ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ? ਇਸਦੀ ਪ੍ਰਕਿਰਿਆ ਕੀ ਹੈ? ਐੱਸਬੀਆਈ ਦੇ ਇੱਕ ਗਾਹਕ ਨੇ ਹਾਲ ਹੀ ਵਿੱਚ ਇਸੇ ਸਮੱਸਿਆ ਦਾ ਸਾਹਮਣਾ […]

Share:

ਕਈ ਵਾਰ ਲੋਕ ਗਲਤੀ ਨਾਲ ਦੂਸਰੇ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਦਿੰਦੇ ਹਨ। ਜੇਕਰ ਮੇਰੇ ਤੋਂ ਗਲਤ ਬੈਂਕ ਖਾਤੇ ਵਿੱਚ ਪੈਸੇ ਭੇਜੇ ਜਾਂਦੇ ਹਨ ਤਾਂ ਕੀ ਕਰਨਾ ਚਾਹੀਦਾ ਹੈ? ਕੀ ਇਹਨਾਂ ਨੂੰ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ? ਇਸਦੀ ਪ੍ਰਕਿਰਿਆ ਕੀ ਹੈ? ਐੱਸਬੀਆਈ ਦੇ ਇੱਕ ਗਾਹਕ ਨੇ ਹਾਲ ਹੀ ਵਿੱਚ ਇਸੇ ਸਮੱਸਿਆ ਦਾ ਸਾਹਮਣਾ ਕੀਤਾ ਅਤੇ ਐੱਸਬੀਆਈ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਸ ਬਾਰੇ ਸ਼ਿਕਾਇਤ ਕੀਤੀ।

ਉਪਰੋਕਤ ਕਿਸਮ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਐਸਬੀਆਈ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਜਿੱਥੇ ਕਿਸੇ ਗਾਹਕ ਨੇ ਗਲਤ ਪਾਸੇ ਪੈਸੇ ਭੇਜ ਦਿੱਤੇ ਹਨ ਤਾਂ ਹੋਮ ਬ੍ਰਾਂਚ ਬਿਨਾਂ ਕਿਸੇ ਜ਼ੁਰਮਾਨੇ ਦੇ ਦੂਜੇ ਬੈਂਕ ਜਾਂ ਬੈਂਕਾਂ ਨਾਲ ਫਾਲੋ-ਅਪ ਪ੍ਰਕਿਰਿਆਵਾਂ ਸ਼ੁਰੂ ਕਰੇਗੀ। ਕਿਰਪਾ ਕਰਕੇ ਨੋਟ ਕਰੋ ਕਿ ਜੇਕਰ ਗਾਹਕ ਦੁਆਰਾ ਗਲਤ ਲਾਭਪਾਤਰੀ ਦੇ ਖਾਤਾ ਨੰਬਰ ਨੂੰ ਦਸਦੀ ਹੈ ਤਾਂ ਗਾਹਕ ਦੀ ਹੋਮ ਬ੍ਰਾਂਚ ਬਿਨਾਂ ਕਿਸੇ ਵਿੱਤੀ ਦੇਣਦਾਰੀਆਂ ਦੇ ਦੂਜੇ ਬੈਂਕ ਨਾਲ ਫਾਲੋ-ਅਪ ਪ੍ਰਕਿਰਿਆਵਾਂ ਸ਼ੁਰੂ ਕਰੇਗੀ।

ਜੇਕਰ ਤੁਹਾਨੂੰ ਬ੍ਰਾਂਚ ਵਿੱਚ ਇਸ ਸਬੰਧ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਕਿਰਪਾ ਕਰਕੇ https://crcf.sbi.co.in/ccf ‘ਤੇ ਸੀਸੀਐਫ਼ ਨਿੱਜਤਾ ਵਾਲੇ ਭਾਗ ਵਿੱਚ/ ਵਿਅਕਤੀਗਤ ਗਾਹਕ – ਜਨਰਲ ਬੈਂਕਿੰਗ/ ਬ੍ਰਾਂਚ ਸੰਬੰਧੀ/ ਸਵਾਲਾਂ ਦੀ ਸ਼੍ਰੇਣੀ ਲਈ ਕੋਈ ਜਵਾਬ ਨਹੀਂ ਹੈ ਵਾਲੇ ਦਿੱਤੇ ਗਏ ਕੁਮੇਂਟ ਬਾਕਸ ਵਾਲੇ ਹਿੱਸੇ ਵਿੱਚ ਆਪਣੀ ਸਮੱਸਿਆ ਦੇ ਵੇਰਵਿਆਂ ਦਾ ਜ਼ਿਕਰ ਕਰੋ। ਸਬੰਧਤ ਟੀਮ ਇਸ ਦੀ ਜਾਂਚ ਕਰੇਗੀ। ਇਸੇ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਇੱਕ ਹੋਰ ਉਪਭੋਗਤਾ ਨੇ ਬੈਂਕ ਨੂੰ ਬੇਨਤੀ ਕੀਤੀ ਸੀ ਕਿ ਉਹ 10,000 ਦਾ ਭੁਗਤਾਨ ਪ੍ਰਾਪਤ ਕਰਨ ਵਿੱਚ ਉਸਦੀ ਮਦਦ ਕਰਨ ਜੋ ਉਸਨੇ ਗਲਤੀ ਨਾਲ ਕਿਸੇ ਹੋਰ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ ਸਨ। ਗਾਹਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਡਿਜੀਟਲ ਟ੍ਰਾਂਸਫਰ ਕਰਨ ਤੋਂ ਪਹਿਲਾਂ ਲਾਭਪਾਤਰੀ ਦੇ ਖਾਤੇ ਦੀ ਸਹੀ ਜਾਣਕਾਰੀ ਬਾਰੇ ਗੌਰ ਨਾਲ ਦੇਖਣ। ਕਿਰਪਾ ਕਰਕੇ ਇਹ ਵੀ ਨੋਟ ਕਰੋ ਕਿ ਗਾਹਕ ਵੱਲੋਂ ਕੀਤੇ ਗਏ ਕਿਸੇ ਵੀ ਗਲਤ ਲੈਣ-ਦੇਣ ਸਬੰਧੀ ਬੈਂਕ ਜ਼ਿੰਮੇਵਾਰ ਨਹੀਂ ਹੋਵੇਗਾ।

ਪਰ ਫਿਰ ਵੀ ਜੇਕਰ ਤੁਸੀਂ ਕਿਸੇ ਲਾਭਪਾਤਰੀ ਨੂੰ ਗਲਤ ਤਰੀਕੇ ਨਾਲ ਭੁਗਤਾਨ ਟ੍ਰਾਂਸਫਰ ਕਰ ਦਿੱਤਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਹੋ ਤਾਂ ਤੁਰੰਤ ਆਪਣੇ ਬੈਂਕ ਨੂੰ ਟ੍ਰਾਂਜੈਕਸ਼ਨ ਰਿਵਰਸਲ (ਭੁਗਤਾਨ ਵਾਪਸੀ) ਲਈ ਮਾਮਲੇ ਦੀ ਜਾਂਚ ਕਰਨ ਲਈ ਬੇਨਤੀ ਕਰੋ। ਭਾਵੇਂ ਕਿ ਬੈਂਕ ਟਰਾਂਸਫਰ ਕੀਤੀ ਗਈ ਰਕਮ ਨੂੰ ਵਾਪਸ ਨਹੀਂ ਕਰ ਸਕਦਾ ਹੈ ਪਰ ਤੁਸੀਂ ਹਮੇਸ਼ਾ ਬੈਂਕ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।